Monday, August 30, 2010
ਪੰਜਾਬ ਦਾ ਵਾਤਾਵਰਣ ਵਿਗਾੜ ਰਿਹੈ ਸਫ਼ੈਦਾ
ਇਕ ਘੰਟੇ 'ਚ ਸੋਖਦੈ ਡੇਢ ਲੀਟਰ ਪਾਣੀ
ਪੰਜਾਬ ਦੀਆਂ ਸੜਕਾਂ ਅਤੇ ਪਿੰਡਾਂ ਦੀਆਂ ਜੂਹਾਂ 'ਤੇ ਵੱਡੀ ਗਿਣਤੀ 'ਚ ਲੱਗੇ ਸਫ਼ੈਦੇ ਦੇ ਰੁੱਖ਼ ਜਿਥੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਸੋਖ ਰਹੇ ਹਨ, ਉਥੇ ਇਹ ਹਵਾ, ਪਾਣੀ, ਧਰਤੀ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨ ਦੇ ਨਾਲ-ਨਾਲ ਕਈ ਪਰ੍ਕਾਰ ਦੀਆਂ ਕੀਮਤੀ ਜੜਹ੍ੀ-ਬੂਟੀਆਂ ਵੀ ਖ਼ਤਮ ਕਰ ਰਹੇ ਹਨ.
ਇਹ ਖੁਲਾਸਾ ਕੁਦਰਤੀ ਪਰ੍ਣਾਲੀ ਅਤੇ ਜੜਹ੍ੀ-ਬੂਟੀਆਂ ਰਾਹੀਂ ਇਲਾਜ ਕਰਨ ਵਾਲੀਆਂ ਸੰਸਥਾਵਾਂ ਅਤੇ ਵੈਦ ਧਨਵੰਤਰੀ ਮੰਡ ਵਲੋਂ ਪਿਛਲੇ ਦਿਨੀਂ ਇਥੋਂ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੂੰ ਇਸ ਮੁੱਦੇ ਸਬੰਧੀ ਸੌਂਪੇ ਗਏ ਇਕ ਮੰਗ ਪੱਤਰ ਤੋਂ ਹੋਇਆ ਹੈ.
ਮੰਗ ਪੱਤਰ ਮੁਤਾਬਕ ਸਫ਼ੈਦਾ ਵਿਦੇਸ਼ੀ (ਆਸਟਰੇਲੀਆ ਦਾ) ਰੁੱਖ ਹੈ ਅਤੇ ਇਹ ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਦੇ ਅਨੁਕੂਲ ਨਹੀਂ ਹੈ. ਇਹ ਰੁੱਖ ਲਗਾਤਾਰ ਧਰਤੀ ਹੇਠਲਾ ਪਾਣੀ ਸੋਖ ਕੇ ਤੇਜ਼ੀ ਨਾਲ ਵਾਤਾਵਰਣ 'ਚ ਵਿਗਾੜ ਪੈਦਾ ਕਰ ਰਿਹਾ ਹੈ. ਵੈਦਾਂ ਅਤੇ ਵਾਤਾਵਰਣ ਚਿੰਤਕਾਂ ਨੇ ਹੁਣ ਸਰਕਾਰ ਤੋਂ ਸਫ਼ੈਦਾ, ਬਰਮਾ ਡੇਕ ਅਤੇ ਪਾਪੂਲਰ ਵਰਗੇ ਵਿਦੇਸ਼ੀ ਰੁੱਖਾਂ ਦੀ ਕਾਸ਼ਤ 'ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ.
ਅਸਲ 'ਚ ਸਫੈਦੇ ਦੇ ਰੁੱਖ ਨੂੰ ਤਰਾਈ ਖੇਤਰਾਂ ਵਿਚੋਂ ਸੇਮ ਖ਼ਤਮ ਕਰਨ ਲਈ ਲਾਇਆ ਗਿਆ ਸੀ. ਇਕ ਸਫ਼ੈਦਾ ਇਕ ਘੰਟੇ 'ਚ ਡੇਢ ਲੀਟਰ ਪਾਣੀ ਪੀਂਦਾ ਹੈ, ਜਿਸ ਦੇ ਹਿਸਾਬ ਨਾਲ ਪੰਜਾਬ 'ਚ ਲੱਗੇ ਕਰੋੜਾਂ ਦੀ ਗਿਣਤੀ 'ਚ ਇਹ ਰੁੱਖ ਇਕ ਮਿੰਟ 'ਚ ਲੱਖਾਂ ਗੈਲਨ ਪਾਣੀ ਧਰਤੀ ਹੇਠੋਂ ਸੋਖ ਰਹੇ ਹਨ. ਇਹੀ ਨਹੀਂ, ਜਿਸ ਖੇਤਰ 'ਚ ਇਨਹ੍ਾਂ ਦੀ ਕਾਸ਼ਤ ਹੈ, ਉਸ ਇਲਾਕੇ 'ਚ ਇਨਹ੍ਾਂ ਦੀ ਵਜਹ੍ਾ ਕਾਰਨ ਮਾਮੂਲੀ ਜੜਹ੍ੀ-ਬੂਟੀਆਂ ਵੀ ਪੈਦਾ ਨਹੀਂ ਹੁੰਦੀਆਂ.
ਦੂਜੇ ਪਾਸੇ ਦੇਸੀ ਰੁੱਖ, ਜਿਵੇਂ ਕਿੱਕਰ, ਬੇਰੀ, ਨਿੰਮ, ਬੋਹੜ ਆਦਿ ਦੀ ਪੰਜਾਬ 'ਚ ਲਗਾਤਾਰ ਘੱਟਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ. ਮਾਲਵਾ ਖੇਤਰ ਦੇ ਨਾਮਵਰ ਵੈਦ ਅਤੇ ਲੰਮੇ ਸਮੇਂ ਤੋਂ ਜੜਹ੍ੀ-ਬੂਟੀਆਂ 'ਤੇ ਖੋਜ ਕਰ ਰਹੇ ਡਾ. ਸ਼ੰਮੀ ਕਪੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨੋ-ਦਿਨ ਨੀਵਾਂ ਜਾਣ ਦਾ ਮੁੱਖ ਕਾਰਨ ਹੀ ਸਫ਼ੈਦੇ ਦੇ ਰੁੱਖਾਂ ਦੀ ਕਾਸ਼ਤ ਹੈ. ਕਿਸੇ ਸਮੇਂ ਸੇਮ ਖ਼ਤਮ ਕਰਨ ਦੀ ਲੋੜ ਲਈ ਲਗਾਏ ਗਏ ਇਹ ਰੁੱਖ ਹੁਣ ਪੰਜਾਬ ਲਈ ਨੁਕਸਾਨਦੇਹ ਬਣੇ ਹੋਏ ਹਨ, ਪਰ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਇਸ ਮਾਮਲੇ 'ਚ ਚੁੱਪ ਧਾਰੀ ਬੈਠੀਆਂ ਹਨ. ਇਥੇ ਦੱਸਣਯੋਗ ਹੈ ਕਿ ਸਫ਼ੈਦਾ ਇਕ ਅਜਿਹਾ ਰੁੱਖ ਹੈ ਜੋ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ ਇਸ ਦੀ ਲੱਕੜ ਵੀ ਆਮ ਸਾਮਾਨ ਤਿਆਰ ਕਰਨ ਲਈ ਵਰਤੀ ਜਾਂਦੀ ਹੈ. ਇਸ ਕਾਰਨ ਜਿਥੇ ਆਮ ਲੋਕ ਸਫ਼ੈਦੇ ਨੂੰ ਆਪਣੀਆਂ ਖਾਲੀ ਪਈਆਂ ਥਾਵਾਂ 'ਚ ਮੁਨਾਫ਼ਾ ਖੱਟਣ ਲਈ ਲਗਾ ਰਹੇ ਹਨ, ਉਥੇ ਸਰਕਾਰੀ ਤੌਰ 'ਤੇ ਵੀ ਇਹ ਰੁੱਖ ਸੜਕਾਂ ਕੰਢੇ ਲਗਾਇਆ ਜਾ ਰਿਹਾ ਹੈ.
ਇਕੱਲੇ ਫ਼ਰੀਦਕੋਟ ਡਵੀਜ਼ਨ 'ਚ ਹੀ ਇਸ ਸਮੇਂ 1.22 ਕਰੋੜ ਸਫ਼ੈਦੇ ਲੱਗੇ ਹੋਏ ਹਨ, ਜਦੋਂਕਿ ਪਾਪੂਲਰ ਅਤੇ ਬਰਮਾ ਡੇਕ ਦੀ ਗਿਣਤੀ 52 ਲੱਖ ਹੈ. ਜਦੋਂ ਇਸ ਮਾਮਲੇ 'ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ .ਐਸ.ਐਸ. ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨਹ੍ਾਂ ਆਖਿਆ ਕਿ ਸਫ਼ੈਦਾ ਤਰਾਈ ਖੇਤਰ ਦਾ ਰੁੱਖ ਹੈ. ਇਸ ਦਾ ਪੰਜਾਬ ਦੀ ਖੁਸ਼ਕ ਧਰਤੀ 'ਤੇ ਦੁਰਪਰ੍ਭਾਵ ਪੈਣਾ ਲਾਜ਼ਮੀ ਹੈ. ਪੰਜਾਬ ਦੇ ਜੰਗਲਾਤ ਮੰਤਰੀ ਤੀਕਸ਼ਣ ਸੂਦ ਵੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਹਨ. ਉਨਹ੍ਾਂ ਆਖਿਆ ਕਿ ਇਨਹ੍ਾਂ ਵਿਦੇਸ਼ੀ ਰੁੱਖਾਂ ਦੀ ਕਾਸ਼ਤ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ ਅਤੇ ਹਰ ਪਾਸੇ ਦੇਸੀ ਰੁੱਖ ਹੀ ਲਗਾਏ ਜਾ ਰਹੇ ਹਨ. ਉਨਹ੍ਾਂ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਇਸ ਸਮੱਸਿਆ ਤੋਂ ਮੁਕਤੀ ਪਾ ਲਈ ਜਾਵੇਗੀ.
Subscribe to:
Post Comments (Atom)
No comments:
Post a Comment