Wednesday, July 28, 2010
ਅੱਧੇ ਤੋਂ ਵੱਧ ਪੰਜਾਬੀ ਸ਼ਾਮ ਨੂੰ ਟੱਲੀ ਹੋਣ ਦੇ ਸ਼ੌਕੀਨ
ਚੰਡੀਗੜ : ਅੱਧੇ ਤੋਂ ਵੱਧ ਪੰਜਾਬੀ ਰੋਜ਼ ਸ਼ਾਮ ਨੂੰ ਟੱਲੀ (ਸ਼ਰਾਬੀ) ਹੋਣ ਦੇ ਸ਼ੌਕੀਨ ਹਨ. ਪੰਜਾਬ 'ਚ ਵਸਦੇ ਪੰਜਾਬੀਆਂ ਵਿੱਚੋਂ 43 ਫੀਸਦੀ ਰੋਜ਼ਾਨਾ ਸ਼ਰਾਬ ਪੀਂਦੇ ਹਨ, ਜਦੋਂ ਕਿ 23 ਫੀਸਦੀ ਨੂੰ ਇਕ ਦੋ ਦਿਨ ਛੱਡ ਕੇ ਘੁੱਟ ਲਾਉਣ ਦਾ ਭੁੱਸ ਹੈ. ਨਿਗੂਣੀ ਗਿਣਤੀ ਵਿਚ ਦਿਨ-ਦਿਹਾੜੇ ਪੈੱਗ ਲਾਉਣ ਵਾਲੇ ਰਹਿ ਗਏ ਹਨ. ਇਹ ਅੰਕੜੇ ਕੌਮੀ ਪਰਿਵਾਰ ਤੰਦਰੁਸਤੀ ਸਰਵੇਖਣ ਵਿਚੋਂ ਮਿਲੇ ਹਨ. ਸਰਵੇਖਣ ਵਿੱਚ ਪੰਜਾਬੀਆਂ ਦੇ ਖਾਣ-ਪੀਣ ਦੇ ਤੌਰ ਤਰੀਕਿਆਂ ਨੂੰ ਗਲਤ ਦੱਸਦਿਆਂ ਕਿਹਾ ਗਿਆ ਹੈ ਕਿ ਹਰ ਸੱਤਵੇਂ ਪੰਜਾਬੀ ਦੀ ਸਿਹਤ ਵਿੱਚ ਵਿਗਾੜ ਆ ਚੁੱਕਾ ਹੈ.
ਰਾਸ਼ਟਰੀ ਜਨ-ਸੰਖਿਆ ਵਿਗਿਆਨ ਕੇਂਦਰ ਮੁੰਬਈ ਵੱਲੋਂ ਕਰਵਾਏ ਇਸ ਸਰਵੇਖਣ ਦੀ ਰਿਪੋਰਟ ਨੂੰ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਰਿਲੀਜ਼ ਕੀਤਾ ਗਿਆ. ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਬਾਹਰੋਂ ਲਿਸ਼ਕ-ਪੁਸ਼ਕ ਕੇ ਰਹਿਣ ਵਾਲੇ ਬਹੁਤੇ ਪੰਜਾਬੀ ਅੰਦਰੋਂ ਖੋਖਲੇ ਹੋਣ ਲੱਗੇ ਹਨ. ਰਿਪੋਰਟ ਵਿਚ ਪੰਜਾਬੀਆਂ ਦੀ ਨਵੀਂ ਪੀੜਹ੍ੀ ਬਾਰੇ ਅੰਕਿਆਂ ਸਮੇਤ ਦੱਸਿਆ ਗਿਆ ਹੈ ਕਿ ਪੰਜ ਸਾਲ ਦੀ ਉਮਰ ਤੱਕ ਦੇ 37 ਫੀਸਦੀ ਤੋਂ ਵੱਧ ਬੱਚੇ ਅਣਵਿਕਸਤ ਹਨ, ਜਦੋਂ ਕਿ 66 ਫੀਸਦੀ ਬੱਚਿਆਂ ਵਿੱਚ ਖੂਨ ਦੀ ਕਮੀ ਹੈ. ਪੰਜ ਸਾਲਾਂ ਦੇ 25 ਫੀਸਦੀ ਬੱਚਿਆਂ ਦਾ ਭਾਰ ਘੱਟ ਹੈ. ਇਕ ਹਜ਼ਾਰ ਵਿੱਚੋਂ 42 ਬੱਚੇ ਜਨਮ ਵੇਲੇ ਹੀ ਮਰ ਜਾਂਦੇ ਹਨ, ਜਦੋਂ ਕਿ ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ 24 ਬੱਚਿਆਂ ਪਿੱਛੇ ਇੱਕ ਰੱਬ ਨੂੰ ਪਿਆਰਾ ਹੋ ਜਾਂਦਾ ਹੈ, ਜਦੋਂ ਕਿ ਪੰਜ ਸਾਲ ਦੇ 19 ਬੱਚਿਆਂ ਵਿੱਚੋਂ ਇੱਕ ਨੂੰ ਿੰਦਗੀ ਬਸਰ ਕਰਨ ਦਾ ਮੌਕਾ ਨਹੀਂ ਮਿਲਦਾ.
ਰਿਪੋਰਟ ਅਨੁਸਾਰ ਐਚ ਆਈ ਵੀ ਬਾਰੇ ਅਜੇ ਵੀ 46 ਫੀਸਦੀ ਔਰਤਾਂ ਅਤੇ 19 ਫੀਸਦੀ ਪੁਰਸ਼ਾਂ ਨੂੰ ਜਾਣਕਾਰੀ ਨਹੀਂ. ਇੱਥੋਂ ਤੱਕ ਕਿ 26 ਫੀਸਦੀ ਔਰਤਾਂ ਨੇ ਕਦੇ ਏਡਜ਼ ਬਾਰੇ ਨਹੀਂ ਸੁਣਿਆ. ਪੰਜਾਬ ਵਿੱਚ ਵਧੇਰੇ ਪਰਿਵਾਰਾਂ ਵੱਚ ਦੋ ਲੜਕੇ ਜਾਂ ਇਕ ਲੜਕਾ ਹੈ. ਇਕ ਲੜਕੀ ਪੈਦਾ ਹੋਣ ਪਿੱਛੋਂ ਤੀਜੇ ਬੱਚੇ ਦੀ ਇੱਛਾ ਨਹੀਂ ਰੱਖਦੇ, ਜਦੋਂ ਕਿ ਪਰਿਵਾਰ ਵਿੱਚ ਦੋ ਲੜਕੀਆਂ ਪੈਦਾ ਹੋਣ 'ਤੇ ਤੀਜੀ ਵਾਰ ਲੜਕੇ ਲਈ ਹਰ ਤਰਹ੍ਾਂ ਦੇ ਯਤਨ ਕੀਤੇ ਜਾਂਦੇ ਹਨ. ਪੰਜਾਬ ਦੇ ਆਧੁਨਿਕ ਹੋਣ ਦੇ ਬਾਵਜੂਦ ਹਰ ਚੌਥੀ ਔਰਤ ਨੂੰ ਸੈਕਸ ਸਬੰਧੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ.
ਦੂਜੇ ਬੰਨੇ ਸਰ੍ੀਮਤੀ ਚਾਵਲਾ ਨੇ ਰਿਪੋਰਟ ਰਿਲੀਜ਼ ਕਰਨ ਸਮੇਂ ਇਸ ਨਾਲ ਅਸਹਿਮਤੀ ਪਰ੍ਗਟ ਕਰਦਿਆਂ ਕਿਹਾ ਇਹ ਰਿਪੋਰਟ ਦੋ ਸਾਲਾਂ ਤੋਂ ਵੱਧ ਪੁਰਾਣੀ ਹੈ, ਜਦੋਂ ਕਿ ਅੱਜ-ਕੱਲਹ੍ ਹਾਲਾਤ ਪਹਿਲਾਂ ਨਾਲੋਂ ਵਧੀਆ ਬਣ ਚੁੱਕੇ ਹਨ.
Saturday, July 24, 2010
ਪਰ੍ਤਿੱਗਿਆ ਮੁਹਿੰਮ ਤਹਿਤ ਘਰ-ਘਰ ਜਾ ਕੇ ਵੰਡੇ ਬੂਟੇ
੦ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਧੀਆਂ, ਪਾਣੀ ਤੇ ਜਵਾਨੀ ਨੂੰ ਬਚਾਉਣ ਦਾ ਸੁਨੇਹਾ
ਆਨੰਦਪੁਰ ਸਾਹਿਬ : ਭਰੂਣ ਹੱਤਿਆ, ਵਾਤਾਵਰਣ ਸੰਕਟ ਅਤੇ ਨਸ਼ਾਖੋਰੀ ਵਰਗੀਆਂ ਸਾਡੇ ਸਮਾਜ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਵਿਰੁੱਧ ਪੰਜਾਬ ਪੱਧਰੀ ਪਰ੍ਤਿੱਗਿਆ ਮੁਹਿੰਮ' ਤਹਿਤ ਨਗਰ, ਪਿੰਡ ਅਤੇ ਸ਼ਹਿਰਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਇਤਿਹਾਸਕ ਨਗਰੀ ਆਨੰਦਪੁਰ ਸਾਹਿਬ 'ਚ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕੀਤਾ ਗਿਆ ਅਤੇ ਛਾਂਦਾਰ, ਫ਼ਲਦਾਰ ਬੂਟੇ ਵੰਡੇ ਗਏ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਉਨਹ੍ਾਂ ਦੀ ਸਮਾਜਿਕ ਚੇਤਨਾ ਲਹਿਰ ਨੂੰ ਵੱਡੇ ਪੱਧਰ 'ਤੇ ਹੁੰਗਾਰਾ ਮਿਲ ਰਿਹਾ ਹੈ. ਉਨਹ੍ਾਂ ਕਿਹਾ ਕਿ ਮੌਜੂਦਾ ਸਮੇਂ ਭਰੂਣ ਹੱਤਿਆ, ਨਸ਼ਾਖੋਰੀ ਅਤੇ ਪਲੀਤ ਹੋ ਰਹੇ ਵਾਤਾਵਰਣ ਤੇ ਪਾਣੀ ਨੂੰ ਬਚਾਉਣ ਲਈ ਲੋਕ ਚੇਤਨਾ ਦੀ ਵੱਡੀ ਲੋੜ ਹੈ. ਜੇਕਰ ਅਜੇ ਵੀ ਲੋਕ ਨਾ ਸੰਭਲੇ ਤਾਂ ਮਨੁੱਖ ਆਪਣੀ ਹੋਂਦ ਨੂੰ ਆਪਣੇ ਹੱਥੀਂ ਹੀ ਖਤਮ ਕਰ ਦੇਵੇਗਾ.
ਸੁਸਾਇਟੀ ਵਲੋਂ ਚਲਾਈ ਜਾ ਰਹੀ ਪਰ੍ਤਿੱਗਿਆ ਮੁਹਿੰਮ ਤਹਿਤ ਤਿੰਨ ਦਿਨ ਲਗਾਤਾਰ ਆਨੰਦਪੁਰ ਸਾਹਿਬ ਖੇਤਰ 'ਚ ਘਰੋ-ਘਰ ਪਹੁੰਚ ਕਰਕੇ ਕਰੀਬ 150 ਤੋਂ ਵਧੇਰੇ ਜਿਥੇ ਛਾਂਦਾਰ ਤੇ ਫ਼ਲਦਾਰ ਬੂਟੇ ਵੰਡੇ ਗਏ, ਉਥੇ ਲੋਕਾਂ ਨੂੰ ਸੁਸਾਇਟੀ ਦੇ ਨੁਮਾਇੰਦਿਆਂ ਨੇ ਜਾਗਰੂਕ ਕਰਦਿਆਂ ਸੁਨੇਹਾ ਦਿੱਤਾ ਕਿ ਪਾਣੀ ਦੀ ਬੇਲੋੜੀ ਵਰਤੋਂ ਬੰਦ ਕਰ ਦਿਓ. ਉਨਹ੍ਾਂ ਸ਼ਹਿਰ ਦੇ ਆਮ ਨਾਗਰਿਕਾਂ ਤੋਂ ਲੈ ਕੇ ਅਹਿਮ ਹਸਤੀਆਂ ਤੱਕ ਪਹੁੰਚ ਕਰਕੇ ਆਪਣਾ ਸੁਨੇਹਾ ਘਰ-ਘਰ ਪਹੁੰਚਾਇਆ.
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਪੰਜਾਬ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੀ ਭਿਆਨਕ ਹੁੰਦੀ ਜਾ ਰਹੀ ਹੈ. ਉਨਹ੍ਾਂ ਅਨੁਸਾਰ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਅੰਦਰ ਲਗਾਤਾਰ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਹੈ, ਪਰ ਨਾਸਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਪੰਜਾਬ ਅੰਦਰ ਪਾਣੀ ਨੂੰ ਰਿਵਾਈਨ ਕਰਨ ਲਈ ਕੋਈ ਵੱਡੀ ਯੋਜਨਾ ਨਹੀਂ ਬਣਾਈ ਜਾ ਰਹੀ. ਸੁਸਾਇਟੀ ਆਗੂਆਂ ਨੇ ਅੰਕਿਆਂ ਦਾ ਹਵਾਲਾ ਦਿੰਦਿਆਂ ਖੁਲਾਸਾ ਕੀਤਾ ਕਿ ਪੰਜਾਬ ਦੇ ਕੁੱਲ 141 ਬਲਾਕਾਂ ਵਿਚੋਂ 8 ਬਲਾਕ ਕਰ੍ਿਟੀਕਲ ਜੋਨ 'ਚ ਪਹੁੰਚ ਗਏ ਹਨ, ਜਿਥੇ ਬੋਰ ਕਰਨ ਤੋਂ ਪਹਿਲਾਂ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ, ਜਦਕਿ 103 ਬਲਾਕ ਅਜਿਹੇ ਹਨ, ਜਿਥੇ ਧਰਤੀ ਹੇਠਲਾ ਪਾਣੀ ਬਹੁਤ ਨੀਵੇਂ ਪੱਧਰ ਤੱਕ ਡਿੱਗ ਚੁੱਕਾ ਹੈ. ਉਨਹ੍ਾਂ ਦੱਸਿਆ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ਅਤੇ ਰੂਪਨਗਰ ਿਲਹ੍ਿਆਂ ਦੇ ਕਾਫ਼ੀ ਹਿੱਸੇ ਅਜਿਹੇ ਹਨ, ਜਿਥੇ ਪਾਣੀ 500 ਫੁੱਟ ਤੱਕ ਹੇਠਾਂ ਡਿੱਗ ਚੁੱਕਾ ਹੈ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਉਲੀਕੇ ਇਸ ਸਮਾਜਿਕ ਚੇਤਨਾ ਮੁਹਿੰਮ ਅਤੇ ਸਾਡਾ ਸੰਕਲਪ ਨਸ਼ਾ ਮੁਕਤ ਸਮਾਜ' ਦੇ ਬੈਨਰ ਹੇਠ ਚਲਾਈ ਜਾ ਰਹੀ ਜਾਗਰੂਕਤਾ ਲਹਿਰ ਨੂੰ ਜਿਥੇ ਚੰਗਾ ਹੁੰਗਾਰਾ ਮਿਲ ਰਿਹਾ ਹੈ, ਉਥੇ ਆਨੰਦਪੁਰ ਸਾਹਿਬ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਸਮੇਤ ਸ਼ਹਿਰ ਦੇ ਨੁਮਾਇੰਦੇ ਵੀ ਭਰਪੂਰ ਸਹਿਯੋਗ ਦੇਣ ਲਈ ਅੱਗੇ ਆਏ. ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ, ਜਨਰਲ ਸਕੱਤਰ ਦੀਪਕ ਸ਼ਰਮਾ, ਸੰਦੀਪ ਕੁਮਾਰ ਵਿੱਕੀ, ਗੁਰਪਰ੍ੀਤ ਸਿੰਘ, ਸੋਨੀਆ ਸ਼ਰਮਾ, ਅਮਨਦੀਪ ਸਿੰਘ ਆਦਿ ਨੇ ਆਨੰਦਪੁਰ ਸਾਹਿਬ 'ਚ ਘਰ-ਘਰ ਜਾ ਕੇ ਬੂਟੇ ਵੰਡੇ.
Monday, July 19, 2010
ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ...
ਉਪਰਾਲਾ : ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਜਾਗਰੂਕਤਾ ਸੈਮੀਨਾਰ ਤੇ ਬੂਟੇ ਵੰਡ ਸਮਾਗਮ ੦ ਸੁਨੇਹਾ : ਪਾਣੀ ਨਾ ਬਚਾਇਆ ਤਾਂ 2025 ਤੱਕ ਪਿਆਸਾ ਮਰੇਗਾ ਪੰਜਾਬ, ਧੀ' ਨਾ ਸੰਭਾਲੀ ਤਾਂ ਮਾਂ' ਨਹੀਂ ਲੱਭੇਗੀ
ਨੰਗਲ, 16 ਜੁਲਾਈ 2010
ਅਸੀਂ ਜਿਸ ਤੇਜ਼ੀ ਨਾਲ ਕੁਦਰਤ ਦੇ ਅਨਮੋਲ ਖਜ਼ਾਨੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਉਸ ਦਾ ਨਤੀਜਾ ਇਹ ਹੋਵੇਗਾ ਕਿ ਆਉਂਦੇ 15 ਵਰਹ੍ਿਆਂ ਤੱਕ ਪੰਜਾਬ ਪਿਆਸਾ ਮਰੇਗਾ. ਅੱਜ ਪੰਜਾਬ ਦੇ 141 ਵਿਚੋਂ 108 ਬਲਾਕਾਂ ਵਿਚ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ. ਅੱਜ ਨਾ ਸੰਭਲੇ ਤਾਂ ਕੱਲਹ੍ ਸਾਡੀ ਔਲਾਦ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਵੇਗੀ.'' ਉਕਤ ਵਿਚਾਰ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸਮਾਜਿਕ ਚੇਤਨਾ ਦੀ ਲਹਿਰ ਤਹਿਤ ਨੰਗਲ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਇਕ ਸੈਮੀਨਾਰ ਤੇ ਬੂਟੇ ਵੰਡ ਸਮਾਗਮ ਦੌਰਾਨ ਕਹੇ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ 4 ਫ਼ਰਵਰੀ 2010 ਨੂੰ ਸੱਚਖੰਡ ਸਰ੍ੀ ਦਰਬਾਰ ਸਾਹਿਬ ਅੰਮਰ੍ਿਤਸਰ ਤੋਂ ਅਰਦਾਸ ਕਰਕੇ ਪੰਜਾਬ ਪੱਧਰੀ ਪਰ੍ਤਿੱਗਿਆ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਸੰਸਥਾ ਦੇ ਨੁਮਾਇੰਦੇ ਸੂਬੇ ਭਰ 'ਚ ਘਰੋ-ਘਰ ਜਾ ਕੇ ਲੋਕਾਂ ਨੂੰ ਨਸ਼ਾਖੋਰੀ, ਭਰੂਣ ਹੱਤਿਆ ਨੂੰ ਰੋਕਣ ਅਤੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰ ਰਹੇ ਹਨ. ਇਸ ਲੜੀ ਤਹਿਤ ਨੰਗਲ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸੈਮੀਨਾਰ ਅਤੇ ਬੂਟੇ ਵੰਡ ਸਮਾਗਮ ਕੀਤਾ ਗਿਆ. ਸਮਾਗਮ ਦੀ ਅਗਵਾਈ ਉਘੇ ਸਮਾਜ ਸੇਵੀ ਡਾ. ਸੰਜੀਵ ਗੌਤਮ ਨੇ ਕੀਤੀ ਜਦੋਂਕਿ ਪਰ੍ਿੰ. ਸਤੀਸ਼ ਕੁਮਾਰ, ਐਮ.ਸੀ. ਵਿਨੋਦ ਸ਼ਰਮਾ ਅਤੇ ਪਰ੍ਿੰ. ਸਰ੍ੀਮਤੀ ਰਾਜ ਰਾਣੀ ਉਚੇਚੇ ਤੌਰ 'ਤੇ ਸ਼ਾਮਲ ਹੋਏ.
ਆਏ ਮਹਿਮਾਨਾਂ ਨੂੰ ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ ਨੇ ਜਿਥੇ ਜੀ ਆਇਆਂ ਕਿਹਾ, ਉਥੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸਾਡਾ ਸੰਕਲਪ ਨਸ਼ਾ ਮੁਕਤ ਸਮਾਜ' ਦੇ ਨਾਅਰੇ ਨੂੰ ਬੁਲੰਦ ਕਰਦਿਆਂ ਸਮਾਜ ਦੇ ਬੁੱਧੀਜੀਵੀਆਂ ਨੂੰ ਸੁਨੇਹਾ ਦਿੱਤਾ ਕਿ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੰਭਲਾ ਮਾਰੋ, ਕਿਉਂਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਇਸ ਕਦਰ ਖੁੱਭ ਚੁੱਕੀ ਹੈ ਕਿ ਹਰ ਤੀਜਾ ਨੌਜਵਾਨ ਇਸ ਦੀ ਦਲਦਲ 'ਚ ਧੱਸਿਆ ਹੈ. ਇਸ ਦੇ ਨਾਲ ਹੀ ਉਨਹ੍ਾਂ ਪਾਣੀ ਦੀ ਸੰਭਾਲ ਅਤੇ ਭਰੂਣ ਹੱਤਿਆ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਜੋ ਹਾਲਤ ਹੈ, ਉਸ ਅਨੁਸਾਰ ਪੰਜਾਬ ਵਿਚ 2025 ਤੱਕ ਪਾਣੀ ਦੇ ਸਰੋਤ ਸੁੱਕ ਜਾਣਗੇ ਅਤੇ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ. ਜਦਕਿ ਪੂਰੇ ਭਾਰਤ ਵਿਚ 2035 ਤੱਕ ਧਰਤੀ ਹੇਠਲਾ 60 ਤੋਂ 70 ਫ਼ੀਸਦੀ ਪਾਣੀ ਮੁੱਕ ਜਾਵੇਗਾ. ਪੀਣ ਵਾਲੇ ਪਾਣੀ ਦੀ ਸੰਭਲ ਕੇ ਵਰਤੋਂ ਕਰਨ 'ਤੇ ਜ਼ੋਰ ਦਿੰਦਿਆਂ ਉਨਹ੍ਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਅੱਜ ਧੀ ਮਾਰਨੋ ਨਾ ਹਟੇ ਤਾਂ ਕੱਲਹ੍ ਸਾਨੂੰ ਮਾਂ ਨਹੀਂ ਲੱਭੇਗੀ.
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਵਾਤਾਵਰਣ ਪਰ੍ੇਮੀ ਡਾ. ਸੰਜੀਵ ਗੌਤਮ ਨੇ ਨਸ਼ੇ ਅਤੇ ਭਰੂਣ ਹੱਤਿਆ ਖਿਲਾਫ਼ ਲੜਾਈ ਨੂੰ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਸੁਨੇਹਾ ਦਿੱਤਾ. ਉਨਹ੍ਾਂ ਵਾਤਾਵਰਣ ਨੂੰ ਬਚਾਉਣ ਲਈ ਉਕਤ ਸੰਸਥਾ ਸਮੇਤ ਵੱਖ-ਵੱਖ ਐਨ.ਜੀ.ਓਜ਼ ਵਲੋਂ ਨਿਭਾਏ ਜਾਂਦੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਅਜਿਹੀ ਸਮਾਜਿਕ ਚੇਤਨਾ ਦੀ ਜ਼ਰੂਰਤ ਹੈ, ਜੋ ਬਿਨਹ੍ਾਂ ਕਿਸੇ ਦਿਖਾਵੇ ਤੋਂ ਹਕੀਕੀ ਰੂਪ ਵਿਚ ਸਮਾਜ ਨੂੰ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ. ਉਨਹ੍ਾਂ ਨੇ ਨਿੱਕੀਆਂ-ਨਿੱਕੀਆਂ ਟਿੱਪਣੀਆਂ ਰਾਹੀਂ ਸਾਡੀ ਜੀਵਨਸ਼ੈਲੀ 'ਚ ਆ ਰਹੇ ਵਿਗਾੜਾਂ ਤੋਂ ਬਚਣ ਦੀ ਵੀ ਅਪੀਲ ਕੀਤੀ. ਇਸ ਤੋਂ ਇਲਾਵਾ ਪਰ੍ਿੰ. ਸਤੀਸ਼ ਕੁਮਾਰ ਨੇ ਵੀ ਸੰਬੋਧਨ ਕੀਤਾ, ਜਦੋਂਕਿ ਸਟੇਜ ਸਕੱਤਰ ਦੀ ਭੂਮਿਕਾ ਲਲਿਤ ਚੌਧਰੀ ਨੇ ਨਿਭਾਈ.
ਪਰ੍ਤਿੱਗਿਆ ਮੁਹਿੰਮ ਤਹਿਤ ਇਕ ਸੌ ਤੋਂ ਵਧੇਰੇ ਨੰਗਲ ਖੇਤਰ ਦੇ ਪਰ੍ੱਤਿਗਿਆ ਪੱਤਰ ਭਰਨ ਵਾਲੇ ਮੈਂਬਰਾਂ ਨੂੰ ਛਾਂ-ਦਾਰ ਬੂਟੇ ਵੰਡੇ ਗਏ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦਾ ਇਹ ਉਪਰਾਲਾ ਇਸ ਲਈ ਵੀ ਖਾਸ ਸੀ, ਕਿਉਂਕਿ ਪਰ੍ਤਿੱਗਿਆ ਪੱਤਰ ਭਰਨ ਵਾਲੇ ਜਿਹੜੇ ਸੱਜਣ ਇਸ ਸੈਮੀਨਾਰ 'ਚ ਸ਼ਿਰਕਤ ਨਹੀਂ ਕਰ ਸਕੇ, ਉਨਹ੍ਾਂ ਨੂੰ ਸੁਸਾਇਟੀ ਦੇ ਨੁਮਾਇੰਦਿਆਂ ਨੇ ਘਰ-ਘਰ ਜਾ ਕੇ ਬੂਟੇ ਵੰਡੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਨੁਮਾਇੰਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ, ਦੀਪਕ ਸ਼ਰਮਾ, ਹਰਤੇਜ ਸਿੰਘ, ਸੰਦੀਪ ਕੁਮਾਰ ਵਿੱਕੀ, ਸੋਨੀਆ ਸ਼ਰਮਾ, ਨਵੀਨ ਸੈਣੀ, ਜਸਪਰ੍ੀਤ ਸਿੰਘ, ਮੈਡਮ ਅੰਜੂ, ਅਮਨਦੀਪ ਸਿੰਘ, ਸੁਰਜੀਤ ਸਿੰਘ ਢੇਰ, ਸੁਖਦੇਵ ਸਿੰਘ ਡਿਗਵਾ, ਲਲਿਤ ਚੌਧਰੀ, ਬਲਜੀਤ ਨੂਰਪੁਰੀ ਅਤੇ ਸਾਹਿਤਕਾਰ ਗੁਰਪਰ੍ੀਤ ਗਰੇਵਾਲ ਸਣੇ ਵੱਡੀ ਗਿਣਤੀ 'ਚ ਲੋਕ ਤੇ ਆਈ.ਟੀ.ਆਈ. ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ.
Tuesday, July 13, 2010
ਜਿਥੇ ਧੀ ਦੇ ਜਨਮ ਦੀ ਖੁਸ਼ੀ ਦਾ ਇਜ਼ਹਾਰ ਪੌਦੇ ਲਗਾ ਕੇ ਕੀਤਾ ਜਾਂਦੈ
ਭਾਗਲਪੁਰ ਬਿਹਾਰ 'ਚ ਇਕ ਅਜਿਹਾ ਪਿੰਡ ਹੈ, ਜਿਥੇ ਲੜਕੀਆਂ ਦੇ ਜਨਮ ਦੇ ਨਾਲ ਪੌਦੇ ਲਗਾਉਣ ਦਾ ਰਿਵਾਜ਼ ਹੈ. ਭਾਗਲਪੁਰ ਿਲਹ੍ੇ ਦੇ ਧਰਹਰਾ ਪਿੰਡ 'ਚ ਜਦ ਕਿਸੇ ਘਰ ਧੀ ਜਨਮ ਲੈਂਦੀ ਹੈ ਤਾਂ ਉਸੇ ਵੇਲੇ ਹੀ ਉਸ ਪਰਿਵਾਰ ਦੇ ਮੈਂਬਰ ਪਿੰਡ 'ਚ 10 ਪੌਦੇ ਲਗਾਉਂਦੇ ਹਨ.
ਭਾਗਲਪੁਰ ਿਲਹ੍ਾ ਮੁੱਖ ਦਫ਼ਤਰ ਤੋਂ ਲਗਭਗ 33 ਕਿਲੋਮੀਟਰ ਦੂਰ ਸਥਿਤ ਧਰਹਰਾ ਪਿੰਡ 'ਚ ਵਰਹ੍ਿਆਂ ਪਹਿਲਾਂ ਸ਼ੂਰੂ ਕੀਤੀ ਗਈ ਇਹ ਪਰ੍ੰਪਰਾ ਅੱਜ ਪਿੰਡ ਦਾ ਸੱਭਿਆਚਾਰ ਬਣ ਗਈ ਹੈ. ਪਹਿਲਾਂ-ਪਹਿਲ ਇਸ ਪਿੰਡ 'ਚ ਦਰੱਖ਼ਤ ਕਿਤੇ-ਕਿਤੇ ਨਜ਼ਰ ਆਉਂਦੇ ਸਨ, ਪਰ ਹੁਣ ਇਹ ਪਿੰਡ ਦਰੱਖ਼ਤਾਂ ਨਾਲ ਭਰਿਆ ਪਿਆ ਹੈ. ਇਹ ਦਰੱਖ਼ਤ ਇਨਹ੍ਾਂ ਕਿਸਾਨਾਂ ਨੂੰ ਆਰਥਿਕ ਰੂਪ ਨਾਲ ਵੀ ਖੁਸ਼ਹਾਲ ਬਣਾ ਰਹੇ ਹਨ.
ਧਰਹਰਾ ਪਿੰਡ ਦੀ ਪੰਚਾਇਤ ਦੇ ਮੁਖੀ ਵਿਜੇ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਪਰ੍ੰਪਰਾ ਪਿੰਡ 'ਚ ਬਹੁਤ ਸਮਾਂ ਪਹਿਲਾਂ ਤੋਂ ਚਲੀ ਆ ਰਹੀ ਹੈ. ਉਨਹ੍ਾਂ ਕਿਹਾ ਕਿ ਧੀ ਦੇ ਜਨਮ ਦੇ ਨਾਂਲ ਜਿਹੜੇ 10 ਪੌਦੇ ਲਗਾਏ ਜਾਂਦੇ ਹਨ, ਉਹ ਉਨਹ੍ਾਂ ਦੇ ਵਿਆਹ ਸਮੇਂ ਤੱਕ ਵੱਡੇ ਹੋ ਜਾਂਦੇ ਹਨ ਅਤੇ ਲੋਕਾਂ ਦੀ ਕਮਾਈ ਦਾ ਜ਼ਰੀਆ ਬਣ ਜਾਂਦਾ ਹੈ. ਇਹੀ ਕਾਰਨ ਹੈ ਕਿ ਅੱਜ ਇਸ ਪਿੰਡ 'ਚ ਕਈ ਲੋਕ 3 ਤੋਂ 4 ਏਕੜ ਜ਼ਮੀਨ 'ਤੇ ਲੱਗੇ ਬਗੀਚਿਆਂ ਦੇ ਮਾਲਕ ਹਨ. ਸਿਰਫ਼ ਇਹੀ ਨਹੀਂ, ਸਗੋਂ ਲੜਕੀਆਂ ਦੇ ਜਨਮ ਦਿਨ ਮਨਾਉਣ ਵੇਲੇ ਪਰਿਵਾਰ ਦੇ ਲੋਕ ਇਨਹ੍ਾਂ ਦਰੱਖ਼ਤਾਂ ਦਾ ਜਨਮ ਦਿਨ ਮਨਾਉਣਾ ਵੀ ਨਹੀਂ ਭੁੱਲਦੇ.
ਲਗਭਗ 5 ਹਜ਼ਾਰ ਦੀ ਆਬਾਦੀ ਵਾਲੇ ਧਰਹਰਾ ਪਿੰਡ ਦੇ ਵਿਸਲੇਸ਼ ਸਿੰਘ ਕੋਲ 3 ਏਕੜ ਦਾ ਬਗੀਚਾ ਹੈ. ਉਨਹ੍ਾਂ ਦੱਸਿਆ ਕਿ ਉਨਹ੍ਾਂ ਦਾ ਵਿਆਹ 1998 ਵਿਚ ਹੋਇਆ ਸੀ. 2003 'ਚ ਉਨਹ੍ਾਂ ਦੀ ਪਹਿਲੀ ਧੀ ਦਾ ਜਨਮ ਹੋਇਆ, ਜਿਸ ਤੋਂ ਬਾਅਦ ਉਨਹ੍ਾਂ ਨੇ ਪੌਦੇ ਲਗਾਏ ਸਨ.
Sunday, July 11, 2010
ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿਣਾ ਬੀਬੀਆਂ ਲਈ ਵੱਧ ਖਤਰਨਾਕ, ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ
ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟਾਂ ਪੀਣ ਵਾਲੇ ਵਿਅਕਤੀਆਂ ਦੇ ਨੇੜੇ ਉੱਠਦੀਆਂ ਬੈਠਦੀਆਂ ਰਹੀਆਂ ਹੋਣ, ਉਨਹ੍ਾਂ ਦੇ ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ ਰਹਿੰਦਾ ਹੈ. ਇਹ ਜਾਣਕਾਰੀ ਹਾਲ ਹੀ ਵਿਚ ਕੀਤੇ ਗਏ ਇਕ ਅਧਿਐਨ ਤੋਂ ਮਿਲੀ ਹੈ.
ਸਿਗਰਟਾਂ ਨਾ ਪੀਣ ਵਾਲੀਆਂ 4800 ਔਰਤਾਂ ਨੂੰ ਆਧਾਰ ਬਣਾ ਕੇ ਕੀਤੇ ਗਏ ਇਕ ਅਧਿਐਨ ਵਿਚ ਖੋਜੀਆਂ ਨੇ ਦੇਖਿਆ ਕਿ ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟ ਪੀਣ ਵਾਲੇ ਵਿਅਕਤੀਆਂ ਕੋਲ ਹਰ ਰੋਜ਼ 6 ਘੰਟੇ ਜਾਂ ਉਸ ਤੋਂ ਵੱਧ ਸਮਾਂ ਬੈਠਦੀਆਂ ਰਹੀਆਂ ਸਨ, ਉਨਹ੍ਾਂ ਦੇ ਗਰਭਵਤੀ ਹੋਣ ਵਿਚ ਬਹੁਤ ਜਿਆਦਾ ਸਮੱਸਿਆਵਾਂ ਹੀ ਨਹੀਂ ਆਉਂਦੀਆਂ ਸਗੋਂ ਉਨਹ੍ਾਂ ਦੇ ਗਰਭ ਇਕ ਦੋ ਵਾਰ ਡਿੱਗਣ ਦਾ ਖਤਰਾ ਵੀ ਕਾਫੀ ਰਹਿੰਦਾ ਹੈ.
ਰੌਚੈਸਟਰਜ਼ ਜੇਮਜ਼ ਪੀ ਵਿਲਮੌਟ ਕੈਂਸਰ ਸੈਂਟਰ ਦੇ ਖੋਜ ਸਹਾਇਕ ਪਰ੍ੋਫੈਸਰ ਲਿਊਕ ਜੇ. ਪੇਪੋਨ ਦਾ ਕਹਿਣਾ ਹੈ, ਇਹ ਅੰਕੜੇ ਬਹੁਤ ਹੀ ਹੌਲਨਾਕ ਹਨ ਅਤੇ ਇਨਹ੍ਾਂ ਤੋਂ ਸਿਗਰਟਾਂ ਪੀਣ ਵਾਲਿਆਂ ਕੋਲ ਉੱਠਣ-ਬੈਠਣ ਤੋਂ ਹੋਣ ਵਾਲੇ ਇਕ ਨਵੇਂ ਖਤਰੇ ਬਾਰੇ ਇਲਮ ਹੁੰਦਾ ਹੈ.''
ਇਸ ਸਬੰਧ 'ਚ ਪੋਜ ਕਰਨ ਵਾਲੀ ਟੀਮ ਨੇ ਦੱਸਿਆ ਕਿ ਪੰਜ ਔਰਤਾਂ ਵਿਚੋਂ ਚਾਰ ਇਹੋ ਜਿਹੀਆਂ ਸਨ, ਜਿਹੜੀਆਂ ਸਾਰੀ ਉਮਰ ਸਿਗਰਟ ਪੀਣ ਵਾਲਿਆਂ ਦੀ ਸੰਗਤ ਵਿਚ ਰਹੀਆਂ ਸਨ. ਉਨਹ੍ਾਂ ਵਿਚੋਂ ਅੱਧੀਆਂ ਔਰਤਾ ਇਹੋ ਜਿਹੇ ਘਰਾਂ 'ਚ ਰਹੀਆਂ, ਜਿੱਥੇ ਉਨਹ੍ਾਂ ਦੇ ਮਾਪੇ ਸਿਗਰਟ ਪੀਂਦੇ ਰਹੇ ਸਨ. ਇਨਹ੍ਾਂ ਵਿਚੋਂ ਦੋ ਤਿਹਾਈ ਔਰਤਾਂ ਇਸ ਸਰਵੇਖਣ ਸਮੇਂ ਸਿਗਰਟ ਪੀਣ ਵਾਲਿਆਂ ਦੀ ਸੰਗਤ 'ਚ ਰਹੀਆਂ ਸਨ.
ਇਨਹ੍ਾਂ ਵਿਚ 40 ਫੀਸਦੀ ਤੋਂ ਵੱਧ ਔਰਤਾਂ ਦਾ ਵਾਸਤਾ ਬਾਂਝਪਨ ਨਾਲ ਪਿਆ ਸੀ ਜਾਂ ਉਨਹ੍ਾਂ ਦੇ ਗਰਭ ਡਿੱਗ ਚੁੱਕੇ ਸਨ. ਕਈਆਂ ਦੇ ਗਰਭ ਤਾਂ ਕਈ ਵਾਰ ਡਿੱਗ ਚੁੱਕੇ ਸਨ.
Tuesday, July 6, 2010
ਦਾਦਾ ਪੀਵੇ ਪੋਤਾ ਭੁਗਤੇ
ਪੀੜੀਆਂ ਨੂੰ ਤਬਾਹ ਕਰ ਸਕਦਾ ਹੈ ਨਸ਼ਾ
ਸਿਗਰਟ ਦਾ ਇਕ ਸੂਟਾ ਜਾਂ ਸ਼ਰਾਬ ਦਾ ਇਕ ਪੈੱਗ ਨਾ ਸਿਰਫ਼ ਪੀਣ ਵਾਲੇ ਦੇ ਸਰੀਰ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਉਸ ਦੀ ਆਉਣ ਵਾਲੀਆਂ ਪੀੜਹ੍ੀਆਂ ਦੇ ਲਈ ਵੀ ਖ਼ਤਰਾ ਬਣ ਸਕਦਾ ਹੈ. ਇਹ ਚਿਤਾਵਨੀ ਅੰਤਰਰਾਸ਼ਟਰੀ ਖੋਜਕਰਤਾਵਾਂ ਦੇ ਇਕ ਦਲ ਨੇ ਦਿੱਤੀ ਹੈ.
ਵੱਖ-ਵੱਖ ਪਰ੍ਯੋਗਾਂ ਤੋਂ ਬਾਅਦ ਖੋਜਕਾਰੀ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਜੋ ਲੋਕ ਿਆਦਾ ਮਾਤਰਾ ਵਿਚ ਸ਼ਰਾਬ ਅਤੇ ਸਿਗਰਟ ਪੀਂਦੇ ਹਨ, ਉਨਹ੍ਾਂ ਦੀਆਂ ਆਉਣ ਵਾਲੀਆਂ ਪੀੜਹ੍ੀਆਂ ਨੂੰ ਵੀ ਇਸ ਦੇ ਮਾੜੇ ਪਰ੍ਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ਡੇਲੀ ਟੈਲੀਗਰ੍ਾਫ਼' ਨੇ ਯੂਨੀਵਰਸਿਟੀ ਆਫ਼ ਈਡਾਊ ਦੇ ਡਾਕਟਰ ਮੈਥਿਊ ਐਨਵੇ ਅਤੇ ਹੋਰ ਖੋਜੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਮੋਕਿੰਗ ਅਤੇ ਸ਼ਰਾਬ ਪੀਣ ਨਾਲ ਆਦਮੀ ਦੇ ਅੰਦਰ ਕਈ ਪਰ੍ਕਾਰ ਦੇ ਰਸਾਇਣਕ ਬਦਲਾਅ ਹੁੰਦੇ ਹਨ. ਇਹ ਬਦਲਾਅ ਉਸ ਦੀ ਔਲਾਦ ਅਤੇ ਔਲਾਦ ਦੀ ਵੀ ਅਗਲੀਆਂ ਪੀੜਹ੍ੀਆਂ ਵਿਚ ਕਈ ਵਾਰ ਬਿਮਾਰੀਆਂ ਦਾ ਕਾਰਨ ਬਣਦੇ ਹਨ. ਡਾਕਟਰ ਐਨਵੇ ਨੇ ਕਿਹਾ ਕਿ ਸ਼ਰਾਬ ਅਤੇ ਸਿਗਰਟ ਦੇ ਕਾਰਨ ਪੀੜਹ੍ੀ ਦਰ ਪੀੜਹ੍ੀ ਮਰਦਾਨਾ ਤਾਕਤ ਘਟਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ. ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ ਵਿਅਕਤੀ ਜਾਂ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਕਿਡਨੀ ਦੀ ਬਿਮਾਰੀ ਹੋਣ ਦੇ ਿਆਦਾ ਆਸਾਰ ਰਹਿੰਦੇ ਹਨ.
ਔਰਤਾਂ ਦੇ ਮੁਕਾਬਲੇ ਆਦਮੀਆਂ ਨੂੰ ਕੈਂਸਰ ਦਾ ਿਆਦਾ ਖ਼ਤਰਾ : ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਵਿਗਿਆਨੀਆਂ ਨੇ ਦਸ ਸਾਲ ਦੀ ਖੋਜ ਤੋਂ ਬਾਅਦ ਇਹ ਸਾਫ਼ ਕੀਤਾ ਹੈ ਕਿ ਤੰਬਾਕੂ ਚਬਾਉਣ ਵਾਲੇ ਆਦਮੀ ਔਰਤਾਂ ਦੇ ਮੁਕਾਬਲੇ ਮੂੰਹ ਦੇ ਕੈਂਸਰ ਦਾ ਿਆਦਾ ਸ਼ਿਕਾਰ ਬਣਦੇ ਹਨ. ਤੰਬਾਕੂ ਖਾਣ ਵਾਲਿਆਂ ਵਿਚ ਕੈਂਸਰ ਦਾ ਖ਼ਤਰਾ ਚਾਰ ਗੁਣਾ ਿਆਦਾ ਵਧ ਜਾਂਦਾ ਹੈ. ਖੋਜਕਾਰੀਆਂ ਅਨੁਸਾਰ 40 ਤੋਂ 50 ਸਾਲ ਦੀ ਉਮਰ ਵਿਚ ਮੂੰਹ ਦੇ ਕੈਂਸਰ ਦੀ ਬਿਮਾਰੀ ਿਆਦਾ ਹੋਣ ਦੀ ਸੰਭਾਵਨਾ ਹੈ.
Subscribe to:
Posts (Atom)