Monday, August 9, 2010
ਕੁੱਖ 'ਚ ਧੀ ਤੇ ਧਰਤ 'ਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ
ਸਮਾਜਿਕ ਚੇਤਨਾ ਸੈਮੀਨਾਰ
ਨੰਗਲ : ਸੂਬੇ ਭਰ 'ਚ ਘਰ-ਘਰ ਜਾ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨੰਗਲ ਦੇ ਨੇੜਲੇ ਪਿੰਡ ਮਹਿਲਵਾਂ ਵਿਖੇ ਚੇਤਨਾ ਸੈਮੀਨਾਰ ਕਰਵਾਇਆ ਗਿਆ. ਪਿੰਡ ਦੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਕੂਲ ਪਰ੍ਬੰਧਕਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚੇਤਨਾ ਸੈਮੀਨਾਰ ਦੌਰਾਨ ਜਿਥੇ ਪਾਣੀ ਬਚਾਉਣ, ਰੁੱਖ ਲਗਾਉਣ ਦਾ ਸੁਨੇਹਾ ਦਿੱਤਾ ਗਿਆ, ਉਥੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਧੀਆਂ ਦੀ ਹੋਂਦ ਬਚਾਉਣ ਦੀ ਵੀ ਅਪੀਲ ਕੀਤੀ ਗਈ.
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਭਰੂਣ ਹੱਤਿਆ ਨੂੰ ਬਹੁਤ ਵੱਡਾ ਸਮਾਜਿਕ ਕਲੰਕ ਕਰਾਰ ਦਿੰਦਿਆਂ ਸਿੱਧੇ ਸ਼ਬਦਾਂ 'ਚ ਕਿਹਾ ਕਿ ਜੇਕਰ ਤੁਸੀਂ ਕੁੱਖ ਵਿਚ ਹੀ ਧੀਆਂ ਕਤਲ ਕਰਨੀਆਂ ਹਨ ਤਾਂ ਫ਼ਿਰ ਕੰਜਕਾਂ ਨੂੰ ਕਿਉਂ ਲੱਭਦੇ ਹੋ?ਤ ਉਨਹ੍ਾਂ ਕਿਹਾ ਕਿ ਜੇਕਰ ਤੁਸੀਂ ਕੁੜੀਆਂ ਮਾਰਨੋਂ ਨਹੀਂ ਹਟਣਾ ਤਾਂ ਸਭ ਤੋਂ ਪਹਿਲਾਂ ਆਪਣੇ ਘਰਾਂ ਵਿਚੋਂ ਦੁਰਗਾ ਮਾਂ ਦੀਆਂ ਫ਼ੋਟੋਆਂ ਅਤੇ ਸਾਹਿਬਜ਼ਾਦਿਆਂ ਨੂੰ ਗੋਦੀ ਬਿਠਾਈ ਮਾਤਾ ਗੁਜਰੀ ਦੀਆਂ ਤਸਵੀਰਾਂ ਹਟਾ ਦਿਓ. ਦੀਪਕ ਸ਼ਰਮਾ ਨੇ ਸੁਨੇਹਾ ਦਿੱਤਾ, ਕੁੱਖ ਵਿਚ ਧੀ, ਧਰਤ ਵਿਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ''.
ਉਨਹ੍ਾਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੂੰ ਅਪੀਲ ਕਰਦਿਆਂ ਲੋਕਾਂ ਨੂੰ ਆਖਿਆ ਕਿ ਜੋ ਲੋਕ ਧਰਮ ਦੇ ਨਾਂ 'ਤੇ ਵੰਡੀਆਂ ਅਤੇ ਗੰਦੀ ਰਾਜਨੀਤੀ ਦੀ ਖੇਡ ਖੇਡਦੇ ਹਨ, ਉਨਹ੍ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਧਰਮ ਅਤੇ ਰਾਜਨੀਤੀ ਤਾਂ ਹੀ ਕਾਇਮ ਰਹੇਗੀ ਜੇਕਰ ਜੀਵਨ ਹੋਵੇਗਾ, ਤੇ ਜੀਵਨ ਨੂੰ ਅੱਜ ਅਸੀਂ ਖੁਦ ਮੁਕਾਉਣ ਲੱਗੇ ਹੋਏ ਹਾਂ. ਕਿਉਂਕਿ ਮਾਂ ਬਿਨਹ੍ਾਂ ਮਨੁੱਖੀ ਹੋਂਦ ਖਤਮ ਹੋ ਜਾਵੇਗੀ ਅਤੇ ਇਹੋ ਹਾਲ ਪਾਣੀ ਮੁੱਕਣ 'ਤੇ ਹੋਵੇਗਾ. ਉਨਹ੍ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੀ ਦੇ ਰੂਪ ਵਿਚ ਮਾਂ ਦਾ ਕਤਲ ਕਰਨਾ ਬੰਦ ਕਰ ਦੇਣ ਅਤੇ ਗੁਰਬਾਣੀ ਦੇ ਮਹਾਂਵਾਕ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ'' ਦੇ ਸਹੀ ਅਰਥਾਂ ਨੂੰ ਸਮਝ ਕੇ ਕੁਦਰਤ ਦੇ ਇਨਹ੍ਾਂ ਅਨਮੋਲ ਖਜ਼ਾਨਿਆਂ ਨੂੰ ਬਰਬਾਦ ਕਰਕੇ ਆਪਣੇ ਔਲਾਦ ਦੇ ਦੁਸ਼ਮਣ ਨਾ ਬਣਨ. ਦੀਪਕ ਸ਼ਰਮਾ ਨੇ ਅਧਿਆਪਕਾਂ, ਸਮਾਜ ਸੇਵਕਾਂ, ਪੰਚਾਇਤਾਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪੂਰਾ ਧਿਆਨ ਵਾਤਾਵਰਣ ਨੂੰ ਬਚਾਉਣ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਸਣ ਤੋਂ ਰੋਕਣ 'ਤੇ ਲਗਾਉਣ.
ਇਸ ਮੌਕੇ ਨੰਗਲ ਖੇਤਰ ਦੇ ਉਘੇ ਸਮਾਜ ਸੇਵਕ ਡਾ. ਸੰਜੀਵ ਗੌਤਮ ਨੇ ਸੰਬੋਧਨ ਕਰਦਿਆਂ ਅਜੋਕੀ ਜੀਵਨ ਸ਼ੈਲੀ 'ਚ ਵਿਗਿਆਨ ਦੇ ਦੁਰਪਰ੍ਭਾਵਾਂ ਅਤੇ ਵਾਤਾਵਰਣ 'ਚ ਆ ਰਹੇ ਵਿਗਾੜਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ. ਇਸ ਤੋਂ ਬਾਅਦ ਉਘੇ ਸਾਹਿਤਕਾਰ ਗੁਰਪਰ੍ੀਤ ਸਿੰਘ ਗਰੇਵਾਲ, ਪਰ੍ਿੰ. ਦੌਲਤ ਰਾਮ, ਮਾ. ਅਮਰਜੀਤ ਅਤੇ ਸਤਪਾਲ ਜੀ ਨੇ ਵੀ ਸੰਬੋਧਨ ਕਰਦਿਆਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨੂੰ ਰੋਕਣ ਅਤੇ ਵਾਤਾਵਰਣ ਤੇ ਧੀਆਂ ਬਚਾਉਣ ਦਾ ਹੋਕਾ ਦਿੱਤਾ.
ਸਮਾਗਮ ਦੇ ਆਖਰੀ ਪੜਾਅ 'ਚ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਜਿਥੇ ਪਰ੍ਤਿੱਗਿਆ ਮੁਹਿੰਮ ਤਹਿਤ ਸੰਸਥਾ ਨਾਲ ਜੁੜੀਆਂ ਹਸਤੀਆਂ ਨੂੰ ਬੂਟੇ ਵੰਡੇ ਗਏ, ਉਥੇ ਸਕੂਲ ਦੇ ਅਧਿਆਪਕਾਂ, ਪੀ.ਟੀ.ਏ. ਕਮੇਟੀ ਅਤੇ ਪਰ੍ਬੰਧਕ ਕਮੇਟੀ ਦੇ ਮੈਂਬਰਾਂ, ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੂੰ ਵੀ ਇਕ-ਇਕ ਬੂਟਾ ਦੇ ਕੇ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਅਤੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਦੇ ਗਲਿਆਰੇ ਵਿਚ ਵੀ ਪੰਜ ਬੂਟੇ ਲਗਾਏ. ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ, ਸੰਦੀਪ ਕੁਮਾਰ, ਨਵੀਨ ਸੈਣੀ, ਗੁਰਪਰ੍ੀਤ ਸਿੰਘ, ਜਰਨੈਲ ਸਿੰਘ, ਸਤਵਿੰਦਰ ਸਿੰਘ ਭੰਗਲ, ਜੁਗੇਸ਼ ਕੁਮਾਰ ਅਤੇ ਕਾਮਰੇਡ ਸੁਰਜੀਤ ਸਿੰਘ ਢੇਰ ਆਦਿ ਵੀ ਹਾਜ਼ਰ ਸਨ.
Subscribe to:
Post Comments (Atom)
No comments:
Post a Comment