Sunday, July 11, 2010

ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿਣਾ ਬੀਬੀਆਂ ਲਈ ਵੱਧ ਖਤਰਨਾਕ, ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ


ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟਾਂ ਪੀਣ ਵਾਲੇ ਵਿਅਕਤੀਆਂ ਦੇ ਨੇੜੇ ਉੱਠਦੀਆਂ ਬੈਠਦੀਆਂ ਰਹੀਆਂ ਹੋਣ, ਉਨਹ੍ਾਂ ਦੇ ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ ਰਹਿੰਦਾ ਹੈ. ਇਹ ਜਾਣਕਾਰੀ ਹਾਲ ਹੀ ਵਿਚ ਕੀਤੇ ਗਏ ਇਕ ਅਧਿਐਨ ਤੋਂ ਮਿਲੀ ਹੈ.
ਸਿਗਰਟਾਂ ਨਾ ਪੀਣ ਵਾਲੀਆਂ 4800 ਔਰਤਾਂ ਨੂੰ ਆਧਾਰ ਬਣਾ ਕੇ ਕੀਤੇ ਗਏ ਇਕ ਅਧਿਐਨ ਵਿਚ ਖੋਜੀਆਂ ਨੇ ਦੇਖਿਆ ਕਿ ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟ ਪੀਣ ਵਾਲੇ ਵਿਅਕਤੀਆਂ ਕੋਲ ਹਰ ਰੋਜ਼ 6 ਘੰਟੇ ਜਾਂ ਉਸ ਤੋਂ ਵੱਧ ਸਮਾਂ ਬੈਠਦੀਆਂ ਰਹੀਆਂ ਸਨ, ਉਨਹ੍ਾਂ ਦੇ ਗਰਭਵਤੀ ਹੋਣ ਵਿਚ ਬਹੁਤ ਜਿਆਦਾ ਸਮੱਸਿਆਵਾਂ ਹੀ ਨਹੀਂ ਆਉਂਦੀਆਂ ਸਗੋਂ ਉਨਹ੍ਾਂ ਦੇ ਗਰਭ ਇਕ ਦੋ ਵਾਰ ਡਿੱਗਣ ਦਾ ਖਤਰਾ ਵੀ ਕਾਫੀ ਰਹਿੰਦਾ ਹੈ.
ਰੌਚੈਸਟਰਜ਼ ਜੇਮਜ਼ ਪੀ ਵਿਲਮੌਟ ਕੈਂਸਰ ਸੈਂਟਰ ਦੇ ਖੋਜ ਸਹਾਇਕ ਪਰ੍ੋਫੈਸਰ ਲਿਊਕ ਜੇ. ਪੇਪੋਨ ਦਾ ਕਹਿਣਾ ਹੈ, ‘‘ਇਹ ਅੰਕੜੇ ਬਹੁਤ ਹੀ ਹੌਲਨਾਕ ਹਨ ਅਤੇ ਇਨਹ੍ਾਂ ਤੋਂ ਸਿਗਰਟਾਂ ਪੀਣ ਵਾਲਿਆਂ ਕੋਲ ਉੱਠਣ-ਬੈਠਣ ਤੋਂ ਹੋਣ ਵਾਲੇ ਇਕ ਨਵੇਂ ਖਤਰੇ ਬਾਰੇ ਇਲਮ ਹੁੰਦਾ ਹੈ.''
ਇਸ ਸਬੰਧ 'ਚ ਪੋਜ ਕਰਨ ਵਾਲੀ ਟੀਮ ਨੇ ਦੱਸਿਆ ਕਿ ਪੰਜ ਔਰਤਾਂ ਵਿਚੋਂ ਚਾਰ ਇਹੋ ਜਿਹੀਆਂ ਸਨ, ਜਿਹੜੀਆਂ ਸਾਰੀ ਉਮਰ ਸਿਗਰਟ ਪੀਣ ਵਾਲਿਆਂ ਦੀ ਸੰਗਤ ਵਿਚ ਰਹੀਆਂ ਸਨ. ਉਨਹ੍ਾਂ ਵਿਚੋਂ ਅੱਧੀਆਂ ਔਰਤਾ ਇਹੋ ਜਿਹੇ ਘਰਾਂ 'ਚ ਰਹੀਆਂ, ਜਿੱਥੇ ਉਨਹ੍ਾਂ ਦੇ ਮਾਪੇ ਸਿਗਰਟ ਪੀਂਦੇ ਰਹੇ ਸਨ. ਇਨਹ੍ਾਂ ਵਿਚੋਂ ਦੋ ਤਿਹਾਈ ਔਰਤਾਂ ਇਸ ਸਰਵੇਖਣ ਸਮੇਂ ਸਿਗਰਟ ਪੀਣ ਵਾਲਿਆਂ ਦੀ ਸੰਗਤ 'ਚ ਰਹੀਆਂ ਸਨ.
ਇਨਹ੍ਾਂ ਵਿਚ 40 ਫੀਸਦੀ ਤੋਂ ਵੱਧ ਔਰਤਾਂ ਦਾ ਵਾਸਤਾ ਬਾਂਝਪਨ ਨਾਲ ਪਿਆ ਸੀ ਜਾਂ ਉਨਹ੍ਾਂ ਦੇ ਗਰਭ ਡਿੱਗ ਚੁੱਕੇ ਸਨ. ਕਈਆਂ ਦੇ ਗਰਭ ਤਾਂ ਕਈ ਵਾਰ ਡਿੱਗ ਚੁੱਕੇ ਸਨ.

No comments:

Post a Comment