Thursday, August 26, 2010
ਪਰਿਵਾਰ ਦੀ ਮਦਦ ਨਾਲ ਛੱਡੀ ਜਾ ਸਕਦੀ ਹੈ ਸ਼ਰਾਬ
ਸ਼ਰਾਬ ਦੀ ਲਤ ਦੇ ਸ਼ਿਕਾਰ ਵਿਅਕਤੀ ਦੀ ਜੇਕਰ ਉਸ ਦੇ ਪਰਿਵਾਰ ਵਾਲੇ ਮਦਦ ਕਰਨ, ਤਾਂ ਉਹ ਸਿਹਤਮੰਦ ਹੋ ਸਕਦਾ ਹੈ. ਉਸ ਦੀ ਲਤ ਛੁੱਟ ਸਕਦੀ ਹੈ. ਇਕ ਅਧਿਐਨ 'ਚ ਇਹ ਗੱਲ ਆਖੀ ਗਈ ਹੈ.
ਬੰਗਲੌਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਨੇ ਇਕ ਖੋਜ 'ਚ ਇਹ ਸਿੱਟਾ ਕੱਢਿਆ ਕਿ ਸ਼ਰਾਬ ਛੱਡਣ ਲਈ ਇਲਾਜ ਕਰਵਾ ਰਹੇ ਲੋਕਾਂ 'ਚ ਦੁਬਾਰਾ ਇਹ ਲਤ ਨਾ ਲੱਗੇ, ਇਸ 'ਚ ਪਰਿਵਾਰ ਦੇ ਸਹਿਯੋਗ ਦੀ ਵੱਡੀ ਭੂਮਿਕਾ ਹੁੰਦੀ ਹੈ. ਇੰਸਟੀਚਿਊਟ 'ਚ ਮਨੋਵਿਗਿਆਨ ਵਿਭਾਗ ਦੀ ਮੁਖੀ ਪਰ੍ਤਿਮਾ ਮੂਰਤੀ ਅਨੁਸਾਰ ਸ਼ਰਾਬ ਦੇ ਆਦੀ ਰਹੇ ਲੋਕਾਂ ਦੇ ਇਲਾਜ ਅਤੇ ਉਸ ਦੀ ਬਾਅਦ ਦੀ ਦੇਖਭਾਲ 'ਚ ਪਰਿਵਾਰ ਦੇ ਲੋਕਾਂ ਦਾ ਸ਼ਾਮਲ ਹੋਣਾ ਸਾਕਾਰਾਤਮਕ ਅਸਰ ਪੈਦਾ ਕਰਦਾ ਹੈ. ਖੋਜ ਲਈ ਛੇ ਮਹੀਨੇ ਤੱਕ 90 ਲੋਕਾਂ ਦੇ ਵੱਖ-ਵੱਖ ਸਮੂਹਾਂ ਦਾ ਅਧਿਐਨ ਕੀਤਾ ਗਿਆ.
ਪਰ੍ਤਿਮਾ ਮੁਤਾਬਕ ਖੋਜ ਦੇ ਅੰਤ 'ਚ, ਜਿਸ ਇਕ ਸਮੂਹ ਦੇ ਮੈਂਬਰਾਂ ਦੇ ਇਲਾਜ ਦੌਰਾਨ ਉਨਹ੍ਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਰਗਰਮੀ ਨਾਲ ਸ਼ਾਮਲ ਕੀਤਾ ਗਿਆ, ਉਨਹ੍ਾਂ ਮੈਂਬਰਾਂ ਦਾ ਪਰ੍ਦਰਸ਼ਨ ਹੋਰ ਦੋ ਸਮੂਹਾਂ ਦੀ ਤੁਲਨਾ 'ਚ ਬਿਹਤਰ ਰਿਹਾ.
ਖੋਜ ਅਨੁਸਾਰ, ਪਰਿਵਾਰ ਨੂੰ ਨੇੜੇ ਮਹਿਸੂਸ ਕਰਦਿਆਂ ਸ਼ਰਾਬ ਦੇ ਆਦੀ ਵਿਅਕਤੀ 'ਚ ਇਕ ਸਾਕਾਰਾਤਮਕ ਭਾਵਨਾ ਰਹਿੰਦੀ ਹੈ. ਉਨਹ੍ਾਂ 'ਚ ਸ਼ਰਾਬ ਦੀ ਲਤ ਨਾਲ ਲੜਨ ਦੀ ਮਜ਼ਬੂਤ ਇੱਛਾ-ਸ਼ਕਤੀ ਦਿਖਾਈ ਦਿੰਦੀ ਹੈ.'' ਪਰ੍ਤਿਮਾ ਮੁਤਾਬਕ ਸ਼ਰਾਬ ਦੀ ਲਤ ਦੇ ਸ਼ਿਕਾਰ ਵਧੇਰੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਆਤਮ-ਵਿਸ਼ਵਾਸ ਦੀ ਕਮੀ ਦੇਖੀ ਜਾਂਦੀ ਹੈ ਕਿ ਉਹ ਸ਼ਰਾਬ 'ਤੇ ਨਿਰਭਰ ਹਨ. ਉਹ ਇਸ ਤੋਂ ਛੁਟਕਾਰਾ ਪਾਉਣ 'ਚ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ. ਜਦੋਂ ਉਨਹ੍ਾਂ ਨੂੰ ਪਤਾ ਲੱਗਦਾ ਹੈ ਕਿ ਉਨਹ੍ਾਂ ਦਾ ਪਰਿਵਾਰ ਇਸ ਲਤ ਨੂੰ ਖ਼ਤਮ ਕਰਨ 'ਚ ਉਨਹ੍ਾਂ ਦੀ ਮਦਦ ਕਰ ਰਿਹਾ ਹੈ, ਤਾਂ ਉਨਹ੍ਾਂ 'ਚ ਸਾਕਾਰਾਤਮਕ ਪਰ੍ਤੀਕਿਰਿਆ ਹੁੰਦੀ ਹੈ.
Subscribe to:
Post Comments (Atom)
No comments:
Post a Comment