Wednesday, July 28, 2010
ਅੱਧੇ ਤੋਂ ਵੱਧ ਪੰਜਾਬੀ ਸ਼ਾਮ ਨੂੰ ਟੱਲੀ ਹੋਣ ਦੇ ਸ਼ੌਕੀਨ
ਚੰਡੀਗੜ : ਅੱਧੇ ਤੋਂ ਵੱਧ ਪੰਜਾਬੀ ਰੋਜ਼ ਸ਼ਾਮ ਨੂੰ ਟੱਲੀ (ਸ਼ਰਾਬੀ) ਹੋਣ ਦੇ ਸ਼ੌਕੀਨ ਹਨ. ਪੰਜਾਬ 'ਚ ਵਸਦੇ ਪੰਜਾਬੀਆਂ ਵਿੱਚੋਂ 43 ਫੀਸਦੀ ਰੋਜ਼ਾਨਾ ਸ਼ਰਾਬ ਪੀਂਦੇ ਹਨ, ਜਦੋਂ ਕਿ 23 ਫੀਸਦੀ ਨੂੰ ਇਕ ਦੋ ਦਿਨ ਛੱਡ ਕੇ ਘੁੱਟ ਲਾਉਣ ਦਾ ਭੁੱਸ ਹੈ. ਨਿਗੂਣੀ ਗਿਣਤੀ ਵਿਚ ਦਿਨ-ਦਿਹਾੜੇ ਪੈੱਗ ਲਾਉਣ ਵਾਲੇ ਰਹਿ ਗਏ ਹਨ. ਇਹ ਅੰਕੜੇ ਕੌਮੀ ਪਰਿਵਾਰ ਤੰਦਰੁਸਤੀ ਸਰਵੇਖਣ ਵਿਚੋਂ ਮਿਲੇ ਹਨ. ਸਰਵੇਖਣ ਵਿੱਚ ਪੰਜਾਬੀਆਂ ਦੇ ਖਾਣ-ਪੀਣ ਦੇ ਤੌਰ ਤਰੀਕਿਆਂ ਨੂੰ ਗਲਤ ਦੱਸਦਿਆਂ ਕਿਹਾ ਗਿਆ ਹੈ ਕਿ ਹਰ ਸੱਤਵੇਂ ਪੰਜਾਬੀ ਦੀ ਸਿਹਤ ਵਿੱਚ ਵਿਗਾੜ ਆ ਚੁੱਕਾ ਹੈ.
ਰਾਸ਼ਟਰੀ ਜਨ-ਸੰਖਿਆ ਵਿਗਿਆਨ ਕੇਂਦਰ ਮੁੰਬਈ ਵੱਲੋਂ ਕਰਵਾਏ ਇਸ ਸਰਵੇਖਣ ਦੀ ਰਿਪੋਰਟ ਨੂੰ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਰਿਲੀਜ਼ ਕੀਤਾ ਗਿਆ. ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਬਾਹਰੋਂ ਲਿਸ਼ਕ-ਪੁਸ਼ਕ ਕੇ ਰਹਿਣ ਵਾਲੇ ਬਹੁਤੇ ਪੰਜਾਬੀ ਅੰਦਰੋਂ ਖੋਖਲੇ ਹੋਣ ਲੱਗੇ ਹਨ. ਰਿਪੋਰਟ ਵਿਚ ਪੰਜਾਬੀਆਂ ਦੀ ਨਵੀਂ ਪੀੜਹ੍ੀ ਬਾਰੇ ਅੰਕਿਆਂ ਸਮੇਤ ਦੱਸਿਆ ਗਿਆ ਹੈ ਕਿ ਪੰਜ ਸਾਲ ਦੀ ਉਮਰ ਤੱਕ ਦੇ 37 ਫੀਸਦੀ ਤੋਂ ਵੱਧ ਬੱਚੇ ਅਣਵਿਕਸਤ ਹਨ, ਜਦੋਂ ਕਿ 66 ਫੀਸਦੀ ਬੱਚਿਆਂ ਵਿੱਚ ਖੂਨ ਦੀ ਕਮੀ ਹੈ. ਪੰਜ ਸਾਲਾਂ ਦੇ 25 ਫੀਸਦੀ ਬੱਚਿਆਂ ਦਾ ਭਾਰ ਘੱਟ ਹੈ. ਇਕ ਹਜ਼ਾਰ ਵਿੱਚੋਂ 42 ਬੱਚੇ ਜਨਮ ਵੇਲੇ ਹੀ ਮਰ ਜਾਂਦੇ ਹਨ, ਜਦੋਂ ਕਿ ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ 24 ਬੱਚਿਆਂ ਪਿੱਛੇ ਇੱਕ ਰੱਬ ਨੂੰ ਪਿਆਰਾ ਹੋ ਜਾਂਦਾ ਹੈ, ਜਦੋਂ ਕਿ ਪੰਜ ਸਾਲ ਦੇ 19 ਬੱਚਿਆਂ ਵਿੱਚੋਂ ਇੱਕ ਨੂੰ ਿੰਦਗੀ ਬਸਰ ਕਰਨ ਦਾ ਮੌਕਾ ਨਹੀਂ ਮਿਲਦਾ.
ਰਿਪੋਰਟ ਅਨੁਸਾਰ ਐਚ ਆਈ ਵੀ ਬਾਰੇ ਅਜੇ ਵੀ 46 ਫੀਸਦੀ ਔਰਤਾਂ ਅਤੇ 19 ਫੀਸਦੀ ਪੁਰਸ਼ਾਂ ਨੂੰ ਜਾਣਕਾਰੀ ਨਹੀਂ. ਇੱਥੋਂ ਤੱਕ ਕਿ 26 ਫੀਸਦੀ ਔਰਤਾਂ ਨੇ ਕਦੇ ਏਡਜ਼ ਬਾਰੇ ਨਹੀਂ ਸੁਣਿਆ. ਪੰਜਾਬ ਵਿੱਚ ਵਧੇਰੇ ਪਰਿਵਾਰਾਂ ਵੱਚ ਦੋ ਲੜਕੇ ਜਾਂ ਇਕ ਲੜਕਾ ਹੈ. ਇਕ ਲੜਕੀ ਪੈਦਾ ਹੋਣ ਪਿੱਛੋਂ ਤੀਜੇ ਬੱਚੇ ਦੀ ਇੱਛਾ ਨਹੀਂ ਰੱਖਦੇ, ਜਦੋਂ ਕਿ ਪਰਿਵਾਰ ਵਿੱਚ ਦੋ ਲੜਕੀਆਂ ਪੈਦਾ ਹੋਣ 'ਤੇ ਤੀਜੀ ਵਾਰ ਲੜਕੇ ਲਈ ਹਰ ਤਰਹ੍ਾਂ ਦੇ ਯਤਨ ਕੀਤੇ ਜਾਂਦੇ ਹਨ. ਪੰਜਾਬ ਦੇ ਆਧੁਨਿਕ ਹੋਣ ਦੇ ਬਾਵਜੂਦ ਹਰ ਚੌਥੀ ਔਰਤ ਨੂੰ ਸੈਕਸ ਸਬੰਧੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ.
ਦੂਜੇ ਬੰਨੇ ਸਰ੍ੀਮਤੀ ਚਾਵਲਾ ਨੇ ਰਿਪੋਰਟ ਰਿਲੀਜ਼ ਕਰਨ ਸਮੇਂ ਇਸ ਨਾਲ ਅਸਹਿਮਤੀ ਪਰ੍ਗਟ ਕਰਦਿਆਂ ਕਿਹਾ ਇਹ ਰਿਪੋਰਟ ਦੋ ਸਾਲਾਂ ਤੋਂ ਵੱਧ ਪੁਰਾਣੀ ਹੈ, ਜਦੋਂ ਕਿ ਅੱਜ-ਕੱਲਹ੍ ਹਾਲਾਤ ਪਹਿਲਾਂ ਨਾਲੋਂ ਵਧੀਆ ਬਣ ਚੁੱਕੇ ਹਨ.
Subscribe to:
Post Comments (Atom)
No comments:
Post a Comment