ਮਾਲਵਾ ਖਿੱਤਾ ਯੂਰੇਨੀਅਮ ਦੀ ਮਾਰ ਹੇਠ ਇਥੋਂ ਦੇ ਪਾਣੀ
ਵਿਚ ਯੂਰੇਨੀਅਮ ਤੇ ਹੋਰ ਭਾਰੀ ਧਾਤਾਂ ਖ਼ਤਰਨਾਕ ਹੱਦ ਤੱਕ ਮੌਜੂਦ
ਜਰਮਨ ਦੀ ਲੈਬਾਰਟਰੀ ਵਲੋਂ ਯੂਰੇਨੀਅਮ ਬਾਰੇ ਕੀਤੇ ਖੁਲਾਸੇ ਮਗਰੋਂ ਦੇਸ਼ ਦੀਆਂ ਵਾਤਾਵਰਣ ਪਰ੍ੇਮੀ ਸੰਸਥਾਵਾਂ ਅੱਗੇ ਆਖ਼ਰ ਭਾਰਤ ਸਰਕਾਰ ਨੇ ਸੱਚ ਕਬੂਲ ਕਰ ਲਿਆ ਹੈ.
ਮੁੰਬਈ ਵਿਖੇ ਸਥਿਤ ਭਾਬਾ ਆਟੋਮਿਕ ਐਨਰਜੀ ਸੈਂਟਰ ਦੇ ਡਾਇਰੈਕਟਰ ਐਚ.ਐਸ. ਖੁਸ਼ਵਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਮਾਲਵਾ ਖਿੱਤਾ ਯੂਰੇਨੀਅਮ ਦੀ ਬੁਰੀ ਤਰਹ੍ਾਂ ਮਾਰ ਹੇਠ ਹੈ ਅਤੇ ਇਥੋਂ ਦੇ ਪਾਣੀ ਵਿਚ ਯੂਰੇਨੀਅਮ ਤੇ ਹੋਰ ਭਾਰੀ ਧਾਤਾਂ ਖ਼ਤਰਨਾਕ ਹੱਦ ਤੱਕ ਮੌਜੂਦ ਹਨ. ਇਸ ਖੋਜ ਕੇਂਦਰ ਦੇ ਡਾਇਰੈਕਟਰ ਨੇ ਇਹ ਵੀ ਆਖਿਆ ਹੈ ਕਿ ਉਨਹ੍ਾਂ ਨੇ ਪਾਣੀ ਦੇ 240 ਸੈਂਪਲ ਭਰੇ ਸਨ ਅਤੇ ਉਨਹ੍ਾਂ ਸਾਰਿਆਂ ਵਿਚ ਯੂਰੇਨੀਅਮ ਦੀ ਭਾਰੀ ਮੌਜੂਦਗੀ ਦਿਖਾਈ ਗਈ ਹੈ. ਹਾਲਾਂਕਿ ਪੰਜਾਬ ਸਰਕਾਰ ਨੇ ਯੂਰੇਨੀਅਮ ਦੇ ਮਸਲੇ 'ਤੇ ਹੁਣ ਤੱਕ ਪੂਰੀ ਤਰਹ੍ਾਂ ਚੁੱਪ ਧਾਰੀ ਹੋਈ ਸੀ ਅਤੇ ਸਿਹਤ ਵਿਭਾਗ ਇਸ ਗੱਲ ਨੂੰ ਬਿਲਕੁਲ ਵੀ ਮੰਨਣ ਲਈ ਤਿਆਰ ਨਹੀਂ ਕਿ ਮਾਲਵਾ ਇਲਾਕੇ ਦੇ ਵਾਤਾਵਰਣ, ਧਰਤੀ ਅਤੇ ਬਹੁਤੀ ਆਬਾਦੀ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਮਾਰ ਹੇਠ ਹੈ. ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਤੀਕਸ਼ਣ ਸੂਦ ਨੇ ਆਖਿਆ ਕਿ ਯੂਰੇਨੀਅਮ ਦਾ ਮਾਮਲਾ ਸਾਹਮਣੇ ਆਉਣ 'ਤੇ ਸਰਕਾਰ ਕਾਫ਼ੀ ਚਿੰਤਾ ਵਿਚ ਹੈ ਅਤੇ ਜਲਦ ਹੀ ਯੂਰੇਨੀਅਮ ਦੇ ਮਾਰੂ ਪਰ੍ਭਾਵਾਂ ਤੋਂ ਬਚਾਅ ਲਈ ਉਚ ਪੱਧਰੀ ਵਿਉਂਤਬੰਦੀ ਕੀਤੀ ਜਾ ਰਹੀ ਹੈ.
ਦੂਜੇ ਪਾਸੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਓਮਿੰਦਰ ਦੱਤ ਤੇ ਸੀ.ਐਸ.ਈ. ਦੀ ਡਾਇਰੈਕਟਰ ਸੁਨੀਤਾ ਨਰਾਇਣਨ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਸਰਕਾਰੀ ਵਿਭਾਗ ਨਾਲ ਸਾਂਝੇ ਤੌਰ 'ਤੇ ਜਾਂਚ ਲਈ ਦੁਬਾਰਾ ਨਮੂਨੇ ਇਕੱਤਰ ਕਰਨ ਲਈ ਤਿਆਰ ਹਨ ਤਾਂ ਕਿ ਸਾਰਾ ਸੱਚ ਲੋਕਾਂ ਸਾਹਮਣੇ ਆ ਸਕੇ. ਯੂਰੇਨੀਅਮ ਦੀ ਰਿਪੋਰਟ ਦਾ ਖੁਲਾਸਾ ਕਰਨ ਵਾਲੀ ਸੰਸਥਾ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਖਿਲਾਫ਼ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡਾ. ਮਨਜੀਤ ਕਰ੍ਿਸ਼ਨਾ ਭੱਲਾ ਨੇ ਵੀ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਪੰਜਾਬ ਦੇ ਵਾਤਾਵਰਣ ਅਤੇ ਮਿੱਟੀ ਵਿਚ ਯੂਰੇਨੀਅਮ ਮੌਜੂਦ ਹੈ.
No comments:
Post a Comment