Tuesday, August 31, 2010
ਦੂਸ਼ਿਤ ਪਾਣੀ ਦੀ ਮਾਰ : ਪੰਜਾਬ ਦੇ ਅੱਠ ਲੱਖ ਬੱਚੇ ਹੋਏ ਅੰਗਹੀਣ
ਪੰਜਾਬ ਦੇ ਦੂਸ਼ਿਤ ਪਾਣੀ ਨਾਲ ਬੱਚੇ ਅੰਗਹੀਣ ਹੋਣ ਲੱਗੇ ਹਨ. ਪਿਛਲੇ ਪੰਜ ਸਾਲਾਂ ਦੌਰਾਨ ਰਾਜ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ ਚਾਰ ਲੱਖ ਤੋਂ ਵਧ ਕੇ ਅੱਠ ਲੱਖ 41 ਹਜ਼ਾਰ ਹੋ ਗਈ ਹੈ. ਇਹ ਅੰਕੜੇ ਇੰਗਲੈਂਡ ਦੀ ਮੈਡੀਕਲ ਸੰਸਥਾ ਕਲੀਨੀਕਲ ਮੈਟਲ ਟੈਕਨਾਲੌਜਿਸਟ' ਦੀ ਤਾਜ਼ਾ ਰਿਪੋਰਟ ਤੋਂ ਸਾਹਮਣੇ ਆਏ ਹਨ.
ਸੰਸਥਾ ਵਲੋਂ ਚਾਲੂ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿਚ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ 149 ਬੱਚਿਆਂ ਦੇ ਨਮੂਨੇ ਲੈ ਕੇ ਜਰਮਨੀ ਦੀ ਲੈਬਾਰਟਰੀ ਤੋਂ ਟੈਸਟ ਕਰਵਾਏ ਗਏ, ਜਿਸ ਦੇ ਨਤੀਜਿਆਂ ਤੋਂ ਪਾਣੀ ਵਿਚ ਕਈ ਤਰਹ੍ਾਂ ਦੀਆਂ ਧਾਤੂਆਂ ਹੋਣ ਦੀ ਪੁਸ਼ਟੀ ਹੋਈ. ਅੰਕਿਆਂ ਅਨੁਸਾਰ ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ 4 ਲੱਖ 24 ਹਜ਼ਾਰ 523 ਸੀ, ਜਦੋਂ 31 ਦਸੰਬਰ 2007 ਨੂੰ 2, 41,887 ਅੰਗਹੀਣ ਬੱਚੇ ਹੋਰ ਵਧ ਗਏ. ਸਾਲ 2010 ਦੀ ਰਿਪੋਰਟ ਤਿਆਰ ਕਰਨ ਵੇਲੇ ਅੰਗਹੀਣ ਬੱਚਿਆਂ ਦੀ ਗਿਣਤੀ ਸਾਢੇ ਅੱਠ ਲੱਖ ਨੂੰ ਪਾਰ ਕਰ ਗਈ.
ਵਲੈਤ ਦੀ ਇਸ ਸੰਸਥਾ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਤੋਂ ਕਾਫੀ ਵਧੀ ਹੈ. ਰਿਪੋਰਟ ਅਨੁਸਾਰ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ, ਲੈਡ ਜਿਹੀਆਂ ਘਾਤਕ ਧਾਤੂਆਂ ਕਾਰਨ ਲੋਕਾਂ ਨੂੰ ਕੈਂਸਰ ਅਤੇ ਮਾਨਸਿਕ ਰੋਗ ਹੋ ਰਹੇ ਹਨ.
ਦੂਜੇ ਪਾਸੇ ਗੁਰੂ ਨਾਨਕ ਯੂਨੀਵਰਸਿਟੀ ਦੇ ਡਾ. ਸੁਰਿੰਦਰ ਸਿੰਘ ਦੀ ਪਾਣੀਆਂ ਉੱਤੇ ਇਕ ਰਿਪੋਰਟ ਕੌਮਾਂਤਰੀ ਜਨਰਲ ਆਫ ਐਨਵਾਇਰਨਮੈਂਟ ਰੇਡੀਓ ਐਕਟੀਵਿਟੀ ਵਿਚ ਛਪੀ ਹੈ, ਜਿਸ ਵਿਚ ਉਹਨਾਂ ਕਿਹਾ ਕਿ ਹਰਿਆਣਾ ਦੀਆਂ ਗਰੇਨਾਈਟ ਹਿਲਜ਼ ਤੋਂ ਹੋ ਰਹੀ ਲੀਕੇਜ਼ ਕਰਕੇ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ ਮਿਲ ਰਿਹਾ ਹੈ ਅਤੇ ਇਸ ਨਾਲ ਕੇਵਲ ਮਾਲਵਾ ਨਹੀਂ, ਸਗੋਂ ਮਾਝੇ ਦੇ ਪਾਣੀ ਵਿਚ ਵੀ ਹਾਨੀਕਾਰਕ ਧਾਤੂ ਮਿਲਣ ਲੱਗੇ ਹਨ.
ਸਰ੍ੀ ਮਾਹੀ ਅਨੁਸਾਰ ਇਸ ਵੇਲੇ ਪੰਜਾਬ 'ਚ ਸਿੰਜਾਈ ਲਈ 50 ਮਿਲੀਅਨ ਫੁੱਟ ਪਾਣੀ ਚਾਹੀਦਾ ਹੈ, ਜਦੋਂ ਕਿ ਕੇਵਲ 31.91 ਫੁੱਟ ਪਾਣੀ ਉਪਲਬਧ ਹੈ. ਉਹਨਾਂ ਨੇ ਪੰਜਾਬ ਸਰਕਾਰ ਨੂੰ ਪਰ੍ਤੀ ਜੀਅ ਸੌ ਲੀਟਰ ਤੋਂ ਵੱਧ ਪਾਣੀ ਨਾ ਵਰਤਣ ਲਈ ਸਖਤੀ ਕਰਨ ਦੀ ਸਲਾਹ ਦਿੱਤੀ ਹੈ.
Monday, August 30, 2010
ਪੰਜਾਬ ਦਾ ਵਾਤਾਵਰਣ ਵਿਗਾੜ ਰਿਹੈ ਸਫ਼ੈਦਾ
ਇਕ ਘੰਟੇ 'ਚ ਸੋਖਦੈ ਡੇਢ ਲੀਟਰ ਪਾਣੀ
ਪੰਜਾਬ ਦੀਆਂ ਸੜਕਾਂ ਅਤੇ ਪਿੰਡਾਂ ਦੀਆਂ ਜੂਹਾਂ 'ਤੇ ਵੱਡੀ ਗਿਣਤੀ 'ਚ ਲੱਗੇ ਸਫ਼ੈਦੇ ਦੇ ਰੁੱਖ਼ ਜਿਥੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਸੋਖ ਰਹੇ ਹਨ, ਉਥੇ ਇਹ ਹਵਾ, ਪਾਣੀ, ਧਰਤੀ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨ ਦੇ ਨਾਲ-ਨਾਲ ਕਈ ਪਰ੍ਕਾਰ ਦੀਆਂ ਕੀਮਤੀ ਜੜਹ੍ੀ-ਬੂਟੀਆਂ ਵੀ ਖ਼ਤਮ ਕਰ ਰਹੇ ਹਨ.
ਇਹ ਖੁਲਾਸਾ ਕੁਦਰਤੀ ਪਰ੍ਣਾਲੀ ਅਤੇ ਜੜਹ੍ੀ-ਬੂਟੀਆਂ ਰਾਹੀਂ ਇਲਾਜ ਕਰਨ ਵਾਲੀਆਂ ਸੰਸਥਾਵਾਂ ਅਤੇ ਵੈਦ ਧਨਵੰਤਰੀ ਮੰਡ ਵਲੋਂ ਪਿਛਲੇ ਦਿਨੀਂ ਇਥੋਂ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੂੰ ਇਸ ਮੁੱਦੇ ਸਬੰਧੀ ਸੌਂਪੇ ਗਏ ਇਕ ਮੰਗ ਪੱਤਰ ਤੋਂ ਹੋਇਆ ਹੈ.
ਮੰਗ ਪੱਤਰ ਮੁਤਾਬਕ ਸਫ਼ੈਦਾ ਵਿਦੇਸ਼ੀ (ਆਸਟਰੇਲੀਆ ਦਾ) ਰੁੱਖ ਹੈ ਅਤੇ ਇਹ ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਦੇ ਅਨੁਕੂਲ ਨਹੀਂ ਹੈ. ਇਹ ਰੁੱਖ ਲਗਾਤਾਰ ਧਰਤੀ ਹੇਠਲਾ ਪਾਣੀ ਸੋਖ ਕੇ ਤੇਜ਼ੀ ਨਾਲ ਵਾਤਾਵਰਣ 'ਚ ਵਿਗਾੜ ਪੈਦਾ ਕਰ ਰਿਹਾ ਹੈ. ਵੈਦਾਂ ਅਤੇ ਵਾਤਾਵਰਣ ਚਿੰਤਕਾਂ ਨੇ ਹੁਣ ਸਰਕਾਰ ਤੋਂ ਸਫ਼ੈਦਾ, ਬਰਮਾ ਡੇਕ ਅਤੇ ਪਾਪੂਲਰ ਵਰਗੇ ਵਿਦੇਸ਼ੀ ਰੁੱਖਾਂ ਦੀ ਕਾਸ਼ਤ 'ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ.
ਅਸਲ 'ਚ ਸਫੈਦੇ ਦੇ ਰੁੱਖ ਨੂੰ ਤਰਾਈ ਖੇਤਰਾਂ ਵਿਚੋਂ ਸੇਮ ਖ਼ਤਮ ਕਰਨ ਲਈ ਲਾਇਆ ਗਿਆ ਸੀ. ਇਕ ਸਫ਼ੈਦਾ ਇਕ ਘੰਟੇ 'ਚ ਡੇਢ ਲੀਟਰ ਪਾਣੀ ਪੀਂਦਾ ਹੈ, ਜਿਸ ਦੇ ਹਿਸਾਬ ਨਾਲ ਪੰਜਾਬ 'ਚ ਲੱਗੇ ਕਰੋੜਾਂ ਦੀ ਗਿਣਤੀ 'ਚ ਇਹ ਰੁੱਖ ਇਕ ਮਿੰਟ 'ਚ ਲੱਖਾਂ ਗੈਲਨ ਪਾਣੀ ਧਰਤੀ ਹੇਠੋਂ ਸੋਖ ਰਹੇ ਹਨ. ਇਹੀ ਨਹੀਂ, ਜਿਸ ਖੇਤਰ 'ਚ ਇਨਹ੍ਾਂ ਦੀ ਕਾਸ਼ਤ ਹੈ, ਉਸ ਇਲਾਕੇ 'ਚ ਇਨਹ੍ਾਂ ਦੀ ਵਜਹ੍ਾ ਕਾਰਨ ਮਾਮੂਲੀ ਜੜਹ੍ੀ-ਬੂਟੀਆਂ ਵੀ ਪੈਦਾ ਨਹੀਂ ਹੁੰਦੀਆਂ.
ਦੂਜੇ ਪਾਸੇ ਦੇਸੀ ਰੁੱਖ, ਜਿਵੇਂ ਕਿੱਕਰ, ਬੇਰੀ, ਨਿੰਮ, ਬੋਹੜ ਆਦਿ ਦੀ ਪੰਜਾਬ 'ਚ ਲਗਾਤਾਰ ਘੱਟਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ. ਮਾਲਵਾ ਖੇਤਰ ਦੇ ਨਾਮਵਰ ਵੈਦ ਅਤੇ ਲੰਮੇ ਸਮੇਂ ਤੋਂ ਜੜਹ੍ੀ-ਬੂਟੀਆਂ 'ਤੇ ਖੋਜ ਕਰ ਰਹੇ ਡਾ. ਸ਼ੰਮੀ ਕਪੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨੋ-ਦਿਨ ਨੀਵਾਂ ਜਾਣ ਦਾ ਮੁੱਖ ਕਾਰਨ ਹੀ ਸਫ਼ੈਦੇ ਦੇ ਰੁੱਖਾਂ ਦੀ ਕਾਸ਼ਤ ਹੈ. ਕਿਸੇ ਸਮੇਂ ਸੇਮ ਖ਼ਤਮ ਕਰਨ ਦੀ ਲੋੜ ਲਈ ਲਗਾਏ ਗਏ ਇਹ ਰੁੱਖ ਹੁਣ ਪੰਜਾਬ ਲਈ ਨੁਕਸਾਨਦੇਹ ਬਣੇ ਹੋਏ ਹਨ, ਪਰ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਇਸ ਮਾਮਲੇ 'ਚ ਚੁੱਪ ਧਾਰੀ ਬੈਠੀਆਂ ਹਨ. ਇਥੇ ਦੱਸਣਯੋਗ ਹੈ ਕਿ ਸਫ਼ੈਦਾ ਇਕ ਅਜਿਹਾ ਰੁੱਖ ਹੈ ਜੋ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ ਇਸ ਦੀ ਲੱਕੜ ਵੀ ਆਮ ਸਾਮਾਨ ਤਿਆਰ ਕਰਨ ਲਈ ਵਰਤੀ ਜਾਂਦੀ ਹੈ. ਇਸ ਕਾਰਨ ਜਿਥੇ ਆਮ ਲੋਕ ਸਫ਼ੈਦੇ ਨੂੰ ਆਪਣੀਆਂ ਖਾਲੀ ਪਈਆਂ ਥਾਵਾਂ 'ਚ ਮੁਨਾਫ਼ਾ ਖੱਟਣ ਲਈ ਲਗਾ ਰਹੇ ਹਨ, ਉਥੇ ਸਰਕਾਰੀ ਤੌਰ 'ਤੇ ਵੀ ਇਹ ਰੁੱਖ ਸੜਕਾਂ ਕੰਢੇ ਲਗਾਇਆ ਜਾ ਰਿਹਾ ਹੈ.
ਇਕੱਲੇ ਫ਼ਰੀਦਕੋਟ ਡਵੀਜ਼ਨ 'ਚ ਹੀ ਇਸ ਸਮੇਂ 1.22 ਕਰੋੜ ਸਫ਼ੈਦੇ ਲੱਗੇ ਹੋਏ ਹਨ, ਜਦੋਂਕਿ ਪਾਪੂਲਰ ਅਤੇ ਬਰਮਾ ਡੇਕ ਦੀ ਗਿਣਤੀ 52 ਲੱਖ ਹੈ. ਜਦੋਂ ਇਸ ਮਾਮਲੇ 'ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ .ਐਸ.ਐਸ. ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨਹ੍ਾਂ ਆਖਿਆ ਕਿ ਸਫ਼ੈਦਾ ਤਰਾਈ ਖੇਤਰ ਦਾ ਰੁੱਖ ਹੈ. ਇਸ ਦਾ ਪੰਜਾਬ ਦੀ ਖੁਸ਼ਕ ਧਰਤੀ 'ਤੇ ਦੁਰਪਰ੍ਭਾਵ ਪੈਣਾ ਲਾਜ਼ਮੀ ਹੈ. ਪੰਜਾਬ ਦੇ ਜੰਗਲਾਤ ਮੰਤਰੀ ਤੀਕਸ਼ਣ ਸੂਦ ਵੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਹਨ. ਉਨਹ੍ਾਂ ਆਖਿਆ ਕਿ ਇਨਹ੍ਾਂ ਵਿਦੇਸ਼ੀ ਰੁੱਖਾਂ ਦੀ ਕਾਸ਼ਤ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ ਅਤੇ ਹਰ ਪਾਸੇ ਦੇਸੀ ਰੁੱਖ ਹੀ ਲਗਾਏ ਜਾ ਰਹੇ ਹਨ. ਉਨਹ੍ਾਂ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਇਸ ਸਮੱਸਿਆ ਤੋਂ ਮੁਕਤੀ ਪਾ ਲਈ ਜਾਵੇਗੀ.
Thursday, August 26, 2010
ਪਰਿਵਾਰ ਦੀ ਮਦਦ ਨਾਲ ਛੱਡੀ ਜਾ ਸਕਦੀ ਹੈ ਸ਼ਰਾਬ
ਸ਼ਰਾਬ ਦੀ ਲਤ ਦੇ ਸ਼ਿਕਾਰ ਵਿਅਕਤੀ ਦੀ ਜੇਕਰ ਉਸ ਦੇ ਪਰਿਵਾਰ ਵਾਲੇ ਮਦਦ ਕਰਨ, ਤਾਂ ਉਹ ਸਿਹਤਮੰਦ ਹੋ ਸਕਦਾ ਹੈ. ਉਸ ਦੀ ਲਤ ਛੁੱਟ ਸਕਦੀ ਹੈ. ਇਕ ਅਧਿਐਨ 'ਚ ਇਹ ਗੱਲ ਆਖੀ ਗਈ ਹੈ.
ਬੰਗਲੌਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਨੇ ਇਕ ਖੋਜ 'ਚ ਇਹ ਸਿੱਟਾ ਕੱਢਿਆ ਕਿ ਸ਼ਰਾਬ ਛੱਡਣ ਲਈ ਇਲਾਜ ਕਰਵਾ ਰਹੇ ਲੋਕਾਂ 'ਚ ਦੁਬਾਰਾ ਇਹ ਲਤ ਨਾ ਲੱਗੇ, ਇਸ 'ਚ ਪਰਿਵਾਰ ਦੇ ਸਹਿਯੋਗ ਦੀ ਵੱਡੀ ਭੂਮਿਕਾ ਹੁੰਦੀ ਹੈ. ਇੰਸਟੀਚਿਊਟ 'ਚ ਮਨੋਵਿਗਿਆਨ ਵਿਭਾਗ ਦੀ ਮੁਖੀ ਪਰ੍ਤਿਮਾ ਮੂਰਤੀ ਅਨੁਸਾਰ ਸ਼ਰਾਬ ਦੇ ਆਦੀ ਰਹੇ ਲੋਕਾਂ ਦੇ ਇਲਾਜ ਅਤੇ ਉਸ ਦੀ ਬਾਅਦ ਦੀ ਦੇਖਭਾਲ 'ਚ ਪਰਿਵਾਰ ਦੇ ਲੋਕਾਂ ਦਾ ਸ਼ਾਮਲ ਹੋਣਾ ਸਾਕਾਰਾਤਮਕ ਅਸਰ ਪੈਦਾ ਕਰਦਾ ਹੈ. ਖੋਜ ਲਈ ਛੇ ਮਹੀਨੇ ਤੱਕ 90 ਲੋਕਾਂ ਦੇ ਵੱਖ-ਵੱਖ ਸਮੂਹਾਂ ਦਾ ਅਧਿਐਨ ਕੀਤਾ ਗਿਆ.
ਪਰ੍ਤਿਮਾ ਮੁਤਾਬਕ ਖੋਜ ਦੇ ਅੰਤ 'ਚ, ਜਿਸ ਇਕ ਸਮੂਹ ਦੇ ਮੈਂਬਰਾਂ ਦੇ ਇਲਾਜ ਦੌਰਾਨ ਉਨਹ੍ਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਰਗਰਮੀ ਨਾਲ ਸ਼ਾਮਲ ਕੀਤਾ ਗਿਆ, ਉਨਹ੍ਾਂ ਮੈਂਬਰਾਂ ਦਾ ਪਰ੍ਦਰਸ਼ਨ ਹੋਰ ਦੋ ਸਮੂਹਾਂ ਦੀ ਤੁਲਨਾ 'ਚ ਬਿਹਤਰ ਰਿਹਾ.
ਖੋਜ ਅਨੁਸਾਰ, ਪਰਿਵਾਰ ਨੂੰ ਨੇੜੇ ਮਹਿਸੂਸ ਕਰਦਿਆਂ ਸ਼ਰਾਬ ਦੇ ਆਦੀ ਵਿਅਕਤੀ 'ਚ ਇਕ ਸਾਕਾਰਾਤਮਕ ਭਾਵਨਾ ਰਹਿੰਦੀ ਹੈ. ਉਨਹ੍ਾਂ 'ਚ ਸ਼ਰਾਬ ਦੀ ਲਤ ਨਾਲ ਲੜਨ ਦੀ ਮਜ਼ਬੂਤ ਇੱਛਾ-ਸ਼ਕਤੀ ਦਿਖਾਈ ਦਿੰਦੀ ਹੈ.'' ਪਰ੍ਤਿਮਾ ਮੁਤਾਬਕ ਸ਼ਰਾਬ ਦੀ ਲਤ ਦੇ ਸ਼ਿਕਾਰ ਵਧੇਰੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਆਤਮ-ਵਿਸ਼ਵਾਸ ਦੀ ਕਮੀ ਦੇਖੀ ਜਾਂਦੀ ਹੈ ਕਿ ਉਹ ਸ਼ਰਾਬ 'ਤੇ ਨਿਰਭਰ ਹਨ. ਉਹ ਇਸ ਤੋਂ ਛੁਟਕਾਰਾ ਪਾਉਣ 'ਚ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ. ਜਦੋਂ ਉਨਹ੍ਾਂ ਨੂੰ ਪਤਾ ਲੱਗਦਾ ਹੈ ਕਿ ਉਨਹ੍ਾਂ ਦਾ ਪਰਿਵਾਰ ਇਸ ਲਤ ਨੂੰ ਖ਼ਤਮ ਕਰਨ 'ਚ ਉਨਹ੍ਾਂ ਦੀ ਮਦਦ ਕਰ ਰਿਹਾ ਹੈ, ਤਾਂ ਉਨਹ੍ਾਂ 'ਚ ਸਾਕਾਰਾਤਮਕ ਪਰ੍ਤੀਕਿਰਿਆ ਹੁੰਦੀ ਹੈ.
Wednesday, August 25, 2010
ਖ਼ਬਰ ਨੂੰ ਖ਼ਬਰ ਰਹਿਣ ਦਿਓ, ਨੌਟੰਕੀ ਨਾ ਬਣਾਓ
-ਦੀਪਕ ਸ਼ਰਮਾ ਚਨਾਰਥਲ
ਅੱਜ ਦੇ ਇਲੈਕਟਰ੍ਾਨਿਕ ਯੁੱਗ ਵਿਚ ਖ਼ਬਰ ਚੈਨਲਾਂ ਦਾ ਇਕ ਹੜਹ੍ ਆਇਆ ਹੋਇਆ ਹੈ. ਕੁਝ ਸਾਲ ਪਹਿਲਾਂ ਜਦੋਂ ਇਨਹ੍ਾਂ ਖ਼ਬਰਾਂ ਚੈਨਲਾਂ ਦਾ ਸ਼ੁਰੂਆਤੀ ਦੌਰ ਸੀ ਤਾਂ ਲੱਗਾ ਕਿ ਸ਼ਾਇਦ ਮੀਡੀਆ ਜਗਤ ਵਿਚ ਨਵੀਂ ਜਾਗਰ੍ਿਤੀ ਆਵੇਗੀ. ਨਾਲ-ਨਾਲ ਇਹ ਵੀ ਮਹਿਸੂਸ ਹੁੰਦਾ ਸੀ ਕਿ ਨਿਊਜ਼ ਚੈਨਲਾਂ ਕਾਰਨ ਅਖ਼ਬਾਰ ਪੜਹ੍ਨ ਵਾਲਿਆਂ ਦੀ ਗਿਣਤੀ ਵੀ ਘੱਟ ਸਕਦੀ ਹੈ, ਪਰ ਸਭ-ਕੁਝ ਉਲਟਾ ਹੋਇਆ ਹੈ. ਅੱਜ ਲੋਕ ਨਿਊਜ਼ ਚੈਨਲਾਂ 'ਤੇ ਖ਼ਬਰ ਨਹੀਂ, ਨਾਟਕ ਦੇਖਦੇ ਹਨ. ਨਾਟਕ ਵੀ ਖ਼ਬਰਾਂ ਦਾ. ਪਰ ਘਟਨਾ ਦੀ ਹਕੀਕਤ ਜਾਨਣ ਲਈ ਉਹ ਸਵੇਰੇ ਅਖ਼ਬਾਰ ਹੀ ਪੜਹ੍ਦੇ ਹਨ. ਕਹਿਣ ਤੋਂ ਭਾਵ ਨੌਟੰਕੀ ਲਈ ਟੀ.ਵੀ. ਅਤੇ ਸੱਚ ਲਈ ਅਖ਼ਬਾਰ. ਕਿਉਂਕਿ ਅੱਜ ਵੀ ਲੋਕਾਂ ਦਾ ਅਖ਼ਬਾਰ 'ਤੇ ਵਿਸ਼ਵਾਸ ਕਾਇਮ ਹੈ. ਹਾਂ, ਇੰਨਾ ਜ਼ਰੂਰ ਹੈ ਕਿ ਅਖ਼ਬਾਰਾਂ ਦੇ ਵੀ ਕੁਝ ਪੱਤਰਕਾਰ ਨਿਊਜ਼ ਚੈਨਲਾਂ ਤੋਂ ਖ਼ਬਰ ਦੀ ਜਾਣਕਾਰੀ ਲੈ ਕੇ ਅਖ਼ਬਾਰ ਲਈ ਖ਼ਬਰ ਘੜਹ੍ ਲੈਂਦੇ ਹਨ, ਪਰ ਆਪਾਂ ਜੋ ਗੱਲ ਕਰ ਰਹੇ ਹਾਂ, ਉਹ ਹੈ ਮੀਡੀਆ ਦੇ, ਖਾਸ ਕਰ ਇਲੈਕਟਰ੍ਾਨਿਕ ਮੀਡੀਆ ਦੇ ਬੇਲੋੜੇ ਮੁਕਾਬਲੇ ਦੀ. ਨਿਊਜ਼ ਚੈਨਲਾਂ ਅੰਦਰ ਟੀ.ਆਰ.ਪੀ. ਨੂੰ ਲੈ ਕੇ ਇਸ ਕਦਰ ਹੋੜ ਮਚੀ ਹੈ ਕਿ ਉਹ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਦਰਸ਼ਕਾਂ ਸਾਹਮਣੇ ਇੰਝ ਪੇਸ਼ ਕਰਦੇ ਹਨ, ਜਿਵੇਂ ਦੋ ਦੇਸ਼ਾਂ ਵਿਚ ਜੰਗ ਲੱਗ ਗਈ ਹੋਵੇ. ਸ਼ਾਇਦ ਨਿਊਜ਼ ਚੈਨਲਾਂ ਵਿਚ ਬੇ-ਮਾਇਨੇ ਖ਼ਬਰਾਂ ਦਿਖਾਉਣ ਦੀ ਰੇਸ ਲੱਗੀ ਹੋਈ ਹੈ. ਤਾਹੀਂਓਂ ਤਾਂ ਚੈਨਲ ਸਮਾਜਿਕ ਮੁੱਦਿਆਂ ਦੀ ਥਾਂ ਗਲੈਮਰ ਅਤੇ ਭੜਕਾਊ ਮੁੱਦਿਆਂ ਨੂੰ ਇਸ ਕਦਰ ਪੇਸ਼ ਕਰਦੇ ਹਨ ਕਿ ਜਿਵੇਂ ਜੇ ਉਹ ਇਹ ਖ਼ਬਰ ਨਾ ਦਿਖਾਉਣ ਤਾਂ ਸ਼ਾਇਦ ਦੁਨੀਆ ਰੁਕ ਜਾਵੇ.
13 ਅਗਸਤ ਦੀ ਤਾਜ਼ਾ ਘਟਨਾ ਨੇ ਤਾਂ ਹੱਦ ਹੀ ਕਰ ਦਿੱਤੀ. ਇਸ ਦਿਨ ਲਾਈਵ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਇਲੈਕਟਰ੍ੋਨਿਕ ਮੀਡੀਆ ਦੇ ਦੋ ਪੱਤਰਕਾਰਾਂ ਨੇ ਇਕ ਆਮ ਆਦਮੀ ਦੀ ਲਾਈਫ ਹੀ ਖਤਮ ਕਰ ਦਿੱਤੀ. ਇਸ ਘਟਨਾ ਤੋਂ ਤੁਸੀਂ ਜਾਣੂ ਹੋਵੋਗੇ ਕਿ ਗੁਜਰਾਤ ਦੇ ਓਝਾ ਵਿਚ ਆਪਣੀ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਉਥੋਂ ਦੇ ਦੋ ਟੀਵੀ ਚੈਨਲਾਂ ਦੇ ਪੱਤਰਕਾਰਾਂ ਨੇ 29 ਸਾਲਾ ਕਲਪੇਸ਼ ਨਾਮਕ ਨੌਜਵਾਨ ਨੂੰ ਆਤਮ ਹੱਤਿਆ ਲਈ ਉਕਸਾਇਆ ਹੀ ਨਹੀਂ ਬਲਕਿ ਇਕ ਤਰਹ੍ਾਂ ਨਾਲ ਉਸਦਾ ਕਤਲ ਕਰ ਦਿੱਤਾ. ਕੀ ਇਹ ਘਟਨਾ ਪੀਪਲੀ ਲਾਈਵ ਫਿਲਮ ਦੀ ਕਹਾਣੀ ਦਾ ਉਹ ਦੂਜਾ ਪਹਿਲੂ ਨਹੀਂ ਜੋ ਇਹ ਸੱਚ ਸਾਬਤ ਕਰਦਾ ਹੋਵੇ ਕਿ ਹਕੀਕਤ ਵਿਚ ਨਿਊਜ਼ ਚੈਨਲ ਬਰ੍ੇਕਿੰਗ ਨਿਊਜ਼ ਲਈ ਆਮ ਲੋਕਾਂ ਦੀ ਲਾਈਫ ਨਾਲ ਕਿਵੇਂ ਖੇਡਦੇ ਹਨ. ਗੁਜਰਾਤ ਦੇ ਉਸ ਖੇਤਰ ਦੇ ਟੀ ਵੀ 9 ਅਤੇ ਜੀ ਟੀ ਪੀ ਐਲ ਟੀਵੀ ਚੈਨਲ ਦੇ ਪੱਤਰਕਾਰਾਂ ਨੇ ਇਸ ਨੌਜਵਾਨਾਂ ਨੂੰ ਆਤਮ ਹੱਤਿਆ ਲਈ ਪੁਲਿਸ ਥਾਣੇ ਸਾਹਮਣੇ ਨਾਟਕ ਕਰਨ ਲਈ ਇਹ ਕਹਿ ਕੇ ਉਕਸਾਇਆ ਕਿ ਜਦ ਅਸੀਂ ਤੇਰੀ ਖਬਰਾਂ ਚੈਨਲਾਂ 'ਤੇ ਦਿਖਾਵਾਂਗੇ ਤਾਂ ਤੂੰ ਜੋ ਚਾਹੁੰਦਾ ਹੈ, ਉਹ ਹੋ ਜਾਵੇਗਾ ਤੇ ਇਸੇ ਬਹਿਕਾਵੇ ਨੇ ਉਸਦੀ ਜਾਨ ਲੈ ਲਈ. ਕੀ ਇਹ ਤਾਜ਼ਾ ਘਟਨਾ ਪਟਿਆਲਾ ਵਿਚ ਖੁਦ ਨੂੰ ਅੱਗ ਲਾ ਕੇ ਮੀਡੀਆ ਸਾਹਮਣੇ ਸੜ ਕੇ ਮਰਨ ਵਾਲੇ ਉਥੋਂ ਦੇ ਇਕ ਵਿਅਕਤੀ ਦੀ ਕਹਾਣੀ ਨਹੀਂ ਦੁਹਰਾਉਂਦੀ, ਕਦੋਂ ਤੱਕ ਇਲੈਕਟਰ੍ੋਨਿਕ ਮੀਡੀਆ 'ਤੇ ਬਰ੍ੇਕਿੰਗ ਨਿਊਜ਼ ਲਈ ਹੇਠਲੇ ਪੱਧਰ ਤੱਕ ਗਿਰਨ ਦਾ ਕਰਮ ਜਾਰੀ ਰਹੇਗਾ.
ਇਸੇ ਪਹਿਲੂ ਨਾਲ ਜੁੜੀਆਂ ਕਝ ਹੋਰ ਹਕੀਕੀ ਘਟਨਾਵਾਂ ਲਈ ਮੈਂ ਛੋਟੀਆਂ-ਛੋਟੀਆਂ ਦੋ ਕੁ ਘਟਨਾਵਾਂ ਦਾ ਿਕਰ ਜ਼ਰੂਰ ਕਰਾਂਗਾ. ਇਕ ਵਾਰ ਭਾਰਤ ਦੇ ਰੱਖਿਆ ਮਹਿਕਮੇ ਵਲੋਂ ਪਰ੍ੈਸ ਰਿਲੀਜ਼ ਜਾਰੀ ਹੋਇਆ ਕਿ ਸਰਹੱਦ ਨਾਲ ਲੱਗਦੀਆਂ ਕੁਝ ਚੌਂਕੀਆਂ ਤੋਂ ਫ਼ੌਜ ਦੀਆਂ ਟੁਕੜੀਆਂ ਨੂੰ ਹਟਾਇਆ ਜਾ ਰਿਹਾ ਹੈ, ਕਿਉਂਕਿ ਉਥੇ ਇੰਨੀ ਵੱਡੀ ਗਿਣਤੀ ਵਿਚ ਫ਼ੌਜੀ ਟੁਕੜੀਆਂ ਤਾਇਨਾਤ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ. ਇਸ ਨੂੰ ਅਖ਼ਬਾਰਾਂ ਦੇ ਨਾਲ-ਨਾਲ ਟੀ.ਵੀ. ਚੈਨਲਾਂ ਨੇ ਵੀ ਦਿਖਾਇਆ. ਪਰ ਦੂਜੇ ਦਿਨ ਇਕ ਨਾਮਵਰ ਨਿਊਜ਼ ਚੈਨਲ ਐਕਸਕਲਿਊਸਿਵ' ਬੈਨਰ ਹੇਠ ਦਿਖਾ ਰਿਹਾ ਸੀ ਕਿ ਦੇਖੋ ਭਾਰਤ ਦਾ ਰੱਖਿਆ ਮਹਿਕਮਾ ਝੂਠ ਬੋਲ ਰਿਹਾ ਹੈ. ਮਿਲਟਰੀ ਦੀਆਂ ਜੋ ਟੁਕੜੀਆਂ ਸਰਹੱਦ ਤੋਂ ਹਟਾਈਆਂ ਗਈਆਂ ਹਨ, ਉਸ ਦੀ ਥਾਂ 'ਤੇ ਨਵੀਆਂ ਟੁਕੜੀਆਂ ਤਾਇਨਾਤ ਕਰਨ ਲਈ ਭੇਜੀਆਂ ਗਈਆਂ ਹਨ. ਬਾਕਾਇਦਾ ਟਰੱਕ ਆਉਂਦੇ ਅਤੇ ਫ਼ੌਜੀ ਉਤਰਦੇ ਦਿਖਾਏ ਗਏ. ਕਹਿਣ ਤੋਂ ਭਾਵ ਕਿ ਕੀ ਦੇਸ਼ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਡੇ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਖ਼ਬਰ ਦਿਖਾਉਣੀ ਜ਼ਰੂਰੀ ਸੀ?
ਦੂਜਾ ਿਕਰ ਪਿਛਲੇ ਦਿਨਾਂ ਦਾ ਹੈ. ਜਿਸ ਦਿਨ ਧੋਨੀ ਦਾ ਵਿਆਹ ਹੋਇਆ, ਉਸ ਦਿਨ ਮੀਡੀਆ ਵਾਲਿਆਂ ਨੂੰ ਨੇੜੇ ਵੀ ਨਹੀਂ ਫੜਕਣ ਦਿੱਤਾ ਗਿਆ, ਪਰ ਇਹ ਸਾਰਾ ਦਿਨ ਉਸ ਰਿਜ਼ੋਰਟ ਦਾ ਗੇਟ ਅਤੇ ਦੂਰੋਂ ਟੈਂਟ ਦਾ ਦਿਖਾਈ ਦੇ ਰਿਹਾ ਛੋਟਾ ਜਿਹਾ ਹਿੱਸਾ ਚੈਨਲਾਂ 'ਤੇ ਦਿਖਾਉਂਦੇ ਰਹੇ ਅਤੇ ਇਸ ਨੂੰ ਸਿਰਫ਼ ਸਾਡੇ ਨਿਊਜ਼ ਚੈਨਲ 'ਤੇ' ਦੱਸ ਕੇ ਪੂਰਾ ਦਿਨ ਚੀਕ-ਚੀਕ ਕੇ ਬਰ੍ੇਕਿੰਗ ਨਿਊਜ਼ ਦੇ ਨਾਂ ਹੇਠ ਦੋ-ਤਿੰਨ ਅਜਿਹੀਆਂ ਫ਼ੁਟੇਜ਼, ਜਿਨਹ੍ਾਂ ਵਿਚ ਧੋਨੀ ਜਾਂ ਉਸ ਦੀ ਪਤਨੀ ਕਿਤੇ ਨਜ਼ਰ ਵੀ ਨਹੀਂ ਆ ਰਹੇ ਸਨ, ਦਿਖਾਉਂਦੇ ਰਹੇ. ਪਰ ਉਸ ਤੋਂ ਅਗਲੇ ਦਿਨ ਭਾਰਤ ਬੰਦ ਦੀ ਸਭ ਪਾਰਟੀਆਂ ਵਲੋਂ ਕਾਲ ਸੀ. ਮਤਲਬ ਸਾਫ਼ ਹੈ ਕਿ ਨਿਊਜ਼ ਚੈਨਲਾਂ ਨੇ ਲੋਕਾਂ ਨੂੰ ਇਸ ਗੱਲੋਂ ਜਾਗਰੂਕ ਕਰਨ ਦੀ ਬਜਾਏ ਕਿ ਕੱਲਹ੍ ਨੂੰ ਜੋ ਭਾਰਤ ਬੰਦ ਹੋਣਾ ਹੈ, ਉਸ ਨਾਲ ਕਿਹੜੇ-ਕਿਹੜੇ ਖੇਤਰ ਿਆਦਾ ਪਰ੍ਭਾਵਿਤ ਹੋਣਗੇ, ਕਿੱਥੇ-ਕਿੱਥੇ ਬੰਦ ਕਾਰਨ ਰੇਲਾਂ, ਬੱਸਾਂ ਆਦਿ ਰੁਕ ਜਾਣਗੀਆਂ. ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਇਹ ਚੈਨਲ ਧੋਨੀ ਦੇ ਉਸ ਵਿਆਹ ਪਿੱਛੇ ਲੱਗੇ ਰਹੇ, ਜਿਸ ਵਿਚ ਉਨਹ੍ਾਂ ਨੂੰ ਸੱਦਿਆ ਵੀ ਨਹੀਂ ਗਿਆ. ਅਜਿਹੇ ਕਈ ਕਿੱਸੇ ਹਨ, ਜਿਨਹ੍ਾਂ ਦੀ ਚਰਚਾ ਕੀਤੀ ਜਾ ਸਕਦੀ ਹੈ.
ਨਿਊਜ਼ ਚੈਨਲਾਂ ਦੀ ਇਹ ਲੜਾਈ ਸਿਰਫ਼ ਟੀ.ਆਰ.ਪੀ. ਦੀ ਹੈ, ਉਹ ਟੀ.ਆਰ.ਪੀ. ਜਿਸ ਦੇ ਨਤੀਜੇ ਪਹਿਲਾਂ ਹੀ ਵਿਵਾਦਤ ਅਤੇ ਬੇਅਰਥ ਹਨ. ਕਿਉਂਕਿ ਕਿਹੜਾ ਚੈਨਲ ਵੱਧ ਦੇਖਿਆ ਜਾਂਦਾ ਹੈ, ਇਸ ਦਾ ਪਤਾ ਪੂਰੇ ਦੇਸ਼ ਵਿਚ ਸਿਰਫ਼ ਤੇ ਸਿਰਫ਼ 7 ਹਜ਼ਾਰ ਘਰਾਂ 'ਚ ਲੱਗੇ ਮੀਟਰ ਸਾਬਤ ਕਰਦੇ ਹਨ. ਪਹਿਲਾ ਤਾਂ ਸਾਡਾ ਦੇਸ਼ ਬਹੁਭਾਸ਼ੀ ਅਤੇ ਬਹੁਧਰਮੀ ਹੈ. ਅਜਿਹੇ ਵਿਚ ਇਹ ਕਿਵੇਂ ਸਾਬਤ ਹੋਵੇਗਾ ਕਿ 7 ਹਜ਼ਾਰ ਘਰਾਂ ਦੇ ਅੰਕੜੇ ਪੂਰੇ ਦੇਸ਼ ਦੇ ਅੰਕਿਆਂ ਦਾ ਆਧਾਰ ਹਨ. ਦੂਜਾ, ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਮੀਟਰ ਜਿਨਹ੍ਾਂ ਘਰਾਂ ਵਿਚ ਲੱਗਾ ਹੈ, ਉਹ ਜਿਸ ਟੀ.ਵੀ. ਨਾਲ ਅਟੈਚ ਹੈ, ਉਹ ਟੀ.ਵੀ. ਘਰ ਦੇ ਮਾਲਕਾਂ ਦੇ ਕਮਰੇ ਵਿਚ ਹੈ, ਬੱਚਿਆਂ ਦੇ ਕਮਰੇ ਵਿਚ ਹੈ, ਬਜ਼ੁਰਗ ਦੇ ਕਮਰੇ ਵਿਚ ਹੈ, ਜਾਂ ਉਸ ਮੀਟਰ ਨੂੰ ਨੌਕਰ ਦੇ ਕਮਰੇ ਵਿਚ ਲਗਾਇਆ ਹੈ. ਭਾਵ ਕਿ ਇਹ ਟੀ.ਆਰ.ਪੀ. ਦੇ ਮਾਪਦੰਡ ਕਿਸੇ ਵੀ ਪੈਮਾਨੇ 'ਤੇ ਖਰੇ ਨਹੀਂ ਉਤਰਦੇ. ਪਰ ਨਿਊਜ਼ ਚੈਨਲ ਇਸੇ ਟੀ.ਆਰ.ਪੀ. ਦੇ ਆਧਾਰ 'ਤੇ ਇਸ਼ਤਿਹਾਰ ਹਾਸਲ ਕਰਦੇ ਹਨ ਅਤੇ ਇਸੇ ਲਈ ਆਪਣੇ ਮਕਸਦ ਤੋਂ ਭਟਕ ਕੇ ਅੱਜ ਖ਼ਬਰਾਂ ਦੀ ਥਾਂ ਸ਼ੋਸ਼ੇ ਛੱਡ ਰਹੇ ਹਨ, ਜਿਨਹ੍ਾਂ ਵਿਚ ਸ਼ਨੀ ਗਰ੍ਹਿ ਦੀਆਂ ਗੱਲਾਂ, ਭਵਿੱਖਬਾਣੀਆਂ, ਭੂਤ-ਪਰ੍ੇਤਾਂ ਦੀਆਂ ਦਾਸਤਾਨਾਂ, ਮਨੋਰੰਜਨ ਚੈਨਲਾਂ 'ਤੇ ਦਿਖਾਏ ਜਾਣ ਵਾਲੇ ਨਾਟਕਾਂ ਅਤੇ ਰਿਆਲਿਟੀ ਸ਼ੋਆਂ ਦੇ ਐਪੀਸੋਡ ਅਤੇ ਫ਼ਿਲਮੀ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਦੇ ਆਪੇ-ਘੜੇ ਇਸ਼ਕ ਦੀਆਂ ਕਹਾਣੀਆਂ ਸ਼ਾਮਲ ਹਨ. ਇਹ ਸਭ ਦਿਖਾ ਕੇ ਨਿਊਜ਼ ਚੈਨਲ ਕੀ ਸਾਬਤ ਕਰਨਾ ਚਾਹੁੰਦੇ ਹਨ, ਇਹ ਸਮਝ ਤੋਂ ਪਰੇ ਹਨ, ਪਰ ਇਨਹ੍ਾਂ ਨੂੰ ਸਿਰਫ਼ ਪਰ੍ਚਾਰ ਚਾਹੀਦਾ ਹੈ, ਤਾਹੀਂਓਂ ਤਾਂ ਇਹ ਪੀਪਲੀ ਲਾਈਵ' ਫ਼ਿਲਮ ਬਣਾਉਣ ਵਾਲੇ ਆਮਿਰ ਖਾਨ ਨੂੰ ਆਪੋ-ਆਪਣੇ ਸਟੂਡੀਓ ਬੁਲਾ ਕੇ ਇੰਟਰਵਿਊ ਕਰਦੇ ਰਹੇ, ਜਦਕਿ ਇਸੇ ਫ਼ਿਲਮ ਵਿਚ ਇਲੈਕਟਰ੍ਾਨਿਕ ਮੀਡੀਆ ਦਾ ਆਮਿਰ ਖਾਨ ਨੇ ਚੰਗਾ ਤਵਾ ਲਗਾਇਆ ਹੈ. ਪਰ ਚੈਨਲਾਂ ਨੂੰ ਕੀ, ਉਨਹ੍ਾਂ ਨੂੰ ਤਾਂ ਆਪਣੀ ਟੀ.ਆਰ.ਪੀ. ਵਧਾਉਣ ਲਈ ਇਕ ਹੋਰ ਸਟਾਰ ਮਿਲ ਗਿਆ, ਭਾਵੇਂ ਉਸ ਨੇ ਇਨਹ੍ਾਂ ਖਿਲਾਫ਼ ਹੀ ਆਵਾਜ਼ ਕਿਉਂ ਨਾ ਉਠਾਈ ਹੋਵੇ.
ਿਆਦਾ ਨਹੀਂ ਤਾਂ ਇਸ ਗੱਲੋਂ ਤਾਂ ਤੁਸੀਂ ਵੀ ਜਾਣੂ ਹੋਵੇਗੇ ਕਿ ਇਨਹ੍ਾਂ ਨਿਊਜ਼ ਚੈਨਲਾਂ ਦੀ ਭੀੜ ਵਿਚ ਨਿਊਜ਼ ਕਿਤੇ ਗੁਆਚ ਗਈ ਹੈ ਅਤੇ ਨਾਟਕ ਪੱਖ ਭਾਰੂ ਹੋ ਗਿਆ ਹੈ. ਇਕ-ਦੋ ਨਿਊਜ਼ ਚੈਨਲ ਤਾਂ ਅਜਿਹੇ ਹਨ, ਜੋ ਹਰ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲਾਉਣ ਵਿਚ ਲੱਗੇ ਰਹਿੰਦੇ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਚੈਨਲ ਮੈਂਟਲੀ ਟਾਰਚਰ ਕਰਨ ਦਾ ਇੰਸਟੀਚਿਊਟ ਹੋਣ. ਬੱਸ ਬੇਨਤੀ ਹੈ ਕਿ ਖ਼ਬਰ ਨੂੰ ਖ਼ਬਰ ਰਹਿਣ ਦਿਓ, ਸ਼ੋਸ਼ਾ ਨਾ ਬਣਾਓ.
ਈਮੇਲ- dsk_punjabi@yahoo.com

Saturday, August 14, 2010
ਅਫ਼ਗਾਨਿਸਤਾਨ 'ਚ ਅਮਰੀਕੀ ਕਾਰਵਾਈ ਕਾਰਨ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ 'ਚ ਯੂਰੇਨੀਅਮ?
ਨਵੀਂ ਦਿੱਲੀ :ਪੰਜਾਬ ਦੇ ਪਾਣੀ 'ਚ ਯੂਰੇਨੀਅਮ ਅਮਰੀਕਾ ਵਲੋਂ ਅਫ਼ਗਾਨਿਸਤਾਨ ਵਿਚ ਕੀਤੀ ਫ਼ੌਜੀ ਕਾਰਵਾਈ ਦੌਰਾਨ ਵਰਤੇ ਯੂਰੇਨੀਅਮ ਦਾ ਹਿੱਸਾ ਹੈ. ਇਹ ਇੰਕਸ਼ਾਫ਼ ਕਾਂਗਰਸ ਦੇ ਅਦੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਕੀਤਾ. ਲੋਕ ਸਭਾ 'ਚ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੇ ਵਾਧੇ ਦਾ ਮੁੱਦਾ ਉਠਿਆ. ਅਦੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਕਿ ਅਮਰੀਕਾ ਅਫ਼ਗਾਨਿਸਤਾਨ ਵਿਚ ਫ਼ੌਜੀ ਕਾਰਵਾਈ ਦੌਰਾਨ ਯੂਰੇਨੀਅਮ ਦੀ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਭਾਰਤ ਨੂੰ ਸਭ ਤੋਂ ਵੱਧ ਅਨਾਜ ਦੇਣ ਵਾਲੇ ਪੰਜਾਬ ਦਾ ਜ਼ਮੀਨੀ ਪਾਣੀ ਪਰ੍ਦੂਸ਼ਿਤ ਹੁੰਦਾ ਜਾ ਰਿਹਾ ਹੈ. ਉਨਹ੍ਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਮੁਤਾਬਕ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 224 ਮਾਕਰ੍ੋਗਰ੍ਾਮ ਹੁੰਦੀ ਹੈ, ਪਰ ਪੰਜਾਬ ਦੇ ਕਈ ਇਲਾਕਿਆਂ ਵਿਚ ਇਹ ਮਾਤਰਾ ਇਸ ਤੋਂ 115 ਫ਼ੀਸਦੀ ਵੱਧ ਪਾਈ ਜਾ ਰਹੀ ਹੈ. ਉਨਹ੍ਾਂ ਡਰ ਪਰ੍ਗਟਾਇਆ ਕਿ ਪੰਜਾਬ ਨਾਲ ਲੱਗਦੇ ਦਿੱਲੀ ਦਾ ਜ਼ਮੀਨੀ ਪਾਣੀ ਵੀ ਯੂਰੇਨੀਅਮ ਤੋਂ ਪਰ੍ਭਾਵਿਤ ਹੋ ਸਕਦਾ ਹੈ, ਇਸ ਲਈ ਸਰਕਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੇਂ ਪੱਧਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ.
Monday, August 9, 2010
ਕੁੱਖ 'ਚ ਧੀ ਤੇ ਧਰਤ 'ਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ
ਸਮਾਜਿਕ ਚੇਤਨਾ ਸੈਮੀਨਾਰ
ਨੰਗਲ : ਸੂਬੇ ਭਰ 'ਚ ਘਰ-ਘਰ ਜਾ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨੰਗਲ ਦੇ ਨੇੜਲੇ ਪਿੰਡ ਮਹਿਲਵਾਂ ਵਿਖੇ ਚੇਤਨਾ ਸੈਮੀਨਾਰ ਕਰਵਾਇਆ ਗਿਆ. ਪਿੰਡ ਦੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਕੂਲ ਪਰ੍ਬੰਧਕਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚੇਤਨਾ ਸੈਮੀਨਾਰ ਦੌਰਾਨ ਜਿਥੇ ਪਾਣੀ ਬਚਾਉਣ, ਰੁੱਖ ਲਗਾਉਣ ਦਾ ਸੁਨੇਹਾ ਦਿੱਤਾ ਗਿਆ, ਉਥੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਧੀਆਂ ਦੀ ਹੋਂਦ ਬਚਾਉਣ ਦੀ ਵੀ ਅਪੀਲ ਕੀਤੀ ਗਈ.
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਭਰੂਣ ਹੱਤਿਆ ਨੂੰ ਬਹੁਤ ਵੱਡਾ ਸਮਾਜਿਕ ਕਲੰਕ ਕਰਾਰ ਦਿੰਦਿਆਂ ਸਿੱਧੇ ਸ਼ਬਦਾਂ 'ਚ ਕਿਹਾ ਕਿ ਜੇਕਰ ਤੁਸੀਂ ਕੁੱਖ ਵਿਚ ਹੀ ਧੀਆਂ ਕਤਲ ਕਰਨੀਆਂ ਹਨ ਤਾਂ ਫ਼ਿਰ ਕੰਜਕਾਂ ਨੂੰ ਕਿਉਂ ਲੱਭਦੇ ਹੋ?ਤ ਉਨਹ੍ਾਂ ਕਿਹਾ ਕਿ ਜੇਕਰ ਤੁਸੀਂ ਕੁੜੀਆਂ ਮਾਰਨੋਂ ਨਹੀਂ ਹਟਣਾ ਤਾਂ ਸਭ ਤੋਂ ਪਹਿਲਾਂ ਆਪਣੇ ਘਰਾਂ ਵਿਚੋਂ ਦੁਰਗਾ ਮਾਂ ਦੀਆਂ ਫ਼ੋਟੋਆਂ ਅਤੇ ਸਾਹਿਬਜ਼ਾਦਿਆਂ ਨੂੰ ਗੋਦੀ ਬਿਠਾਈ ਮਾਤਾ ਗੁਜਰੀ ਦੀਆਂ ਤਸਵੀਰਾਂ ਹਟਾ ਦਿਓ. ਦੀਪਕ ਸ਼ਰਮਾ ਨੇ ਸੁਨੇਹਾ ਦਿੱਤਾ, ਕੁੱਖ ਵਿਚ ਧੀ, ਧਰਤ ਵਿਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ''.
ਉਨਹ੍ਾਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੂੰ ਅਪੀਲ ਕਰਦਿਆਂ ਲੋਕਾਂ ਨੂੰ ਆਖਿਆ ਕਿ ਜੋ ਲੋਕ ਧਰਮ ਦੇ ਨਾਂ 'ਤੇ ਵੰਡੀਆਂ ਅਤੇ ਗੰਦੀ ਰਾਜਨੀਤੀ ਦੀ ਖੇਡ ਖੇਡਦੇ ਹਨ, ਉਨਹ੍ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਧਰਮ ਅਤੇ ਰਾਜਨੀਤੀ ਤਾਂ ਹੀ ਕਾਇਮ ਰਹੇਗੀ ਜੇਕਰ ਜੀਵਨ ਹੋਵੇਗਾ, ਤੇ ਜੀਵਨ ਨੂੰ ਅੱਜ ਅਸੀਂ ਖੁਦ ਮੁਕਾਉਣ ਲੱਗੇ ਹੋਏ ਹਾਂ. ਕਿਉਂਕਿ ਮਾਂ ਬਿਨਹ੍ਾਂ ਮਨੁੱਖੀ ਹੋਂਦ ਖਤਮ ਹੋ ਜਾਵੇਗੀ ਅਤੇ ਇਹੋ ਹਾਲ ਪਾਣੀ ਮੁੱਕਣ 'ਤੇ ਹੋਵੇਗਾ. ਉਨਹ੍ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੀ ਦੇ ਰੂਪ ਵਿਚ ਮਾਂ ਦਾ ਕਤਲ ਕਰਨਾ ਬੰਦ ਕਰ ਦੇਣ ਅਤੇ ਗੁਰਬਾਣੀ ਦੇ ਮਹਾਂਵਾਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ'' ਦੇ ਸਹੀ ਅਰਥਾਂ ਨੂੰ ਸਮਝ ਕੇ ਕੁਦਰਤ ਦੇ ਇਨਹ੍ਾਂ ਅਨਮੋਲ ਖਜ਼ਾਨਿਆਂ ਨੂੰ ਬਰਬਾਦ ਕਰਕੇ ਆਪਣੇ ਔਲਾਦ ਦੇ ਦੁਸ਼ਮਣ ਨਾ ਬਣਨ. ਦੀਪਕ ਸ਼ਰਮਾ ਨੇ ਅਧਿਆਪਕਾਂ, ਸਮਾਜ ਸੇਵਕਾਂ, ਪੰਚਾਇਤਾਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪੂਰਾ ਧਿਆਨ ਵਾਤਾਵਰਣ ਨੂੰ ਬਚਾਉਣ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਸਣ ਤੋਂ ਰੋਕਣ 'ਤੇ ਲਗਾਉਣ.
ਇਸ ਮੌਕੇ ਨੰਗਲ ਖੇਤਰ ਦੇ ਉਘੇ ਸਮਾਜ ਸੇਵਕ ਡਾ. ਸੰਜੀਵ ਗੌਤਮ ਨੇ ਸੰਬੋਧਨ ਕਰਦਿਆਂ ਅਜੋਕੀ ਜੀਵਨ ਸ਼ੈਲੀ 'ਚ ਵਿਗਿਆਨ ਦੇ ਦੁਰਪਰ੍ਭਾਵਾਂ ਅਤੇ ਵਾਤਾਵਰਣ 'ਚ ਆ ਰਹੇ ਵਿਗਾੜਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ. ਇਸ ਤੋਂ ਬਾਅਦ ਉਘੇ ਸਾਹਿਤਕਾਰ ਗੁਰਪਰ੍ੀਤ ਸਿੰਘ ਗਰੇਵਾਲ, ਪਰ੍ਿੰ. ਦੌਲਤ ਰਾਮ, ਮਾ. ਅਮਰਜੀਤ ਅਤੇ ਸਤਪਾਲ ਜੀ ਨੇ ਵੀ ਸੰਬੋਧਨ ਕਰਦਿਆਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨੂੰ ਰੋਕਣ ਅਤੇ ਵਾਤਾਵਰਣ ਤੇ ਧੀਆਂ ਬਚਾਉਣ ਦਾ ਹੋਕਾ ਦਿੱਤਾ.
ਸਮਾਗਮ ਦੇ ਆਖਰੀ ਪੜਾਅ 'ਚ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਜਿਥੇ ਪਰ੍ਤਿੱਗਿਆ ਮੁਹਿੰਮ ਤਹਿਤ ਸੰਸਥਾ ਨਾਲ ਜੁੜੀਆਂ ਹਸਤੀਆਂ ਨੂੰ ਬੂਟੇ ਵੰਡੇ ਗਏ, ਉਥੇ ਸਕੂਲ ਦੇ ਅਧਿਆਪਕਾਂ, ਪੀ.ਟੀ.ਏ. ਕਮੇਟੀ ਅਤੇ ਪਰ੍ਬੰਧਕ ਕਮੇਟੀ ਦੇ ਮੈਂਬਰਾਂ, ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੂੰ ਵੀ ਇਕ-ਇਕ ਬੂਟਾ ਦੇ ਕੇ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਅਤੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਦੇ ਗਲਿਆਰੇ ਵਿਚ ਵੀ ਪੰਜ ਬੂਟੇ ਲਗਾਏ. ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ, ਸੰਦੀਪ ਕੁਮਾਰ, ਨਵੀਨ ਸੈਣੀ, ਗੁਰਪਰ੍ੀਤ ਸਿੰਘ, ਜਰਨੈਲ ਸਿੰਘ, ਸਤਵਿੰਦਰ ਸਿੰਘ ਭੰਗਲ, ਜੁਗੇਸ਼ ਕੁਮਾਰ ਅਤੇ ਕਾਮਰੇਡ ਸੁਰਜੀਤ ਸਿੰਘ ਢੇਰ ਆਦਿ ਵੀ ਹਾਜ਼ਰ ਸਨ.
Tuesday, August 3, 2010
ਨਾ ਸੰਭਲੇ ਤਾਂ ਧਰਤੀ ਬਣ ਜਾਵੇਗੀ ਸਮਸ਼ਾਨਘਾਟ
ਸਮਾਜਿਕ ਚੇਤਨਾ ਲਈ ਸਮਸ਼ਾਨਘਾਟ ਤੋਂ ਹੋਕਾ
੦ ਜੀ.ਡੀ.ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨਸ਼ਾਖੋਰੀ, ਭਰੂਣ ਹੱਤਿਆ ਤੇ ਵਾਤਾਵਰਣ ਦੀ ਬਰਬਾਦੀ ਵਿਰੁੱਧ ਸੈਮੀਨਾਰ
੦ ਪਾਣੀ ਅਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦਿਆਂ ਵੰਡੇ ਬੂਟੇ
ਫ਼ਤਿਹਗੜ੍ਹ ਸਾਹਿਬ: ਨਸ਼ਾਖੋਰੀ, ਭਰੂਣ ਹੱਤਿਆ ਰੋਕਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਪੱਧਰ 'ਤੇ ਕੰਮ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਨੇ ਸਮਸ਼ਾਨਘਾਟ ਤੋਂ ਜ਼ਿੰਦਗੀ ਬਚਾਉਣ ਦਾ ਹੋਕਾ ਦਿੱਤਾ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲ੍ਹਾਂ ਦੇ ਸਮਸ਼ਾਨਘਾਟ 'ਚ ਸੁਸਾਇਟੀ ਵਲੋਂ ਨਿਵੇਕਲੇ ਸੈਮੀਨਾਰ ਰਾਹੀਂ ਲੋਕਾਂ ਨੂੰ ਜਾਗ੍ਰਿਤ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪ੍ਰਤਿੱਗਿਆ ਮੁਹਿੰਮ ਤਹਿਤ 120 ਤੋਂ ਵਧੇਰੇ ਲੋਕਾਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਸੁਸਾਇਟੀ ਦੇ ਅਹੁਦੇਦਾਰਾਂ ਤੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਅਸੀਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨਾ ਰੋਕੀ ਅਤੇ ਪਾਣੀ ਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੀ ਧਰਤੀ ਹੀ ਸ਼ਮਸ਼ਾਨਘਾਟ ਬਣ ਜਾਵੇਗੀ। ਸਮਾਜਿਕ ਚੇਤਨਾ ਤਹਿਤ ਕਰਵਾਏ ਗਏ ਇਸ ਵਿਲੱਖਣ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਿੰਡ ਚਨਾਰਥਲ ਕਲਾਂ ਦੇ ਸਰਪੰਚ ਸ਼ਰਨਜੀਤ ਸਿੰਘ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਅਤੇ ਮੁਲਾਜ਼ਮ ਆਗੂ ਕ੍ਰਿਸ਼ਨ ਲਾਲ ਨੇ ਨਸ਼ਾਖੋਰੀ ਲਈ ਬੇਰੁਜ਼ਗਾਰੀ ਨੂੰ ਦੋਸ਼ੀ ਕਰਾਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰੁਜ਼ਗਾਰ ਦੇ ਵੱਧ ਤੋਂ ਵੱਧ ਵਸੀਲੇ ਪੈਦਾ ਕਰੇ, ਤਾਂ ਜੋ ਨੌਜਵਾਨ ਵਿਹਲੇ ਨਾ ਰਹਿਣ। ਇਨ੍ਹਾਂ ਬੁਲਾਰਿਆਂ ਨੇ ਜਿੱਥੇ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਸੁਸਾਇਟੀ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਪਾਣੀ ਨੂੰ ਬਚਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਣੀ ਬਚਾਉਣ ਲਈ ਜੁਟ ਜਾਵੇ, ਕਿਉਂਕਿ ਅੱਜ ਜੋ ਹਾਲਾਤ ਹਨ, ਉਨ੍ਹਾਂ ਅਨੁਸਾਰ 2025 ਤੱਕ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ। ਉਨ੍ਹਾਂ ਅੰਕੜਿਆਂ ਨਾਲ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਵੀ ਪੰਜਾਬ ਦੇ 141 ਬਲਾਕਾਂ ਵਿਚੋਂ 108 ਬਲਾਕ ਖ਼ਤਰਨਾਕ ਹਾਲਤ 'ਚ ਪਹੁੰਚ ਗਏ ਹਨ। ਪਾਣੀ ਬਚਾਉਣ ਦੇ ਨਾਲ-ਨਾਲ ਉਨ੍ਹਾਂ ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਉਣ ਲਈ ਵੱਖੋ-ਵੱਖ ਧਾਰਮਿਕ, ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਗੱਲਾਂ ਤੋਂ ਧਿਆਨ ਹਟਾ ਕੇ ਪਿੰਡ ਪੱਧਰ 'ਤੇ ਜਵਾਨੀ ਨੂੰ ਬਚਾਉਣ ਦੇ ਉਪਰਾਲੇ ਕਰਨ। ਦੀਪਕ ਸ਼ਰਮਾ ਨੇ ਸੰਬੋਧਨ ਕਰਦਿਆਂ ਜ਼ੋਰਦਾਰ ਢੰਗ ਨਾਲ ਕਿਹਾ ਕਿ ਅਸੀਂ ਸਮਸ਼ਾਨਘਾਟ 'ਚ ਸਮਾਗਮ ਰੱਖ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਨਸ਼ੇ, ਭਰੂਣ ਹੱਤਿਆ ਅਤੇ ਵਾਤਾਵਰਣ ਦੀ ਬਰਬਾਦੀ ਅਸੀਂ ਸਮੇਂ ਸਿਰ ਨਾ ਰੋਕੀ ਤਾਂ ਜ਼ਿੰਦਗੀ ਦੇ ਅੰਤਮ ਪੜ੍ਹਾਅ ਸਮਸ਼ਾਨਘਾਟ 'ਚ ਅਸੀਂ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗੇ।
ਜ਼ਿਕਰਯੋਗ ਹੈ ਕਿ ਇਹ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇ ਕਿ ਸਮਾਜਿਕ ਚੇਤਨਾ ਲਈ ਸਮਸ਼ਾਨਘਾਟ 'ਚ ਕੋਈ ਇਕੱਤਰਤਾ ਕੀਤੀ ਗਈ ਹੋਵੇ। ਇਸ ਵਿਲੱਖਣ ਸਮਾਜਿਕ ਚੇਤਨਾ ਸਮਾਗਮ ਦੇ ਅਖੀਰ 'ਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ, ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ ਅਤੇ ਹਰਤੇਜ ਸਿੰਘ ਨੇ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸ਼ਰਨਜੀਤ ਸਿੰਘ, ਪਰਮਪਾਲ ਸਿੰਘ, ਪੰਚ ਕ੍ਰਿਸ਼ਨ ਲਾਲ, ਪੰਚ ਇੰਦਰਪਾਲ ਸਿੰਘ, ਪੰਚ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਜੀਤ ਸਿੰਘ, ਅਵਤਾਰ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਨੰਬਰਦਾਰ ਜਗਦੀਪ ਸਿੰਘ, ਜਿਊਲਰ ਕੇਵਲ ਕ੍ਰਿਸ਼ਨ, ਬਲਵਿੰਦਰ ਕੁਮਾਰ, ਸੰਦੀਪ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।
Subscribe to:
Posts (Atom)