Wednesday, August 25, 2010

ਖ਼ਬਰ ਨੂੰ ਖ਼ਬਰ ਰਹਿਣ ਦਿਓ, ਨੌਟੰਕੀ ਨਾ ਬਣਾਓ

-ਦੀਪਕ ਸ਼ਰਮਾ ਚਨਾਰਥਲ
ਅੱਜ ਦੇ ਇਲੈਕਟਰ੍ਾਨਿਕ ਯੁੱਗ ਵਿਚ ਖ਼ਬਰ ਚੈਨਲਾਂ ਦਾ ਇਕ ਹੜਹ੍ ਆਇਆ ਹੋਇਆ ਹੈ. ਕੁਝ ਸਾਲ ਪਹਿਲਾਂ ਜਦੋਂ ਇਨਹ੍ਾਂ ਖ਼ਬਰਾਂ ਚੈਨਲਾਂ ਦਾ ਸ਼ੁਰੂਆਤੀ ਦੌਰ ਸੀ ਤਾਂ ਲੱਗਾ ਕਿ ਸ਼ਾਇਦ ਮੀਡੀਆ ਜਗਤ ਵਿਚ ਨਵੀਂ ਜਾਗਰ੍ਿਤੀ ਆਵੇਗੀ. ਨਾਲ-ਨਾਲ ਇਹ ਵੀ ਮਹਿਸੂਸ ਹੁੰਦਾ ਸੀ ਕਿ ਨਿਊਜ਼ ਚੈਨਲਾਂ ਕਾਰਨ ਅਖ਼ਬਾਰ ਪੜਹ੍ਨ ਵਾਲਿਆਂ ਦੀ ਗਿਣਤੀ ਵੀ ਘੱਟ ਸਕਦੀ ਹੈ, ਪਰ ਸਭ-ਕੁਝ ਉਲਟਾ ਹੋਇਆ ਹੈ. ਅੱਜ ਲੋਕ ਨਿਊਜ਼ ਚੈਨਲਾਂ 'ਤੇ ਖ਼ਬਰ ਨਹੀਂ, ਨਾਟਕ ਦੇਖਦੇ ਹਨ. ਨਾਟਕ ਵੀ ਖ਼ਬਰਾਂ ਦਾ. ਪਰ ਘਟਨਾ ਦੀ ਹਕੀਕਤ ਜਾਨਣ ਲਈ ਉਹ ਸਵੇਰੇ ਅਖ਼ਬਾਰ ਹੀ ਪੜਹ੍ਦੇ ਹਨ. ਕਹਿਣ ਤੋਂ ਭਾਵ ਨੌਟੰਕੀ ਲਈ ਟੀ.ਵੀ. ਅਤੇ ਸੱਚ ਲਈ ਅਖ਼ਬਾਰ. ਕਿਉਂਕਿ ਅੱਜ ਵੀ ਲੋਕਾਂ ਦਾ ਅਖ਼ਬਾਰ 'ਤੇ ਵਿਸ਼ਵਾਸ ਕਾਇਮ ਹੈ. ਹਾਂ, ਇੰਨਾ ਜ਼ਰੂਰ ਹੈ ਕਿ ਅਖ਼ਬਾਰਾਂ ਦੇ ਵੀ ਕੁਝ ਪੱਤਰਕਾਰ ਨਿਊਜ਼ ਚੈਨਲਾਂ ਤੋਂ ਖ਼ਬਰ ਦੀ ਜਾਣਕਾਰੀ ਲੈ ਕੇ ਅਖ਼ਬਾਰ ਲਈ ਖ਼ਬਰ ਘੜਹ੍ ਲੈਂਦੇ ਹਨ, ਪਰ ਆਪਾਂ ਜੋ ਗੱਲ ਕਰ ਰਹੇ ਹਾਂ, ਉਹ ਹੈ ਮੀਡੀਆ ਦੇ, ਖਾਸ ਕਰ ਇਲੈਕਟਰ੍ਾਨਿਕ ਮੀਡੀਆ ਦੇ ਬੇਲੋੜੇ ਮੁਕਾਬਲੇ ਦੀ. ਨਿਊਜ਼ ਚੈਨਲਾਂ ਅੰਦਰ ਟੀ.ਆਰ.ਪੀ. ਨੂੰ ਲੈ ਕੇ ਇਸ ਕਦਰ ਹੋੜ ਮਚੀ ਹੈ ਕਿ ਉਹ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਦਰਸ਼ਕਾਂ ਸਾਹਮਣੇ ਇੰਝ ਪੇਸ਼ ਕਰਦੇ ਹਨ, ਜਿਵੇਂ ਦੋ ਦੇਸ਼ਾਂ ਵਿਚ ਜੰਗ ਲੱਗ ਗਈ ਹੋਵੇ. ਸ਼ਾਇਦ ਨਿਊਜ਼ ਚੈਨਲਾਂ ਵਿਚ ਬੇ-ਮਾਇਨੇ ਖ਼ਬਰਾਂ ਦਿਖਾਉਣ ਦੀ ਰੇਸ ਲੱਗੀ ਹੋਈ ਹੈ. ਤਾਹੀਂਓਂ ਤਾਂ ਚੈਨਲ ਸਮਾਜਿਕ ਮੁੱਦਿਆਂ ਦੀ ਥਾਂ ਗਲੈਮਰ ਅਤੇ ਭੜਕਾਊ ਮੁੱਦਿਆਂ ਨੂੰ ਇਸ ਕਦਰ ਪੇਸ਼ ਕਰਦੇ ਹਨ ਕਿ ਜਿਵੇਂ ਜੇ ਉਹ ਇਹ ਖ਼ਬਰ ਨਾ ਦਿਖਾਉਣ ਤਾਂ ਸ਼ਾਇਦ ਦੁਨੀਆ ਰੁਕ ਜਾਵੇ.
13 ਅਗਸਤ ਦੀ ਤਾਜ਼ਾ ਘਟਨਾ ਨੇ ਤਾਂ ਹੱਦ ਹੀ ਕਰ ਦਿੱਤੀ. ਇਸ ਦਿਨ ਲਾਈਵ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਇਲੈਕਟਰ੍ੋਨਿਕ ਮੀਡੀਆ ਦੇ ਦੋ ਪੱਤਰਕਾਰਾਂ ਨੇ ਇਕ ਆਮ ਆਦਮੀ ਦੀ ਲਾਈਫ ਹੀ ਖਤਮ ਕਰ ਦਿੱਤੀ. ਇਸ ਘਟਨਾ ਤੋਂ ਤੁਸੀਂ ਜਾਣੂ ਹੋਵੋਗੇ ਕਿ ਗੁਜਰਾਤ ਦੇ ਓਝਾ ਵਿਚ ਆਪਣੀ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਉਥੋਂ ਦੇ ਦੋ ਟੀਵੀ ਚੈਨਲਾਂ ਦੇ ਪੱਤਰਕਾਰਾਂ ਨੇ 29 ਸਾਲਾ ਕਲਪੇਸ਼ ਨਾਮਕ ਨੌਜਵਾਨ ਨੂੰ ਆਤਮ ਹੱਤਿਆ ਲਈ ਉਕਸਾਇਆ ਹੀ ਨਹੀਂ ਬਲਕਿ ਇਕ ਤਰਹ੍ਾਂ ਨਾਲ ਉਸਦਾ ਕਤਲ ਕਰ ਦਿੱਤਾ. ਕੀ ਇਹ ਘਟਨਾ ਪੀਪਲੀ ਲਾਈਵ ਫਿਲਮ ਦੀ ਕਹਾਣੀ ਦਾ ਉਹ ਦੂਜਾ ਪਹਿਲੂ ਨਹੀਂ ਜੋ ਇਹ ਸੱਚ ਸਾਬਤ ਕਰਦਾ ਹੋਵੇ ਕਿ ਹਕੀਕਤ ਵਿਚ ਨਿਊਜ਼ ਚੈਨਲ ਬਰ੍ੇਕਿੰਗ ਨਿਊਜ਼ ਲਈ ਆਮ ਲੋਕਾਂ ਦੀ ਲਾਈਫ ਨਾਲ ਕਿਵੇਂ ਖੇਡਦੇ ਹਨ. ਗੁਜਰਾਤ ਦੇ ਉਸ ਖੇਤਰ ਦੇ ਟੀ ਵੀ 9 ਅਤੇ ਜੀ ਟੀ ਪੀ ਐਲ ਟੀਵੀ ਚੈਨਲ ਦੇ ਪੱਤਰਕਾਰਾਂ ਨੇ ਇਸ ਨੌਜਵਾਨਾਂ ਨੂੰ ਆਤਮ ਹੱਤਿਆ ਲਈ ਪੁਲਿਸ ਥਾਣੇ ਸਾਹਮਣੇ ਨਾਟਕ ਕਰਨ ਲਈ ਇਹ ਕਹਿ ਕੇ ਉਕਸਾਇਆ ਕਿ ਜਦ ਅਸੀਂ ਤੇਰੀ ਖਬਰਾਂ ਚੈਨਲਾਂ 'ਤੇ ਦਿਖਾਵਾਂਗੇ ਤਾਂ ਤੂੰ ਜੋ ਚਾਹੁੰਦਾ ਹੈ, ਉਹ ਹੋ ਜਾਵੇਗਾ ਤੇ ਇਸੇ ਬਹਿਕਾਵੇ ਨੇ ਉਸਦੀ ਜਾਨ ਲੈ ਲਈ. ਕੀ ਇਹ ਤਾਜ਼ਾ ਘਟਨਾ ਪਟਿਆਲਾ ਵਿਚ ਖੁਦ ਨੂੰ ਅੱਗ ਲਾ ਕੇ ਮੀਡੀਆ ਸਾਹਮਣੇ ਸੜ ਕੇ ਮਰਨ ਵਾਲੇ ਉਥੋਂ ਦੇ ਇਕ ਵਿਅਕਤੀ ਦੀ ਕਹਾਣੀ ਨਹੀਂ ਦੁਹਰਾਉਂਦੀ, ਕਦੋਂ ਤੱਕ ਇਲੈਕਟਰ੍ੋਨਿਕ ਮੀਡੀਆ 'ਤੇ ਬਰ੍ੇਕਿੰਗ ਨਿਊਜ਼ ਲਈ ਹੇਠਲੇ ਪੱਧਰ ਤੱਕ ਗਿਰਨ ਦਾ ਕਰਮ ਜਾਰੀ ਰਹੇਗਾ.
ਇਸੇ ਪਹਿਲੂ ਨਾਲ ਜੁੜੀਆਂ ਕਝ ਹੋਰ ਹਕੀਕੀ ਘਟਨਾਵਾਂ ਲਈ ਮੈਂ ਛੋਟੀਆਂ-ਛੋਟੀਆਂ ਦੋ ਕੁ ਘਟਨਾਵਾਂ ਦਾ ੽ਿਕਰ ਜ਼ਰੂਰ ਕਰਾਂਗਾ. ਇਕ ਵਾਰ ਭਾਰਤ ਦੇ ਰੱਖਿਆ ਮਹਿਕਮੇ ਵਲੋਂ ਪਰ੍ੈਸ ਰਿਲੀਜ਼ ਜਾਰੀ ਹੋਇਆ ਕਿ ਸਰਹੱਦ ਨਾਲ ਲੱਗਦੀਆਂ ਕੁਝ ਚੌਂਕੀਆਂ ਤੋਂ ਫ਼ੌਜ ਦੀਆਂ ਟੁਕੜੀਆਂ ਨੂੰ ਹਟਾਇਆ ਜਾ ਰਿਹਾ ਹੈ, ਕਿਉਂਕਿ ਉਥੇ ਇੰਨੀ ਵੱਡੀ ਗਿਣਤੀ ਵਿਚ ਫ਼ੌਜੀ ਟੁਕੜੀਆਂ ਤਾਇਨਾਤ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ. ਇਸ ਨੂੰ ਅਖ਼ਬਾਰਾਂ ਦੇ ਨਾਲ-ਨਾਲ ਟੀ.ਵੀ. ਚੈਨਲਾਂ ਨੇ ਵੀ ਦਿਖਾਇਆ. ਪਰ ਦੂਜੇ ਦਿਨ ਇਕ ਨਾਮਵਰ ਨਿਊਜ਼ ਚੈਨਲ ‘ਐਕਸਕਲਿਊਸਿਵ' ਬੈਨਰ ਹੇਠ ਦਿਖਾ ਰਿਹਾ ਸੀ ਕਿ ਦੇਖੋ ਭਾਰਤ ਦਾ ਰੱਖਿਆ ਮਹਿਕਮਾ ਝੂਠ ਬੋਲ ਰਿਹਾ ਹੈ. ਮਿਲਟਰੀ ਦੀਆਂ ਜੋ ਟੁਕੜੀਆਂ ਸਰਹੱਦ ਤੋਂ ਹਟਾਈਆਂ ਗਈਆਂ ਹਨ, ਉਸ ਦੀ ਥਾਂ 'ਤੇ ਨਵੀਆਂ ਟੁਕੜੀਆਂ ਤਾਇਨਾਤ ਕਰਨ ਲਈ ਭੇਜੀਆਂ ਗਈਆਂ ਹਨ. ਬਾਕਾਇਦਾ ਟਰੱਕ ਆਉਂਦੇ ਅਤੇ ਫ਼ੌਜੀ ਉਤਰਦੇ ਦਿਖਾਏ ਗਏ. ਕਹਿਣ ਤੋਂ ਭਾਵ ਕਿ ਕੀ ਦੇਸ਼ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਡੇ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਖ਼ਬਰ ਦਿਖਾਉਣੀ ਜ਼ਰੂਰੀ ਸੀ?
ਦੂਜਾ ੽ਿਕਰ ਪਿਛਲੇ ਦਿਨਾਂ ਦਾ ਹੈ. ਜਿਸ ਦਿਨ ਧੋਨੀ ਦਾ ਵਿਆਹ ਹੋਇਆ, ਉਸ ਦਿਨ ਮੀਡੀਆ ਵਾਲਿਆਂ ਨੂੰ ਨੇੜੇ ਵੀ ਨਹੀਂ ਫੜਕਣ ਦਿੱਤਾ ਗਿਆ, ਪਰ ਇਹ ਸਾਰਾ ਦਿਨ ਉਸ ਰਿਜ਼ੋਰਟ ਦਾ ਗੇਟ ਅਤੇ ਦੂਰੋਂ ਟੈਂਟ ਦਾ ਦਿਖਾਈ ਦੇ ਰਿਹਾ ਛੋਟਾ ਜਿਹਾ ਹਿੱਸਾ ਚੈਨਲਾਂ 'ਤੇ ਦਿਖਾਉਂਦੇ ਰਹੇ ਅਤੇ ਇਸ ਨੂੰ ‘ਸਿਰਫ਼ ਸਾਡੇ ਨਿਊਜ਼ ਚੈਨਲ 'ਤੇ' ਦੱਸ ਕੇ ਪੂਰਾ ਦਿਨ ਚੀਕ-ਚੀਕ ਕੇ ਬਰ੍ੇਕਿੰਗ ਨਿਊਜ਼ ਦੇ ਨਾਂ ਹੇਠ ਦੋ-ਤਿੰਨ ਅਜਿਹੀਆਂ ਫ਼ੁਟੇਜ਼, ਜਿਨਹ੍ਾਂ ਵਿਚ ਧੋਨੀ ਜਾਂ ਉਸ ਦੀ ਪਤਨੀ ਕਿਤੇ ਨਜ਼ਰ ਵੀ ਨਹੀਂ ਆ ਰਹੇ ਸਨ, ਦਿਖਾਉਂਦੇ ਰਹੇ. ਪਰ ਉਸ ਤੋਂ ਅਗਲੇ ਦਿਨ ਭਾਰਤ ਬੰਦ ਦੀ ਸਭ ਪਾਰਟੀਆਂ ਵਲੋਂ ਕਾਲ ਸੀ. ਮਤਲਬ ਸਾਫ਼ ਹੈ ਕਿ ਨਿਊਜ਼ ਚੈਨਲਾਂ ਨੇ ਲੋਕਾਂ ਨੂੰ ਇਸ ਗੱਲੋਂ ਜਾਗਰੂਕ ਕਰਨ ਦੀ ਬਜਾਏ ਕਿ ਕੱਲਹ੍ ਨੂੰ ਜੋ ਭਾਰਤ ਬੰਦ ਹੋਣਾ ਹੈ, ਉਸ ਨਾਲ ਕਿਹੜੇ-ਕਿਹੜੇ ਖੇਤਰ ੽ਿਆਦਾ ਪਰ੍ਭਾਵਿਤ ਹੋਣਗੇ, ਕਿੱਥੇ-ਕਿੱਥੇ ਬੰਦ ਕਾਰਨ ਰੇਲਾਂ, ਬੱਸਾਂ ਆਦਿ ਰੁਕ ਜਾਣਗੀਆਂ. ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਇਹ ਚੈਨਲ ਧੋਨੀ ਦੇ ਉਸ ਵਿਆਹ ਪਿੱਛੇ ਲੱਗੇ ਰਹੇ, ਜਿਸ ਵਿਚ ਉਨਹ੍ਾਂ ਨੂੰ ਸੱਦਿਆ ਵੀ ਨਹੀਂ ਗਿਆ. ਅਜਿਹੇ ਕਈ ਕਿੱਸੇ ਹਨ, ਜਿਨਹ੍ਾਂ ਦੀ ਚਰਚਾ ਕੀਤੀ ਜਾ ਸਕਦੀ ਹੈ.
ਨਿਊਜ਼ ਚੈਨਲਾਂ ਦੀ ਇਹ ਲੜਾਈ ਸਿਰਫ਼ ਟੀ.ਆਰ.ਪੀ. ਦੀ ਹੈ, ਉਹ ਟੀ.ਆਰ.ਪੀ. ਜਿਸ ਦੇ ਨਤੀਜੇ ਪਹਿਲਾਂ ਹੀ ਵਿਵਾਦਤ ਅਤੇ ਬੇਅਰਥ ਹਨ. ਕਿਉਂਕਿ ਕਿਹੜਾ ਚੈਨਲ ਵੱਧ ਦੇਖਿਆ ਜਾਂਦਾ ਹੈ, ਇਸ ਦਾ ਪਤਾ ਪੂਰੇ ਦੇਸ਼ ਵਿਚ ਸਿਰਫ਼ ਤੇ ਸਿਰਫ਼ 7 ਹਜ਼ਾਰ ਘਰਾਂ 'ਚ ਲੱਗੇ ਮੀਟਰ ਸਾਬਤ ਕਰਦੇ ਹਨ. ਪਹਿਲਾ ਤਾਂ ਸਾਡਾ ਦੇਸ਼ ਬਹੁਭਾਸ਼ੀ ਅਤੇ ਬਹੁਧਰਮੀ ਹੈ. ਅਜਿਹੇ ਵਿਚ ਇਹ ਕਿਵੇਂ ਸਾਬਤ ਹੋਵੇਗਾ ਕਿ 7 ਹਜ਼ਾਰ ਘਰਾਂ ਦੇ ਅੰਕੜੇ ਪੂਰੇ ਦੇਸ਼ ਦੇ ਅੰਕ੖ਿਆਂ ਦਾ ਆਧਾਰ ਹਨ. ਦੂਜਾ, ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਮੀਟਰ ਜਿਨਹ੍ਾਂ ਘਰਾਂ ਵਿਚ ਲੱਗਾ ਹੈ, ਉਹ ਜਿਸ ਟੀ.ਵੀ. ਨਾਲ ਅਟੈਚ ਹੈ, ਉਹ ਟੀ.ਵੀ. ਘਰ ਦੇ ਮਾਲਕਾਂ ਦੇ ਕਮਰੇ ਵਿਚ ਹੈ, ਬੱਚਿਆਂ ਦੇ ਕਮਰੇ ਵਿਚ ਹੈ, ਬਜ਼ੁਰਗ ਦੇ ਕਮਰੇ ਵਿਚ ਹੈ, ਜਾਂ ਉਸ ਮੀਟਰ ਨੂੰ ਨੌਕਰ ਦੇ ਕਮਰੇ ਵਿਚ ਲਗਾਇਆ ਹੈ. ਭਾਵ ਕਿ ਇਹ ਟੀ.ਆਰ.ਪੀ. ਦੇ ਮਾਪਦੰਡ ਕਿਸੇ ਵੀ ਪੈਮਾਨੇ 'ਤੇ ਖਰੇ ਨਹੀਂ ਉਤਰਦੇ. ਪਰ ਨਿਊਜ਼ ਚੈਨਲ ਇਸੇ ਟੀ.ਆਰ.ਪੀ. ਦੇ ਆਧਾਰ 'ਤੇ ਇਸ਼ਤਿਹਾਰ ਹਾਸਲ ਕਰਦੇ ਹਨ ਅਤੇ ਇਸੇ ਲਈ ਆਪਣੇ ਮਕਸਦ ਤੋਂ ਭਟਕ ਕੇ ਅੱਜ ਖ਼ਬਰਾਂ ਦੀ ਥਾਂ ਸ਼ੋਸ਼ੇ ਛੱਡ ਰਹੇ ਹਨ, ਜਿਨਹ੍ਾਂ ਵਿਚ ਸ਼ਨੀ ਗਰ੍ਹਿ ਦੀਆਂ ਗੱਲਾਂ, ਭਵਿੱਖਬਾਣੀਆਂ, ਭੂਤ-ਪਰ੍ੇਤਾਂ ਦੀਆਂ ਦਾਸਤਾਨਾਂ, ਮਨੋਰੰਜਨ ਚੈਨਲਾਂ 'ਤੇ ਦਿਖਾਏ ਜਾਣ ਵਾਲੇ ਨਾਟਕਾਂ ਅਤੇ ਰਿਆਲਿਟੀ ਸ਼ੋਆਂ ਦੇ ਐਪੀਸੋਡ ਅਤੇ ਫ਼ਿਲਮੀ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਦੇ ਆਪੇ-ਘੜੇ ਇਸ਼ਕ ਦੀਆਂ ਕਹਾਣੀਆਂ ਸ਼ਾਮਲ ਹਨ. ਇਹ ਸਭ ਦਿਖਾ ਕੇ ਨਿਊਜ਼ ਚੈਨਲ ਕੀ ਸਾਬਤ ਕਰਨਾ ਚਾਹੁੰਦੇ ਹਨ, ਇਹ ਸਮਝ ਤੋਂ ਪਰੇ ਹਨ, ਪਰ ਇਨਹ੍ਾਂ ਨੂੰ ਸਿਰਫ਼ ਪਰ੍ਚਾਰ ਚਾਹੀਦਾ ਹੈ, ਤਾਹੀਂਓਂ ਤਾਂ ਇਹ ‘ਪੀਪਲੀ ਲਾਈਵ' ਫ਼ਿਲਮ ਬਣਾਉਣ ਵਾਲੇ ਆਮਿਰ ਖਾਨ ਨੂੰ ਆਪੋ-ਆਪਣੇ ਸਟੂਡੀਓ ਬੁਲਾ ਕੇ ਇੰਟਰਵਿਊ ਕਰਦੇ ਰਹੇ, ਜਦਕਿ ਇਸੇ ਫ਼ਿਲਮ ਵਿਚ ਇਲੈਕਟਰ੍ਾਨਿਕ ਮੀਡੀਆ ਦਾ ਆਮਿਰ ਖਾਨ ਨੇ ਚੰਗਾ ਤਵਾ ਲਗਾਇਆ ਹੈ. ਪਰ ਚੈਨਲਾਂ ਨੂੰ ਕੀ, ਉਨਹ੍ਾਂ ਨੂੰ ਤਾਂ ਆਪਣੀ ਟੀ.ਆਰ.ਪੀ. ਵਧਾਉਣ ਲਈ ਇਕ ਹੋਰ ਸਟਾਰ ਮਿਲ ਗਿਆ, ਭਾਵੇਂ ਉਸ ਨੇ ਇਨਹ੍ਾਂ ਖਿਲਾਫ਼ ਹੀ ਆਵਾਜ਼ ਕਿਉਂ ਨਾ ਉਠਾਈ ਹੋਵੇ.
੽ਿਆਦਾ ਨਹੀਂ ਤਾਂ ਇਸ ਗੱਲੋਂ ਤਾਂ ਤੁਸੀਂ ਵੀ ਜਾਣੂ ਹੋਵੇਗੇ ਕਿ ਇਨਹ੍ਾਂ ਨਿਊਜ਼ ਚੈਨਲਾਂ ਦੀ ਭੀੜ ਵਿਚ ਨਿਊਜ਼ ਕਿਤੇ ਗੁਆਚ ਗਈ ਹੈ ਅਤੇ ਨਾਟਕ ਪੱਖ ਭਾਰੂ ਹੋ ਗਿਆ ਹੈ. ਇਕ-ਦੋ ਨਿਊਜ਼ ਚੈਨਲ ਤਾਂ ਅਜਿਹੇ ਹਨ, ਜੋ ਹਰ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲਾਉਣ ਵਿਚ ਲੱਗੇ ਰਹਿੰਦੇ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਚੈਨਲ ਮੈਂਟਲੀ ਟਾਰਚਰ ਕਰਨ ਦਾ ਇੰਸਟੀਚਿਊਟ ਹੋਣ. ਬੱਸ ਬੇਨਤੀ ਹੈ ਕਿ ਖ਼ਬਰ ਨੂੰ ਖ਼ਬਰ ਰਹਿਣ ਦਿਓ, ਸ਼ੋਸ਼ਾ ਨਾ ਬਣਾਓ.
ਈਮੇਲ- dsk_punjabi@yahoo.com

No comments:

Post a Comment