ਦੀਪਕ ਸ਼ਰਮਾ ਚਨਾਰਥਲ
ਪੰਜਾਬ ਅੰਦਰ ਅੱਜ ਦਾ ਯੂਥ ਨਸ਼ਿਆਂ ਵਿਚ ਕਿਸ ਕਦਰ ਗਰਕ ਹੁੰਦਾ ਜਾ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਨ ਲੰਘੇ ਦਿਨੀਂ ਜਗਰਾਉਂ ਦੇ ਇਕ ਸਰਕਾਰੀ ਸਕੂਲ ਵਿਚ ਵਾਪਰੀ ਘਟਨਾ ਤੋਂ ਮਿਲਦੀ ਹੈ. ਇਹ ਘਟਨਾ ਹੈਰਾਨ ਕਰਨ ਵਾਲੀ ਤੇ ਸ਼ਰਮਸ਼ਾਰ ਕਰਨ ਵਾਲੀ ਹੈ. ਜਗਰਾਉਂ ਦੇ ਪਿੰਡ ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪੜਹ੍ਦੀ 9ਵੀਂ ਕਲਾਸ ਦੀ ਕੁੜੀ ਸ਼ਰਾਬ ਨਾਲ ਟੱਲੀ ਸੀ ਤੇ ਉਸਦੇ ਕਿਤਾਬਾਂ ਵਾਲੇ ਝੋਲੇ ਵਿਚ ਅੰਗਰੇਜ਼ੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਸੀ. ਜੋ ਵੀ ਹੋਵੇ ਇਸ ਹਾਦਸੇ ਨੇ ਸਮਾਜ ਨੂੰ ਇਕ ਝੰਜੋੜਨ ਵਾਲਾ ਝਟਕਾ ਦਿੱਤਾ ਹੈ. ਅਜੇ ਵੀ ਅਸੀਂ ਕਿਉਂ ਨਹੀਂ ਸੰਭਲ ਰਹੇ. ਇਹ ਲੜਕੀ ਆਪਣੀ ਕਲਾਸ ਵਿਚੋਂ ਉੱਠ ਕੇ ਸਕੂਲ ਦੇ ਖਾਲੀ ਕਮਰੇ ਵਿਚ ਜਾਂਦੀ ਹੈ ਤੇ ਉਥੇ ਆਪਣੇ ਘਰੋਂ ਝੋਲੇ 'ਚ ਪਾ ਕੇ ਲਿਆਈ ਸ਼ਰਾਬ ਦੀ ਬੋਤਲ ਕੱਢ ਕੇ ਉਸ ਵਿਚੋਂ ਦੋ-ਤਿੰਨ ਪੈਗ ਲਗਾਉਂਦੀ ਹੈ ਤੇ ਫਿਰ ਵਾਪਸ ਆਪਣੀ ਕਲਾਸ ਵਿਚ ਆ ਕੇ ਬੈਠ ਜਾਂਦੀ ਹੈ. ਪੰਚਾਇਤ ਅਤੇ ਸਕੂਲ ਅਧਿਆਪਕਾਂ ਵਲੋਂ ਕੀਤੀ ਖੋਜ ਅਨੁਸਾਰ ਸ਼ਰਾਬ ਪੀਣ ਵੇਲੇ ਸਕੂਲ ਦੇ ਇਕ ਖਾਲੀ ਕਮਰੇ ਵਿਚ ਨੌਵੀਂ ਕਲਾਸ ਦੀ ਇਸ ਕੁੜੀ ਨਾਲ ਉਸੇ ਕਲਾਸ ਦਾ ਇਕ ਲੜਕਾ ਵੀ ਸੀ. ਕੁੜੀ ਤਾਂ ਕਹਿੰਦੀ ਹੈ ਕਿ ਉਸ ਨੂੰ ਸ਼ਰਾਬ ਪੀਣ ਲਈ ਉਸਦੇ ਇਸ ਸਹਿਪਾਠੀ ਨੇ ਵੀ ਮਜਬੂਰ ਕੀਤਾ, ਪਰ ਸਚਾਈ ਕੀ ਹੈ ਇਹ ਨਹੀਂ ਪਤਾ ਕਿਉਂਕਿ ਸ਼ਰਾਬ ਇਕੱਲੀ ਕੁੜੀ ਨੇ ਹੀ ਪੀਤੀ ਹੋਈ ਸੀ ਮੁੰਡਾ ਸੌਫੀ ਸੀ. ਕੀ ਦੋਵਾਂ ਵਿਦਿਆਰਥੀਆਂ ਨੂੰ ਸਕੂਲ ਵਿਚੋਂ ਕੱਢ ਦੇਣ ਤੋਂ ਬਾਅਦ ਇਹ ਮਸਲਾ ਹੱਲ ਹੋ ਗਿਆ ਹੋਵੇਗਾ. ਪਰ ਇੱਥੇ ਇਹ ਸਵਾਲ ਜ਼ਰੂਰ ਖੜਹ੍ਾ ਹੁੰਦਾ ਹੈ ਕਿ ਪੰਜਾਬ ਦੇ ਮਾਸੂਮ ਬੱਚੇ ਇਸ ਛੋਟੀ ਉਮਰੇ ਹੀ ਕਿਵੇਂ ਨਸ਼ਿਆਂ ਦੇ ਰਾਹ ਪੈ ਰਹੇ ਹਨ. ਹੁਣ ਤੱਕ ਅਜਿਹੇ ਅੰਕੜੇ ਸਾਹਮਣੇ ਆਉਂਦੇ ਰਹੇ ਹਨ ਜੋ ਸਕੂਲ ਪੱਧਰ ਦੇ ਵਿਦਿਆਰਥੀਆਂ ਵਲੋਂ ਜ਼ਰਦਾ, ਗੁਟਕਾ ਜਾਂ ਬੀੜੀ ਪੀਣ ਨਾਲ ਸਬੰਧਤ ਹੋਣ. ਪਰ ਹੁਣ ਇਹ ਵੀ ਵਾਚਣ ਦੀ ਲੋੜ ਹੈ ਕਿ ਸਾਡੇ ਕਿੰਨੇ ਕੁ ਸਕੂਲੀ ਵਿਦਿਆਰਥੀ ਦਾਰੂ ਜਾਂ ਇਸ ਤੋਂ ਵੀ ਭੈੜੇ ਨਸ਼ੇ ਕਰਦੇ ਹਨ ਅਤੇ ਉਹਨਾਂ ਵਿਚ ਇਸ ਗਿਣਤੀ ਵਿਚ ਕੁੜੀਆਂ ਕਿਸ ਕਦਰ ਸ਼ਾਮਲ ਹਨ.
ਬੇਸ਼ੱਕ ਇਹ ਘਟਨਾ ਇਕ ਸੰਕੇਤ ਮਾਤਰ ਹੈ, ਪਰ ਇੱਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਕਿਤਾਬਾਂ ਵਾਲੇ ਝੋਲੇ ਵਿਚ ਸ਼ਰਾਬ ਦੀ ਬੋਤਲ ਕਿਸੇ ਹੋਰ ਨੇ ਨਹੀਂ ਅਸੀਂ ਖੁਦ ਹੀ ਪਾਈ ਹੈ. ਜਿਹੜੀ ਉਮਰ ਸਾਡੇ ਜਵਾਕਾਂ ਦੀ ਖੇਡਣ, ਪੜਹ੍ਨ ਦੀ ਹੈ, ਉਸ ਉਮਰ ਵਿਚ ਉਹਨਾਂ ਨੂੰ ਏਨੀ ਸੋਝੀ ਆ ਗਈ ਕਿ ਉਹ ਨਸ਼ੇ ਕਰਨ ਲੱਗ ਪਏ. ਇਹ ਮਾਹੌਲ ਸ਼ਾਇਦ ਅਸੀਂ ਆਪ ਹੀ ਉਹਨਾਂ ਨੂੰ ਆਪਣੇ ਘਰਾਂ ਵਿਚੋਂ ਤਿਆਰ ਕਰਕੇ ਦਿੱਤਾ ਹੈ. ਖਾਸ ਕਰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਕਲਚਰ ਵਿਚ ਕੋਈ ਵੀ ਛੋਟਾ ਵੱਡਾ, ਖੁਸ਼ੀ ਗਮੀ ਆਦਿ ਸਮਾਗਮ ਬਿਨਾ ਸ਼ਰਾਬ ਤੋਂ ਪੂਰਾ ਨਹੀਂ ਹੁੰਦਾ. ਜਦੋਂ ਘਰਾਂ ਵਿਚ, ਪਾਰਟੀਆਂ ਵਿਚ, ਕਲੱਬਾਂ ਵਿਚ ਸ਼ਰਾਬ ਵੰਡੀ ਜਾਂਦੀ ਹੈ, ਗਲਾਸ ਖੜਕਾਏ ਜਾਂਦੇ ਹਨ, ਬੋਤਲਾਂ ਖਾਲੀ ਕੀਤੀਆਂ ਜਾਂਦੀਆਂ ਹਨ ਤਦ ਸਾਡੇ ਜਵਾਕ ਵੀ ਉੱਥੇ ਹੀ ਹੁੰਦੇ ਹਨ. ਉਹਨਾਂ ਨੂੰ ਇਹ ਕਹਿ ਕੇ ਪਰੇ ਭੇਜਣਾ ਕਿ ਇਹ ਗੰਦੀ ਚੀਜ਼ ਹੈ, ਉਹ ਇਸ ਚੀਜ਼ ਵੱਲ ਵੱਧ ਖਿੱਚੇ ਆਉਂਦੇ ਹਨ ਕਿਉਂਕਿ ਇਹ ਤਾਂ ਇਨਸਾਨ ਦੀ ਫਿਤਰਤ ਹੈ ਕਿ ਉਸ ਨੂੰ ਜਿਸ ਚੀਜ਼ ਤੋਂ ਦੂਰ ਕਰੋਗੇ, ਉਹ ਉਸ ਦੇ ਿਆਦਾ ਲਾਗੇ ਆਉਣ ਦੀ ਕੋਸ਼ਿਸ਼ ਕਰਦਾ ਹੈ. ਇਸ ਲਈ ਨੌਜਵਾਨ ਪੀੜਹ੍ੀ ਉਸ ਤੋਂ ਵੀ ਅਗਾਂਹ ਮਾਸੂਮ ਬੱਚਿਆਂ ਵਿਚ ਪਨਪ ਰਹੀ ਨਸ਼ਿਆਂ ਦੀ ਇਸ ਰਵਾਇਤ ਲਈ ਅਸੀਂ ਖੁਦ ਹੀ ਿੰਮੇਵਾਰ ਹਾਂ.
ਪੰਜਾਬ ਦੇ ਹਾਲਾਤ ਨਸ਼ਿਆਂ ਦੇ ਮਾਮਲੇ ਵਿਚ ਕਿਥੋਂ ਤੱਕ ਗਰਕ ਗਏ ਹਨ, ਉਸ ਦਾ ਅੰਦਾਜ਼ਾ ਅਜਿਹੀ ਇਕ ਹੋਰ ਘਟਨਾ ਤੋਂ ਲੱਗਦਾ ਹੈ, ਜਿਸ ਵਿਚ ਰੋਪੜ ਿਲਹ੍ੇ ਦੇ ਇਕ 23 ਸਾਲਾ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਕਿ ਉਸ ਬਜ਼ੁਰਗ ਮਾਂ ਨੇ ਆਪਣੇ ਮੁੰਡੇ ਨੂੰ ਬੀੜੀ ਪੀਣ ਲਈ ਮਾਚਿਸ ਦੀ ਡੱਬੀ ਨਹੀਂ ਦਿੱਤੀ ਸੀ. ਪਿੰਡ ਰਾਮਪੁਰਾ ਦੇ 23 ਸਾਲਾ ਨਸ਼ੇੜੀ ਮੁੰਡੇ ਸੁਰਿੰਦਰ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਘਰ ਵਿਚ ਕੁੱਟਿਆ ਘੜੀਸਿਆ ਅਤੇ ਆਖਰ ਸਿਰ ਵਿਚ ਡੰਡੇ ਮਾਰ ਕੇ ਮਾਰ ਦਿੱਤਾ. ਮਾਂ ਦਾ ਕਸੂਰ ਇਹ ਸੀ ਕਿ ਉਸ ਨੇ ਆਪਣੇ ਇਸ ਪੁੱਤਰ ਨੂੰ ਆਪਣੀ ਕੁੱਖੋਂ ਜੰਮਿਆ ਸੀ ਤੇ ਫਿਰ ਨਸ਼ੇ ਕਰਨ ਤੋਂ ਵਰਜਦਿਆਂ ਬੀੜੀ ਪੀਣ ਲਈ ਮਾਚਿਸ ਦੀ ਡੱਬੀ ਦੇਣੋਂ ਇਨਕਾਰ ਕਰ ਦਿੱਤਾ ਸੀ.
ਜਿਸ ਰਾਹ ਪੰਜਾਬ ਦੀ ਜਵਾਨੀ ਤੁਰ ਪਈ ਹੈ, ਉਸ ਰਾਹੇ ਉਹਨਾਂ ਨੂੰ ਤੋਰਨ ਵਿਚ ਸਾਡਾ ਮੌਜੂਦਾ ਸਮਾਜਿਕ ਕਲਚਰ ਅਤੇ ਕਾਫੀ ਹੱਦ ਤੱਕ ਪਰਿਵਾਰਕ ਮਾਹੌਲ ਹੀ ਿੰਮੇਵਾਰ ਹੈ. ਜੇਕਰ ਪੁਰਾਣੀਆਂ ਸਰਵੇ ਰਿਪੋਰਟਾਂ 'ਤੇ ਝਾਤ ਮਾਰੀ ਜਾਵੇ ਤਾਂ ਤਦ ਹੈਰਾਨ ਪਰ੍ੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਹਨ. ਪੰਜਾਬ ਦੇ ਿਲਹ੍ਾ ਪਟਿਆਲਾ, ਫਤਹਿਗੜਹ੍ ਸਾਹਿਬ, ਰੋਪੜ, ਅੰਮਰ੍ਿਤਸਰ, ਲੁਧਿਆਣਾ ਤੇ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ 10 ਫੀਸਦੀ ਤੋਂ ਿਆਦਾ ਬੱਚੇ ਸਿਗਰਟ ਪੀਂਦੇ ਹਨ. 15 ਫੀਸਦੀ ਬੱਚੇ ਬੀੜੀ ਦੇ ਆਦੀ ਹਨ ਅਤੇ 25 ਫੀਸਦੀ ਬੱਚੇ ਗੁਟਕਾ ਖਾਂਦੇ ਹਨ ਤੇ 50 ਫੀਸਦੀ ਬੱਚੇ ਜਰਦੇ ਦੇ ਆਦੀ ਹਨ. ਪੂਰੇ ਪੰਜਾਬ ਸੂਬੇ ਦੇ ਸਕੂਲਾਂ ਵਿਚ ਕੁੱਲ ਮਿਲਾ ਕੇ 30 ਫੀਸਦੀ ਬੱਚੇ ਤੰਬਾਕੂ ਦੀ ਚਪੇਟ ਵਿਚ ਹਨ. ਸਕੂਲੀ ਵਿਦਿਆਰਥੀਆਂ ਵਿਚ ਅੱਠਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਗੁਟਕੇ ਅਤੇ ਜਰਦੇ ਦੀ ਵਰਤੋਂ ਸਭ ਤੋਂ ਿਆਦਾ ਕਰਦੇ ਹਨ. ਤੇ ਹੁਣ ਜਗਰਾਉਂ ਦੇ ਸਕੂਲ ਵਿਚ ਵਾਪਰੀ ਇਕ ਲੜਕੀ ਵਲੋਂ ਸ਼ਰਾਬ ਪੀਣ ਦੀ ਘਟਨਾ ਨੇ ਸਾਫ ਕਰ ਦਿੱਤਾ ਕਿ ਸਕੂਲ ਵਰਗੇ ਪਵਿੱਤਰ ਥਾਂ ਅੰਦਰ ਹੁਣ ਸ਼ਰਾਬ ਵੀ ਦਾਖਲ ਹੋ ਚੁੱਕੀ ਹੈ.
ਰੌਲਾ ਪਾਇਆਂ ਕੁਝ ਨਹੀਂ ਬਣਨਾ, ਕੁਝ ਕਰਕੇ ਵਿਖਾਉਣ ਦੀ ਲੋੜ ਹੈ. ਜੇਕਰ ਅਸੀਂ ਆਪਣੇ ਬੱਚਿਆਂ ਲਈ ਖੁਦ ਉਦਾਹਰਨ ਬਣਕੇ ਪਹਿਲਾਂ ਨਸ਼ਿਆਂ ਤੋਂ ਛੁਟਕਾਰਾ ਪਾਵਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਟੋਕ ਅਤੇ ਰੋਕ ਸਕਾਂਗੇ. ਜੇ ਅਸੀਂ ਆਪ ਸੁਧਰ ਗਏ ਤਾਂ ਆਉਣ ਵਾਲੀ ਪੀੜਹ੍ੀ ਆਪੇ ਸੁਧਰ ਜਾਵੇਗੀ. ਫਿਰ ਨਾ ਕਿਸੇ ਨਸ਼ੇੜੀ ਪੁੱਤ ਹੱਥੋਂ ਮਾਂ ਦਾ ਕਤਲ ਹੋਵੇਗਾ ਤੇ ਨਾ ਹੀ ਕਿਤਾਬਾਂ ਵਾਲੇ ਝੋਲੇ ਵਿਚੋਂ ਦਾਰੂ ਦੀ ਬੋਤਲ ਮਿਲੇਗੀ. ਸੰਭਲਣ ਦੀ ਲੋੜ.
Email- dsk_punjabi@yahoo.com
No comments:
Post a Comment