Tuesday, August 31, 2010
ਦੂਸ਼ਿਤ ਪਾਣੀ ਦੀ ਮਾਰ : ਪੰਜਾਬ ਦੇ ਅੱਠ ਲੱਖ ਬੱਚੇ ਹੋਏ ਅੰਗਹੀਣ
ਪੰਜਾਬ ਦੇ ਦੂਸ਼ਿਤ ਪਾਣੀ ਨਾਲ ਬੱਚੇ ਅੰਗਹੀਣ ਹੋਣ ਲੱਗੇ ਹਨ. ਪਿਛਲੇ ਪੰਜ ਸਾਲਾਂ ਦੌਰਾਨ ਰਾਜ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ ਚਾਰ ਲੱਖ ਤੋਂ ਵਧ ਕੇ ਅੱਠ ਲੱਖ 41 ਹਜ਼ਾਰ ਹੋ ਗਈ ਹੈ. ਇਹ ਅੰਕੜੇ ਇੰਗਲੈਂਡ ਦੀ ਮੈਡੀਕਲ ਸੰਸਥਾ ਕਲੀਨੀਕਲ ਮੈਟਲ ਟੈਕਨਾਲੌਜਿਸਟ' ਦੀ ਤਾਜ਼ਾ ਰਿਪੋਰਟ ਤੋਂ ਸਾਹਮਣੇ ਆਏ ਹਨ.
ਸੰਸਥਾ ਵਲੋਂ ਚਾਲੂ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿਚ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ 149 ਬੱਚਿਆਂ ਦੇ ਨਮੂਨੇ ਲੈ ਕੇ ਜਰਮਨੀ ਦੀ ਲੈਬਾਰਟਰੀ ਤੋਂ ਟੈਸਟ ਕਰਵਾਏ ਗਏ, ਜਿਸ ਦੇ ਨਤੀਜਿਆਂ ਤੋਂ ਪਾਣੀ ਵਿਚ ਕਈ ਤਰਹ੍ਾਂ ਦੀਆਂ ਧਾਤੂਆਂ ਹੋਣ ਦੀ ਪੁਸ਼ਟੀ ਹੋਈ. ਅੰਕਿਆਂ ਅਨੁਸਾਰ ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ 4 ਲੱਖ 24 ਹਜ਼ਾਰ 523 ਸੀ, ਜਦੋਂ 31 ਦਸੰਬਰ 2007 ਨੂੰ 2, 41,887 ਅੰਗਹੀਣ ਬੱਚੇ ਹੋਰ ਵਧ ਗਏ. ਸਾਲ 2010 ਦੀ ਰਿਪੋਰਟ ਤਿਆਰ ਕਰਨ ਵੇਲੇ ਅੰਗਹੀਣ ਬੱਚਿਆਂ ਦੀ ਗਿਣਤੀ ਸਾਢੇ ਅੱਠ ਲੱਖ ਨੂੰ ਪਾਰ ਕਰ ਗਈ.
ਵਲੈਤ ਦੀ ਇਸ ਸੰਸਥਾ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਤੋਂ ਕਾਫੀ ਵਧੀ ਹੈ. ਰਿਪੋਰਟ ਅਨੁਸਾਰ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ, ਲੈਡ ਜਿਹੀਆਂ ਘਾਤਕ ਧਾਤੂਆਂ ਕਾਰਨ ਲੋਕਾਂ ਨੂੰ ਕੈਂਸਰ ਅਤੇ ਮਾਨਸਿਕ ਰੋਗ ਹੋ ਰਹੇ ਹਨ.
ਦੂਜੇ ਪਾਸੇ ਗੁਰੂ ਨਾਨਕ ਯੂਨੀਵਰਸਿਟੀ ਦੇ ਡਾ. ਸੁਰਿੰਦਰ ਸਿੰਘ ਦੀ ਪਾਣੀਆਂ ਉੱਤੇ ਇਕ ਰਿਪੋਰਟ ਕੌਮਾਂਤਰੀ ਜਨਰਲ ਆਫ ਐਨਵਾਇਰਨਮੈਂਟ ਰੇਡੀਓ ਐਕਟੀਵਿਟੀ ਵਿਚ ਛਪੀ ਹੈ, ਜਿਸ ਵਿਚ ਉਹਨਾਂ ਕਿਹਾ ਕਿ ਹਰਿਆਣਾ ਦੀਆਂ ਗਰੇਨਾਈਟ ਹਿਲਜ਼ ਤੋਂ ਹੋ ਰਹੀ ਲੀਕੇਜ਼ ਕਰਕੇ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ ਮਿਲ ਰਿਹਾ ਹੈ ਅਤੇ ਇਸ ਨਾਲ ਕੇਵਲ ਮਾਲਵਾ ਨਹੀਂ, ਸਗੋਂ ਮਾਝੇ ਦੇ ਪਾਣੀ ਵਿਚ ਵੀ ਹਾਨੀਕਾਰਕ ਧਾਤੂ ਮਿਲਣ ਲੱਗੇ ਹਨ.
ਸਰ੍ੀ ਮਾਹੀ ਅਨੁਸਾਰ ਇਸ ਵੇਲੇ ਪੰਜਾਬ 'ਚ ਸਿੰਜਾਈ ਲਈ 50 ਮਿਲੀਅਨ ਫੁੱਟ ਪਾਣੀ ਚਾਹੀਦਾ ਹੈ, ਜਦੋਂ ਕਿ ਕੇਵਲ 31.91 ਫੁੱਟ ਪਾਣੀ ਉਪਲਬਧ ਹੈ. ਉਹਨਾਂ ਨੇ ਪੰਜਾਬ ਸਰਕਾਰ ਨੂੰ ਪਰ੍ਤੀ ਜੀਅ ਸੌ ਲੀਟਰ ਤੋਂ ਵੱਧ ਪਾਣੀ ਨਾ ਵਰਤਣ ਲਈ ਸਖਤੀ ਕਰਨ ਦੀ ਸਲਾਹ ਦਿੱਤੀ ਹੈ.
Subscribe to:
Post Comments (Atom)
No comments:
Post a Comment