Thursday, November 18, 2010

ਕਿਤਾਬਾਂ ਵਾਲੇ ਹੱਥ ਵੇਚਣ ਲੱਗੇ ਨਜਾਇਜ਼ ਸ਼ਰਾਬ


''ਪਾਪਾ ਜੀ ਨਾ ਪੀਉ ਸ਼ਰਾਬ ਮੈਨੂੰ ਲੈ ਦਿਉ ਇਕ ਕਿਤਾਬ'' ਨੰਨਹ੍ੇ ਬੱਚੇ ਆਪਣੇ ਸ਼ਰਾਬ ਪੀਣ ਵਾਲੇ ਪਿਤਾ ਤੋਂ ਸ਼ਰਾਬ ਛੱਡਣ ਦੀ ਗੱਲ ਕਹਿ ਕੇ ਪੜਹ੍ਾਈ ਦੀ ਪੁਕਾਰ ਕਰਦੇ ਹਨ ਪਰੰਤੂ ਜੇ ਕਿਤਾਬਾਂ ਵਾਲੇ ਹੱਥ ਸ਼ਰਾਬ ਵੇਚਣ ਲੱਗੇ ਹੋਣ ਅਤੇ ਉਹ ਵੀ ਨਜਾਇਜ਼ ਇਹ ਗੱਲ ਸੁਣਨ ਨੂੰ ਭਾਵੇਂ ਹੀ ਅਜੀਬ ਲੱਗਦੀ ਹੋਵੇ ਪਰੰਤੂ ਬੁਢਲਾਡਾ ਸ਼ਹਿਰ ਦਾ ਇਕ ਖੇਤਰ ਅਜਿਹਾ ਹੈ ਜਿਥੇਂ ਨੰਨਹ੍ੇ ਬੱਚੇ ਡਿੱਬਾ ਲੈ ਕੇ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ. ਰੇਵਲੇ ਸਟੇਸ਼ਨ ਨਜ਼ਦੀਕ ਹੋਣ ਕਾਰਨ ਸਸਤੇ ਰੇਟ 'ਤੇ ਮਿਲਣ ਵਾਲੀ ਇਹ ਸ਼ਰਾਬ ਹੱਥੋ ਹੱਥ ਵਿਕ ਜਾਂਦੀ ਹੈ. ਪੱਤਰਕਾਰਾਂ ਦੀ ਟੀਮ ਨੇ ਜਦੋਂ ਇਸ ਸਥਾਨ ਦਾ ਦੌਰਾ ਕੀਤਾ ਤਾਂ ਉੱਥੇ ਦੋ ਬੱਚੇ ਬੇਖ਼ੌਫ਼ ਸ਼ਰਾਬ ਵੇਚਣ ਵਿਚ ਲੱਗੇ ਹੋਏ ਸਨ ਅਤੇ ਲੋਕ ਉਹਨਾਂ ਤੋਂ ਸ਼ਰਾਬ ਖ਼ਰੀਦ ਰਹੇ ਸਨ. ਬੋਤਲ ਖ਼ਰੀਦਣ ਦੀ ਕੰਪੈਸਟੀ ਨਾ ਰੱਖਣ ਵਾਲੇ ਗਾਹਕਾਂ ਲਈ ਅਧੀਆ ਅਤੇ ਪਊਏ ਦਾ ਇੰਤਜ਼ਾਮ ਵੀ ਕਰ ਦਿੱਤਾ ਜਾਂਦਾ ਹੈ ਅਤੇ ਅਹਾਤੇ ਦੇ ਤੌਰ 'ਤੇ ਪੀਣ ਲਈ ਗਿਲਾਸ ਤੇ ਪਾਣੀ ਵੀ ਮੁਹੱਈਆ ਕੀਤਾ ਜਾਂਦਾ ਹੈ. ਭਲੇ ਹੀ ਲੋਕ ਇਨਹ੍ਾਂ ਬੱਚਿਆਂ ਤੋਂ ਸਸਤੀ ਸ਼ਰਾਬ ਖ਼ਰੀਦ ਕੇ ਆਪਣੇ ਨਸ਼ੇ ਦੀ ਆਦਤ ਨੂੰ ਪੂਰਾ ਕਰਦੇ ਹਨ ਪਰ੍ੰਤੂ ਇੰਨਾਂ ਨੂੰ ਚੰਗੀ ਨਸੀਹਤ ਦੇਣ ਦੀ ਹਿੰਮਤ ਕਿਸੇ ਨੇ ਵੀ ਨਹੀਂ ਕੀਤੀ.

Thursday, November 4, 2010

ਬੱਚੇ ਸੁਧਰ ਰਹੇ, ਵੱਡਿਆਂ ਨੂੰ ਕਿਵੇਂ ਸਮਝਾਈਏ!



ਦੀਵਾਲੀ 'ਤੇ ਆਤਿਸ਼ਬਾਜ਼ੀ
ਦੀਵਾਲੀ 'ਤੇ ਆਤਿਸ਼ਬਾਜੀ ਨਾਲ ਫ਼ੈਲਣ ਵਾਲੇ ਪਰ੍ਦੂਸ਼ਣ ਦੀ ਸੱਚਾਈ ਬੇਹੱਦ ਹੈਰਾਨ ਕਰਨ ਵਾਲੀ ਹੈ. ਬਿਮਾਰੀਆਂ ਦੇ ਰੂਪ 'ਚ ਵਾਤਾਵਰਣ 'ਚ ਜ਼ਹਿਰ ਘੋਲਣ ਵਾਲੇ ਇਸ ਪਰ੍ਦੂਸ਼ਣ ਦੀ ਤਹਿ 'ਚ ਬੱਚਿਆਂ ਵਲੋਂ ਪਟਾਕੇ ਚਲਾਉਣ ਦੀ ੽ਿੱਦ ਨਹੀਂ, ਸਗੋਂ ਵੱਡਿਆਂ ਦੀ ‘ਨਾਸਮਝੀ' ਲੁਕੀ ਹੋਈ ਹੈ. ਪਿਛਲੇ ਤਿੰਨ ਸਾਲਾਂ 'ਚ ਪਟਾਕੇ ਚਲਾਉਣ ਦੇ ਮਾਲੇ 'ਚ ਬੱਚੇ ਸੁਧਰ ਰਹੇ ਹਨ ਅਤੇ ਇਸ ਤੋਂ ਦੂਰ ਹੋ ਰਹੇ ਹਨ. ਪਰ ਤਸਵੀਰ ਦਾ ਦੂਜਾ ਪਹਿਲੂ ਇਹ ਹੈ ਕਿ ਮਾਪੇ ਖੁਦ ਖੂਬ ਪਟਾਕੇ ਚਲਾਉਂਦੇ ਹਨ. . ਪਿਛਲੇ ਤਿੰਨ ਸਾਲਾਂ ਦੇ ਅੰਦਰ ਪਰ੍ਦੂਸ਼ਣ ਰਹਿਤ ਦੀਵਾਲੀ ਮਨਾਉਣ 'ਚ ਹਾਲੇ ਪੰਜ ਤੋਂ 10 ਪਰ੍ਤੀਸ਼ਤ ਤੱਕ ਸਫ਼ਲਤਾ ਹਾਸਲ ਹੋਈ ਹੈ.
ਪਟਾਕਿਆਂ 'ਚ ਅੱਧੀ ਦਰਜਨ ਤੋਂ ਵੱਧ ਘਾਤਕ ਰਸਾਇਣ ਹੁੰਦੇ ਹਨ, ਜੋ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦੇ ਹਨ. ਦਮਾ, ਜਲਨ, ਅੱਖ ਅਤੇ ਕੰਨ ਦੀਆਂ ਬਿਮਾਰੀਆਂ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਦਾ ਵੀ ਪਟਾਕਿਆਂ ਨਾਲ ਖ਼ਤਰਾ ਵੱਧ ਜਾਂਦਾ ਹੈ. ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸ਼ਾਮ ਛੇ ਵਜੇ ਤੋਂ ਲੈ ਕੇ 10 ਵਜੇ ਤੱਕ 1.25 ਡੀ.ਬੀ. ਸਮਰੱਥਾ ਤੱਕ ਪਟਾਕੇ ਚਲਾਉਣ ਦੀ ਆਗਿਆ ਹੈ. ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪਟਾਕੇ ਚਲਾਉਣ 'ਤੇ ਪਾਬੰਦੀ ਹੈ.
ਪਟਾਕਿਆਂ 'ਚ ਸ਼ਾਮਲ ਰਸਾਇਣ ਅਤੇ ਉਨਹ੍ਾਂ ਤੋਂ ਹੋਣ ਵਾਲੇ ਨੁਕਸਾਨ
੦ ਕਾਪਰ-ਚਿੜਚਿੜਾਪਣ ੦ ਲੇਡ- ਦਿਮਾਗੀ ਪਰ੍ੇਸ਼ਾਨੀ ੦ ਮੈਗਨੀਜ- ਚਮੜੀ ਰੋਗ ੦ ਜਿੰਕ ਨਾਈਟਰ੍ੇਟ- ਮਾਨਸਿਕ ਰੋਗ ੦ ਨਿਟਰ੍ੇਟ-ਕੋਮਾ ਦੀ ਸਥਿਤੀ ੦ ਕੈਡਮਿਅਮ-ਕਿਡਨੀ ਦੀ ਸਮੱਸਿਆ ਅਤੇ ਐਨੀਮਿਆ ੦ ਸੋਡੀਅਮ-ਅੱਖਾਂ ਦੀ ਪਰ੍ੇਸ਼ਾਨੀ ੦ ਪੋਟਾਸ਼ੀਅਮ-ਸਰੀਰ ਲਈ ਨੁਕਸਾਨਦਾਇਕ


Thursday, October 7, 2010


ਕਿਸੀ ਕਾ ਨਾਮ ਹੋਤਾ ਹੈ , ਕਿਸੀ ਕਾ ਕਾਮ ਹੋਤਾ ਹੈ . ਜਲ਼ਤੇ ਹੈ ਤੇਲ਼ ਔੋਰ ਬਾਤੀ , ਦੀਪਕ ਕਾ ਤੋ ਬਸ ਨਾਮ ਹੋਤਾ ਹੈ ..

Monday, September 20, 2010

... ਤੁਸੀਂ ਕਦੋਂ ਜੜਹ੍ੋਗੇ ਆਪਣੇ ਪਿੰਡ ਦੇ ਠੇਕੇ ਨੂੰ ਤਾਲਾ


ਦੀਪਕ ਸ਼ਰਮਾ ਚਨਾਰਥਲ
ਭਵਾਨੀਗੜਹ੍ ਦੇ ਲਾਗਲੇ ਇਕ ਪਿੰਡ ਦੇ ਲੋਕਾਂ ਨੇ ਇਕ ਮਿਸਾਲ ਕਾਇਮ ਕਰਦਿਆਂ ਇਕਜੁਟ ਹੋ ਕੇ ਪਿੰਡ ਦੇ ਠੇਕੇ ਨੂੰ ਤਾਲਾ ਜੜਹ੍ ਦਿੱਤਾ. ਕਦੀ ਕਦਾਈ ਸੂਬੇ ਦੇ ਕਿਸੇ ਕੋਨੋ ਵਿਚ ਇਹ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਕਿ ਪਿੰਡ ਦੀਆਂ ਬੀਬੀਆਂ ਨੇ ਤੰਗ ਆ ਕੇ ਠੇਕਾ ਭੰਨ ਦਿੱਤਾ , ਤਾਲਾ ਜੜਹ੍ ਦਿੱਤਾ ਹੋਵੇ ਪਰ ਅਜਿਹਾ ਅਕਸਰ ਨਹੀਂ ਹੁੰਦਾ. ਹੁਣ ਫਿਰ ਭਵਾਨੀਗੜਹ੍ ਦਾ ਪਿੰਡ ਭੱਟੀਵਾਲ ਕਲਾਂ ਚਰਚਾ ਵਿਚ ਆਇਆ. ਕਿਉਂਕਿ ਇਸ ਪਿੰਡ ਵਾਸੀਆਂ ਨੇ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਪਿੰਡ ਦੇ ਸ਼ਰਾਬ ਦੇ ਠੇਕੇ ਨੂੰ ਜਾ ਤਾਲਾ ਜੜਹ੍ਿਆ. ਪਿੰਡ ਦੀ ਸਰਪੰਚ, ਪਿੰਡ ਦੇ ਯੂਥ ਕਲੱਬ, ਸਾਬਕਾ ਸਰਪੰਚ ਤੇ ਪਿੰਡ ਵਾਸੀਆਂ ਨੇ ਇਹ ਕਾਰਜ ਮਿਲ ਕੇ ਨੇਪਰੇ ਚਾੜਹ੍ਿਆ. ਤਾਲਾ ਜੜਹ੍ਨ ਦਾ ਕਾਰਨ ਇਹ ਲੋਕ ਦੱਸਦੇ ਹਨ ਕਿ ਪਿੰਡ ਵਿਚ ਆਏ ਦਿਨ ਸ਼ਰਾਬੀਆਂ ਦਾ ਝਗੜਾ ਹੁੰਦਾ ਹੈ, ਘਰਾਂ 'ਚ ਕਲੇਸ਼ ਹੁੰਦਾ ਹੈ, ਇਸ ਤੋਂ ਵੀ ੽ਿਆਦਾ ਪਿੰਡ ਦੀ ਨੌਜਵਾਨ ਪੀੜਹ੍ੀ 'ਤੇ ਮਾੜਾ ਪਰ੍ਭਾਵ ਪੈ ਰਿਹਾ ਹੈ. ਇਹਨਾਂ ਠੇਕੇ ਮੂਹਰੇ ਧਰਨਾ ਦਿੰਦਿਆਂ ਮੰਗ ਕੀਤੀ ਕਿ ਸਰਕਾਰਾਂ ਨਸ਼ਿਆਂ ਖਿਲਾਫ ਐਲਾਨ ਹੀ ਨਾ ਕਰਨ, ਹਕੀਕੀ ਰੂਪ ਵਿਚ ਕੰਮ ਕਰਨ.
ਪਿੰਡ ਵਾਸੀਆਂ ਦੀ ਜਿੱਥੋਂ ਤੱਕ ਚੱਲ ਸਕਦੀ ਸੀ, ਉਹਨਾਂ ਉਹ ਕੰਮ ਕਰ ਦਿੱਤਾ. ਸਰਕਾਰਾਂ ਠੇਕੇ ਖੋਲਹ੍ਣੇ ਬੰਦ ਨਹੀਂ ਕਰ ਸਕਦੀਆਂ. ਪਰ ਪਿੰਡ ਵਾਸੀ ਤਾਲੇ ਜ਼ਰੂਰ ਮਾਰ ਸਕਦੇ ਹਨ. ਜੇਕਰ ਪਿੰਡ ਦੀ ਪੰਚਾਇਤ ਆਪਣੇ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੰਭੀਰ ਹੋਵੇ ਤਾਂ ਉਹ ਪਿੰਡ ਦੇ ਕੁਝ ਕੁ ਘਰਾਂ ਵਿਚ ਚੱਲਣ ਵਾਲੀਆਂ ਨਸ਼ਿਆਂ ਦੀਆਂ ਦੁਕਾਨਾਂ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦੇ ਨਾਲ ਨਾਲ ਕੁਝ ਹੋਰ ਭੈੜੇ ਨਸ਼ੇ ਵੀ ਵੇਚਦੇ ਹਨ ਨੂੰ ਜਿੱਥੇ ਰੋਕ ਸਕਦੀ ਹੈ, ਉੱਥੇ ਉਹ ਸ਼ਰਾਬ ਦੇ ਠੇਕੇ ਨੂੰ ਵੀ ਪੰਚਾਇਤੀ ਮਤਾ ਪਾ ਕੇ ਪਿੰਡ ਦੀ ਹੱਦ ਤੋਂ ਬਾਹਰ ਕਰ ਸਕਦੀ ਹੈ. ਹੁਣ ਇੱਥੇ ਤੁਸੀਂ ਸੋਚਦੇ ਹੋਵੋਗੇ ਕਿ ਠੇਕਾ ਪਿੰਡ ਵਿਚ ਨਹੀਂ ਤਾਂ ਪਿੰਡ ਦੀ ਹੱਦ ਤੋਂ ਬਾਹਰ ਆ ਜਾਵੇਗਾ. ਪਰ ਠੇਕਾ ਤਾਂ ਰਹੇਗਾ ਹੀ. ਨਹੀਂ, ਜੇਕਰ ਹਰ ਪਿੰਡ ਦੀ ਪੰਚਾਇਤ ਇਹ ਮਤਾ ਪਾ ਲਵੇ ਕਿ ਠੇਕਾ ਸਾਡੇ ਪਿੰਡ ਦੀ ਹੱਦ ਵਿਚ ਨਹੀਂ ਹੋਣਾ ਚਾਹੀਦਾ ਤਾਂ ਸਰਕਾਰਾਂ ਨੂੰ ਠੇਕੇ ਹਟਾਉਣੇ ਪੈਣਗੇ ਕਿਉਂਕਿ ਪਿੰਡ ਦੀ ਹੱਦ ਤੋਂ ਬਾਅਦ ਕਿਸੇ ਦੂਜੇ ਪਿੰਡ ਦੀ ਹੱਦ ਵੀ ਤਾਂ ਸ਼ੁਰੂ ਹੁੰਦੀ ਹੋਵੇਗੀ. ਜੇ ਭਵਾਨੀਗੜਹ੍ ਦੇ ਪਿੰਡ ਭੱਟੀਵਾਲ ਕਲਾਂ ਦੇ ਲੋਕ ਠੇਕੇ ਨੂੰ ਤਾਲਾ ਮਾਰ ਸਕਦੇ ਹਨ ਤਾਂ ਤਾਲੇ ਤਾਂ ਬਾਕੀ ਪਿੰਡਾਂ ਕੋਲ ਵੀ ਹੋਣਗੇ. ਤੁਸੀਂ ਆਪਣੇ ਪਿੰਡ ਦੇ ਠੇਕੇ ਨੂੰ ਤਾਲਾ ਕਦੋਂ ਜੜਹ੍ੋਗੇ.

Monday, September 13, 2010

... ਅਸੀਂ ਪਾਈ ਕਿਤਾਬਾਂ ਵਾਲੇ ਝੋਲੇ 'ਚ ਦਾਰੂ ਦੀ ਬੋਤਲ

ਦੀਪਕ ਸ਼ਰਮਾ ਚਨਾਰਥਲ
ਪੰਜਾਬ ਅੰਦਰ ਅੱਜ ਦਾ ਯੂਥ ਨਸ਼ਿਆਂ ਵਿਚ ਕਿਸ ਕਦਰ ਗਰਕ ਹੁੰਦਾ ਜਾ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਨ ਲੰਘੇ ਦਿਨੀਂ ਜਗਰਾਉਂ ਦੇ ਇਕ ਸਰਕਾਰੀ ਸਕੂਲ ਵਿਚ ਵਾਪਰੀ ਘਟਨਾ ਤੋਂ ਮਿਲਦੀ ਹੈ. ਇਹ ਘਟਨਾ ਹੈਰਾਨ ਕਰਨ ਵਾਲੀ ਤੇ ਸ਼ਰਮਸ਼ਾਰ ਕਰਨ ਵਾਲੀ ਹੈ. ਜਗਰਾਉਂ ਦੇ ਪਿੰਡ ਸ਼ੇਰਪੁਰ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪੜਹ੍ਦੀ 9ਵੀਂ ਕਲਾਸ ਦੀ ਕੁੜੀ ਸ਼ਰਾਬ ਨਾਲ ਟੱਲੀ ਸੀ ਤੇ ਉਸਦੇ ਕਿਤਾਬਾਂ ਵਾਲੇ ਝੋਲੇ ਵਿਚ ਅੰਗਰੇਜ਼ੀ ਸ਼ਰਾਬ ਦੀ ਅੱਧੀ ਖਾਲੀ ਬੋਤਲ ਸੀ. ਜੋ ਵੀ ਹੋਵੇ ਇਸ ਹਾਦਸੇ ਨੇ ਸਮਾਜ ਨੂੰ ਇਕ ਝੰਜੋੜਨ ਵਾਲਾ ਝਟਕਾ ਦਿੱਤਾ ਹੈ. ਅਜੇ ਵੀ ਅਸੀਂ ਕਿਉਂ ਨਹੀਂ ਸੰਭਲ ਰਹੇ. ਇਹ ਲੜਕੀ ਆਪਣੀ ਕਲਾਸ ਵਿਚੋਂ ਉੱਠ ਕੇ ਸਕੂਲ ਦੇ ਖਾਲੀ ਕਮਰੇ ਵਿਚ ਜਾਂਦੀ ਹੈ ਤੇ ਉਥੇ ਆਪਣੇ ਘਰੋਂ ਝੋਲੇ 'ਚ ਪਾ ਕੇ ਲਿਆਈ ਸ਼ਰਾਬ ਦੀ ਬੋਤਲ ਕੱਢ ਕੇ ਉਸ ਵਿਚੋਂ ਦੋ-ਤਿੰਨ ਪੈਗ ਲਗਾਉਂਦੀ ਹੈ ਤੇ ਫਿਰ ਵਾਪਸ ਆਪਣੀ ਕਲਾਸ ਵਿਚ ਆ ਕੇ ਬੈਠ ਜਾਂਦੀ ਹੈ. ਪੰਚਾਇਤ ਅਤੇ ਸਕੂਲ ਅਧਿਆਪਕਾਂ ਵਲੋਂ ਕੀਤੀ ਖੋਜ ਅਨੁਸਾਰ ਸ਼ਰਾਬ ਪੀਣ ਵੇਲੇ ਸਕੂਲ ਦੇ ਇਕ ਖਾਲੀ ਕਮਰੇ ਵਿਚ ਨੌਵੀਂ ਕਲਾਸ ਦੀ ਇਸ ਕੁੜੀ ਨਾਲ ਉਸੇ ਕਲਾਸ ਦਾ ਇਕ ਲੜਕਾ ਵੀ ਸੀ. ਕੁੜੀ ਤਾਂ ਕਹਿੰਦੀ ਹੈ ਕਿ ਉਸ ਨੂੰ ਸ਼ਰਾਬ ਪੀਣ ਲਈ ਉਸਦੇ ਇਸ ਸਹਿਪਾਠੀ ਨੇ ਵੀ ਮਜਬੂਰ ਕੀਤਾ, ਪਰ ਸਚਾਈ ਕੀ ਹੈ ਇਹ ਨਹੀਂ ਪਤਾ ਕਿਉਂਕਿ ਸ਼ਰਾਬ ਇਕੱਲੀ ਕੁੜੀ ਨੇ ਹੀ ਪੀਤੀ ਹੋਈ ਸੀ ਮੁੰਡਾ ਸੌਫੀ ਸੀ. ਕੀ ਦੋਵਾਂ ਵਿਦਿਆਰਥੀਆਂ ਨੂੰ ਸਕੂਲ ਵਿਚੋਂ ਕੱਢ ਦੇਣ ਤੋਂ ਬਾਅਦ ਇਹ ਮਸਲਾ ਹੱਲ ਹੋ ਗਿਆ ਹੋਵੇਗਾ. ਪਰ ਇੱਥੇ ਇਹ ਸਵਾਲ ਜ਼ਰੂਰ ਖੜਹ੍ਾ ਹੁੰਦਾ ਹੈ ਕਿ ਪੰਜਾਬ ਦੇ ਮਾਸੂਮ ਬੱਚੇ ਇਸ ਛੋਟੀ ਉਮਰੇ ਹੀ ਕਿਵੇਂ ਨਸ਼ਿਆਂ ਦੇ ਰਾਹ ਪੈ ਰਹੇ ਹਨ. ਹੁਣ ਤੱਕ ਅਜਿਹੇ ਅੰਕੜੇ ਸਾਹਮਣੇ ਆਉਂਦੇ ਰਹੇ ਹਨ ਜੋ ਸਕੂਲ ਪੱਧਰ ਦੇ ਵਿਦਿਆਰਥੀਆਂ ਵਲੋਂ ਜ਼ਰਦਾ, ਗੁਟਕਾ ਜਾਂ ਬੀੜੀ ਪੀਣ ਨਾਲ ਸਬੰਧਤ ਹੋਣ. ਪਰ ਹੁਣ ਇਹ ਵੀ ਵਾਚਣ ਦੀ ਲੋੜ ਹੈ ਕਿ ਸਾਡੇ ਕਿੰਨੇ ਕੁ ਸਕੂਲੀ ਵਿਦਿਆਰਥੀ ਦਾਰੂ ਜਾਂ ਇਸ ਤੋਂ ਵੀ ਭੈੜੇ ਨਸ਼ੇ ਕਰਦੇ ਹਨ ਅਤੇ ਉਹਨਾਂ ਵਿਚ ਇਸ ਗਿਣਤੀ ਵਿਚ ਕੁੜੀਆਂ ਕਿਸ ਕਦਰ ਸ਼ਾਮਲ ਹਨ.
ਬੇਸ਼ੱਕ ਇਹ ਘਟਨਾ ਇਕ ਸੰਕੇਤ ਮਾਤਰ ਹੈ, ਪਰ ਇੱਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਕਿਤਾਬਾਂ ਵਾਲੇ ਝੋਲੇ ਵਿਚ ਸ਼ਰਾਬ ਦੀ ਬੋਤਲ ਕਿਸੇ ਹੋਰ ਨੇ ਨਹੀਂ ਅਸੀਂ ਖੁਦ ਹੀ ਪਾਈ ਹੈ. ਜਿਹੜੀ ਉਮਰ ਸਾਡੇ ਜਵਾਕਾਂ ਦੀ ਖੇਡਣ, ਪੜਹ੍ਨ ਦੀ ਹੈ, ਉਸ ਉਮਰ ਵਿਚ ਉਹਨਾਂ ਨੂੰ ਏਨੀ ਸੋਝੀ ਆ ਗਈ ਕਿ ਉਹ ਨਸ਼ੇ ਕਰਨ ਲੱਗ ਪਏ. ਇਹ ਮਾਹੌਲ ਸ਼ਾਇਦ ਅਸੀਂ ਆਪ ਹੀ ਉਹਨਾਂ ਨੂੰ ਆਪਣੇ ਘਰਾਂ ਵਿਚੋਂ ਤਿਆਰ ਕਰਕੇ ਦਿੱਤਾ ਹੈ. ਖਾਸ ਕਰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਕਲਚਰ ਵਿਚ ਕੋਈ ਵੀ ਛੋਟਾ ਵੱਡਾ, ਖੁਸ਼ੀ ਗਮੀ ਆਦਿ ਸਮਾਗਮ ਬਿਨਾ ਸ਼ਰਾਬ ਤੋਂ ਪੂਰਾ ਨਹੀਂ ਹੁੰਦਾ. ਜਦੋਂ ਘਰਾਂ ਵਿਚ, ਪਾਰਟੀਆਂ ਵਿਚ, ਕਲੱਬਾਂ ਵਿਚ ਸ਼ਰਾਬ ਵੰਡੀ ਜਾਂਦੀ ਹੈ, ਗਲਾਸ ਖੜਕਾਏ ਜਾਂਦੇ ਹਨ, ਬੋਤਲਾਂ ਖਾਲੀ ਕੀਤੀਆਂ ਜਾਂਦੀਆਂ ਹਨ ਤਦ ਸਾਡੇ ਜਵਾਕ ਵੀ ਉੱਥੇ ਹੀ ਹੁੰਦੇ ਹਨ. ਉਹਨਾਂ ਨੂੰ ਇਹ ਕਹਿ ਕੇ ਪਰੇ ਭੇਜਣਾ ਕਿ ਇਹ ਗੰਦੀ ਚੀਜ਼ ਹੈ, ਉਹ ਇਸ ਚੀਜ਼ ਵੱਲ ਵੱਧ ਖਿੱਚੇ ਆਉਂਦੇ ਹਨ ਕਿਉਂਕਿ ਇਹ ਤਾਂ ਇਨਸਾਨ ਦੀ ਫਿਤਰਤ ਹੈ ਕਿ ਉਸ ਨੂੰ ਜਿਸ ਚੀਜ਼ ਤੋਂ ਦੂਰ ਕਰੋਗੇ, ਉਹ ਉਸ ਦੇ ੽ਿਆਦਾ ਲਾਗੇ ਆਉਣ ਦੀ ਕੋਸ਼ਿਸ਼ ਕਰਦਾ ਹੈ. ਇਸ ਲਈ ਨੌਜਵਾਨ ਪੀੜਹ੍ੀ ਉਸ ਤੋਂ ਵੀ ਅਗਾਂਹ ਮਾਸੂਮ ਬੱਚਿਆਂ ਵਿਚ ਪਨਪ ਰਹੀ ਨਸ਼ਿਆਂ ਦੀ ਇਸ ਰਵਾਇਤ ਲਈ ਅਸੀਂ ਖੁਦ ਹੀ ੽ਿੰਮੇਵਾਰ ਹਾਂ.
ਪੰਜਾਬ ਦੇ ਹਾਲਾਤ ਨਸ਼ਿਆਂ ਦੇ ਮਾਮਲੇ ਵਿਚ ਕਿਥੋਂ ਤੱਕ ਗਰਕ ਗਏ ਹਨ, ਉਸ ਦਾ ਅੰਦਾਜ਼ਾ ਅਜਿਹੀ ਇਕ ਹੋਰ ਘਟਨਾ ਤੋਂ ਲੱਗਦਾ ਹੈ, ਜਿਸ ਵਿਚ ਰੋਪੜ ੽ਿਲਹ੍ੇ ਦੇ ਇਕ 23 ਸਾਲਾ ਨੌਜਵਾਨ ਨੇ ਆਪਣੀ ਮਾਂ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਕਿ ਉਸ ਬਜ਼ੁਰਗ ਮਾਂ ਨੇ ਆਪਣੇ ਮੁੰਡੇ ਨੂੰ ਬੀੜੀ ਪੀਣ ਲਈ ਮਾਚਿਸ ਦੀ ਡੱਬੀ ਨਹੀਂ ਦਿੱਤੀ ਸੀ. ਪਿੰਡ ਰਾਮਪੁਰਾ ਦੇ 23 ਸਾਲਾ ਨਸ਼ੇੜੀ ਮੁੰਡੇ ਸੁਰਿੰਦਰ ਸਿੰਘ ਨੇ ਆਪਣੀ ਮਾਂ ਨੂੰ ਆਪਣੇ ਘਰ ਵਿਚ ਕੁੱਟਿਆ ਘੜੀਸਿਆ ਅਤੇ ਆਖਰ ਸਿਰ ਵਿਚ ਡੰਡੇ ਮਾਰ ਕੇ ਮਾਰ ਦਿੱਤਾ. ਮਾਂ ਦਾ ਕਸੂਰ ਇਹ ਸੀ ਕਿ ਉਸ ਨੇ ਆਪਣੇ ਇਸ ਪੁੱਤਰ ਨੂੰ ਆਪਣੀ ਕੁੱਖੋਂ ਜੰਮਿਆ ਸੀ ਤੇ ਫਿਰ ਨਸ਼ੇ ਕਰਨ ਤੋਂ ਵਰਜਦਿਆਂ ਬੀੜੀ ਪੀਣ ਲਈ ਮਾਚਿਸ ਦੀ ਡੱਬੀ ਦੇਣੋਂ ਇਨਕਾਰ ਕਰ ਦਿੱਤਾ ਸੀ.
ਜਿਸ ਰਾਹ ਪੰਜਾਬ ਦੀ ਜਵਾਨੀ ਤੁਰ ਪਈ ਹੈ, ਉਸ ਰਾਹੇ ਉਹਨਾਂ ਨੂੰ ਤੋਰਨ ਵਿਚ ਸਾਡਾ ਮੌਜੂਦਾ ਸਮਾਜਿਕ ਕਲਚਰ ਅਤੇ ਕਾਫੀ ਹੱਦ ਤੱਕ ਪਰਿਵਾਰਕ ਮਾਹੌਲ ਹੀ ੽ਿੰਮੇਵਾਰ ਹੈ. ਜੇਕਰ ਪੁਰਾਣੀਆਂ ਸਰਵੇ ਰਿਪੋਰਟਾਂ 'ਤੇ ਝਾਤ ਮਾਰੀ ਜਾਵੇ ਤਾਂ ਤਦ ਹੈਰਾਨ ਪਰ੍ੇਸ਼ਾਨ ਕਰਨ ਵਾਲੇ ਤੱਥ ਸਾਹਮਣੇ ਆਉਂਦੇ ਹਨ. ਪੰਜਾਬ ਦੇ ੽ਿਲਹ੍ਾ ਪਟਿਆਲਾ, ਫਤਹਿਗੜਹ੍ ਸਾਹਿਬ, ਰੋਪੜ, ਅੰਮਰ੍ਿਤਸਰ, ਲੁਧਿਆਣਾ ਤੇ ਫਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ 10 ਫੀਸਦੀ ਤੋਂ ੽ਿਆਦਾ ਬੱਚੇ ਸਿਗਰਟ ਪੀਂਦੇ ਹਨ. 15 ਫੀਸਦੀ ਬੱਚੇ ਬੀੜੀ ਦੇ ਆਦੀ ਹਨ ਅਤੇ 25 ਫੀਸਦੀ ਬੱਚੇ ਗੁਟਕਾ ਖਾਂਦੇ ਹਨ ਤੇ 50 ਫੀਸਦੀ ਬੱਚੇ ਜਰਦੇ ਦੇ ਆਦੀ ਹਨ. ਪੂਰੇ ਪੰਜਾਬ ਸੂਬੇ ਦੇ ਸਕੂਲਾਂ ਵਿਚ ਕੁੱਲ ਮਿਲਾ ਕੇ 30 ਫੀਸਦੀ ਬੱਚੇ ਤੰਬਾਕੂ ਦੀ ਚਪੇਟ ਵਿਚ ਹਨ. ਸਕੂਲੀ ਵਿਦਿਆਰਥੀਆਂ ਵਿਚ ਅੱਠਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਗੁਟਕੇ ਅਤੇ ਜਰਦੇ ਦੀ ਵਰਤੋਂ ਸਭ ਤੋਂ ੽ਿਆਦਾ ਕਰਦੇ ਹਨ. ਤੇ ਹੁਣ ਜਗਰਾਉਂ ਦੇ ਸਕੂਲ ਵਿਚ ਵਾਪਰੀ ਇਕ ਲੜਕੀ ਵਲੋਂ ਸ਼ਰਾਬ ਪੀਣ ਦੀ ਘਟਨਾ ਨੇ ਸਾਫ ਕਰ ਦਿੱਤਾ ਕਿ ਸਕੂਲ ਵਰਗੇ ਪਵਿੱਤਰ ਥਾਂ ਅੰਦਰ ਹੁਣ ਸ਼ਰਾਬ ਵੀ ਦਾਖਲ ਹੋ ਚੁੱਕੀ ਹੈ.
ਰੌਲਾ ਪਾਇਆਂ ਕੁਝ ਨਹੀਂ ਬਣਨਾ, ਕੁਝ ਕਰਕੇ ਵਿਖਾਉਣ ਦੀ ਲੋੜ ਹੈ. ਜੇਕਰ ਅਸੀਂ ਆਪਣੇ ਬੱਚਿਆਂ ਲਈ ਖੁਦ ਉਦਾਹਰਨ ਬਣਕੇ ਪਹਿਲਾਂ ਨਸ਼ਿਆਂ ਤੋਂ ਛੁਟਕਾਰਾ ਪਾਵਾਂਗੇ ਤਾਂ ਹੀ ਅਸੀਂ ਉਹਨਾਂ ਨੂੰ ਟੋਕ ਅਤੇ ਰੋਕ ਸਕਾਂਗੇ. ਜੇ ਅਸੀਂ ਆਪ ਸੁਧਰ ਗਏ ਤਾਂ ਆਉਣ ਵਾਲੀ ਪੀੜਹ੍ੀ ਆਪੇ ਸੁਧਰ ਜਾਵੇਗੀ. ਫਿਰ ਨਾ ਕਿਸੇ ਨਸ਼ੇੜੀ ਪੁੱਤ ਹੱਥੋਂ ਮਾਂ ਦਾ ਕਤਲ ਹੋਵੇਗਾ ਤੇ ਨਾ ਹੀ ਕਿਤਾਬਾਂ ਵਾਲੇ ਝੋਲੇ ਵਿਚੋਂ ਦਾਰੂ ਦੀ ਬੋਤਲ ਮਿਲੇਗੀ. ਸੰਭਲਣ ਦੀ ਲੋੜ.

Email- dsk_punjabi@yahoo.com

Tuesday, August 31, 2010

ਦੂਸ਼ਿਤ ਪਾਣੀ ਦੀ ਮਾਰ : ਪੰਜਾਬ ਦੇ ਅੱਠ ਲੱਖ ਬੱਚੇ ਹੋਏ ਅੰਗਹੀਣ



ਪੰਜਾਬ ਦੇ ਦੂਸ਼ਿਤ ਪਾਣੀ ਨਾਲ ਬੱਚੇ ਅੰਗਹੀਣ ਹੋਣ ਲੱਗੇ ਹਨ. ਪਿਛਲੇ ਪੰਜ ਸਾਲਾਂ ਦੌਰਾਨ ਰਾਜ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ ਚਾਰ ਲੱਖ ਤੋਂ ਵਧ ਕੇ ਅੱਠ ਲੱਖ 41 ਹਜ਼ਾਰ ਹੋ ਗਈ ਹੈ. ਇਹ ਅੰਕੜੇ ਇੰਗਲੈਂਡ ਦੀ ਮੈਡੀਕਲ ਸੰਸਥਾ ‘ਕਲੀਨੀਕਲ ਮੈਟਲ ਟੈਕਨਾਲੌਜਿਸਟ' ਦੀ ਤਾਜ਼ਾ ਰਿਪੋਰਟ ਤੋਂ ਸਾਹਮਣੇ ਆਏ ਹਨ.
ਸੰਸਥਾ ਵਲੋਂ ਚਾਲੂ ਸਾਲ ਦੇ ਸ਼ੁਰੂ ਦੇ ਮਹੀਨਿਆਂ ਵਿਚ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ 149 ਬੱਚਿਆਂ ਦੇ ਨਮੂਨੇ ਲੈ ਕੇ ਜਰਮਨੀ ਦੀ ਲੈਬਾਰਟਰੀ ਤੋਂ ਟੈਸਟ ਕਰਵਾਏ ਗਏ, ਜਿਸ ਦੇ ਨਤੀਜਿਆਂ ਤੋਂ ਪਾਣੀ ਵਿਚ ਕਈ ਤਰਹ੍ਾਂ ਦੀਆਂ ਧਾਤੂਆਂ ਹੋਣ ਦੀ ਪੁਸ਼ਟੀ ਹੋਈ. ਅੰਕ੖ਿਆਂ ਅਨੁਸਾਰ ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿਚ ਅੰਗਹੀਣ ਬੱਚਿਆਂ ਦੀ ਗਿਣਤੀ 4 ਲੱਖ 24 ਹਜ਼ਾਰ 523 ਸੀ, ਜਦੋਂ 31 ਦਸੰਬਰ 2007 ਨੂੰ 2, 41,887 ਅੰਗਹੀਣ ਬੱਚੇ ਹੋਰ ਵਧ ਗਏ. ਸਾਲ 2010 ਦੀ ਰਿਪੋਰਟ ਤਿਆਰ ਕਰਨ ਵੇਲੇ ਅੰਗਹੀਣ ਬੱਚਿਆਂ ਦੀ ਗਿਣਤੀ ਸਾਢੇ ਅੱਠ ਲੱਖ ਨੂੰ ਪਾਰ ਕਰ ਗਈ.
ਵਲੈਤ ਦੀ ਇਸ ਸੰਸਥਾ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਦੇ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਪੰਜ ਸਾਲਾਂ ਤੋਂ ਕਾਫੀ ਵਧੀ ਹੈ. ਰਿਪੋਰਟ ਅਨੁਸਾਰ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ, ਲੈਡ ਜਿਹੀਆਂ ਘਾਤਕ ਧਾਤੂਆਂ ਕਾਰਨ ਲੋਕਾਂ ਨੂੰ ਕੈਂਸਰ ਅਤੇ ਮਾਨਸਿਕ ਰੋਗ ਹੋ ਰਹੇ ਹਨ.
ਦੂਜੇ ਪਾਸੇ ਗੁਰੂ ਨਾਨਕ ਯੂਨੀਵਰਸਿਟੀ ਦੇ ਡਾ. ਸੁਰਿੰਦਰ ਸਿੰਘ ਦੀ ਪਾਣੀਆਂ ਉੱਤੇ ਇਕ ਰਿਪੋਰਟ ਕੌਮਾਂਤਰੀ ਜਨਰਲ ਆਫ ਐਨਵਾਇਰਨਮੈਂਟ ਰੇਡੀਓ ਐਕਟੀਵਿਟੀ ਵਿਚ ਛਪੀ ਹੈ, ਜਿਸ ਵਿਚ ਉਹਨਾਂ ਕਿਹਾ ਕਿ ਹਰਿਆਣਾ ਦੀਆਂ ਗਰੇਨਾਈਟ ਹਿਲਜ਼ ਤੋਂ ਹੋ ਰਹੀ ਲੀਕੇਜ਼ ਕਰਕੇ ਪੰਜਾਬ ਦੇ ਪਾਣੀ ਵਿਚ ਯੂਰੇਨੀਅਮ ਮਿਲ ਰਿਹਾ ਹੈ ਅਤੇ ਇਸ ਨਾਲ ਕੇਵਲ ਮਾਲਵਾ ਨਹੀਂ, ਸਗੋਂ ਮਾਝੇ ਦੇ ਪਾਣੀ ਵਿਚ ਵੀ ਹਾਨੀਕਾਰਕ ਧਾਤੂ ਮਿਲਣ ਲੱਗੇ ਹਨ.
ਸਰ੍ੀ ਮਾਹੀ ਅਨੁਸਾਰ ਇਸ ਵੇਲੇ ਪੰਜਾਬ 'ਚ ਸਿੰਜਾਈ ਲਈ 50 ਮਿਲੀਅਨ ਫੁੱਟ ਪਾਣੀ ਚਾਹੀਦਾ ਹੈ, ਜਦੋਂ ਕਿ ਕੇਵਲ 31.91 ਫੁੱਟ ਪਾਣੀ ਉਪਲਬਧ ਹੈ. ਉਹਨਾਂ ਨੇ ਪੰਜਾਬ ਸਰਕਾਰ ਨੂੰ ਪਰ੍ਤੀ ਜੀਅ ਸੌ ਲੀਟਰ ਤੋਂ ਵੱਧ ਪਾਣੀ ਨਾ ਵਰਤਣ ਲਈ ਸਖਤੀ ਕਰਨ ਦੀ ਸਲਾਹ ਦਿੱਤੀ ਹੈ.

Monday, August 30, 2010

ਪੰਜਾਬ ਦਾ ਵਾਤਾਵਰਣ ਵਿਗਾੜ ਰਿਹੈ ਸਫ਼ੈਦਾ


ਇਕ ਘੰਟੇ 'ਚ ਸੋਖਦੈ ਡੇਢ ਲੀਟਰ ਪਾਣੀ
ਪੰਜਾਬ ਦੀਆਂ ਸੜਕਾਂ ਅਤੇ ਪਿੰਡਾਂ ਦੀਆਂ ਜੂਹਾਂ 'ਤੇ ਵੱਡੀ ਗਿਣਤੀ 'ਚ ਲੱਗੇ ਸਫ਼ੈਦੇ ਦੇ ਰੁੱਖ਼ ਜਿਥੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਬੜੀ ਤੇਜ਼ੀ ਨਾਲ ਸੋਖ ਰਹੇ ਹਨ, ਉਥੇ ਇਹ ਹਵਾ, ਪਾਣੀ, ਧਰਤੀ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨ ਦੇ ਨਾਲ-ਨਾਲ ਕਈ ਪਰ੍ਕਾਰ ਦੀਆਂ ਕੀਮਤੀ ਜੜਹ੍ੀ-ਬੂਟੀਆਂ ਵੀ ਖ਼ਤਮ ਕਰ ਰਹੇ ਹਨ.
ਇਹ ਖੁਲਾਸਾ ਕੁਦਰਤੀ ਪਰ੍ਣਾਲੀ ਅਤੇ ਜੜਹ੍ੀ-ਬੂਟੀਆਂ ਰਾਹੀਂ ਇਲਾਜ ਕਰਨ ਵਾਲੀਆਂ ਸੰਸਥਾਵਾਂ ਅਤੇ ਵੈਦ ਧਨਵੰਤਰੀ ਮੰਡ ਵਲੋਂ ਪਿਛਲੇ ਦਿਨੀਂ ਇਥੋਂ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੂੰ ਇਸ ਮੁੱਦੇ ਸਬੰਧੀ ਸੌਂਪੇ ਗਏ ਇਕ ਮੰਗ ਪੱਤਰ ਤੋਂ ਹੋਇਆ ਹੈ.
ਮੰਗ ਪੱਤਰ ਮੁਤਾਬਕ ਸਫ਼ੈਦਾ ਵਿਦੇਸ਼ੀ (ਆਸਟਰੇਲੀਆ ਦਾ) ਰੁੱਖ ਹੈ ਅਤੇ ਇਹ ਪੰਜਾਬ ਦੀ ਹਵਾ, ਪਾਣੀ ਤੇ ਧਰਤੀ ਦੇ ਅਨੁਕੂਲ ਨਹੀਂ ਹੈ. ਇਹ ਰੁੱਖ ਲਗਾਤਾਰ ਧਰਤੀ ਹੇਠਲਾ ਪਾਣੀ ਸੋਖ ਕੇ ਤੇਜ਼ੀ ਨਾਲ ਵਾਤਾਵਰਣ 'ਚ ਵਿਗਾੜ ਪੈਦਾ ਕਰ ਰਿਹਾ ਹੈ. ਵੈਦਾਂ ਅਤੇ ਵਾਤਾਵਰਣ ਚਿੰਤਕਾਂ ਨੇ ਹੁਣ ਸਰਕਾਰ ਤੋਂ ਸਫ਼ੈਦਾ, ਬਰਮਾ ਡੇਕ ਅਤੇ ਪਾਪੂਲਰ ਵਰਗੇ ਵਿਦੇਸ਼ੀ ਰੁੱਖਾਂ ਦੀ ਕਾਸ਼ਤ 'ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ.
ਅਸਲ 'ਚ ਸਫੈਦੇ ਦੇ ਰੁੱਖ ਨੂੰ ਤਰਾਈ ਖੇਤਰਾਂ ਵਿਚੋਂ ਸੇਮ ਖ਼ਤਮ ਕਰਨ ਲਈ ਲਾਇਆ ਗਿਆ ਸੀ. ਇਕ ਸਫ਼ੈਦਾ ਇਕ ਘੰਟੇ 'ਚ ਡੇਢ ਲੀਟਰ ਪਾਣੀ ਪੀਂਦਾ ਹੈ, ਜਿਸ ਦੇ ਹਿਸਾਬ ਨਾਲ ਪੰਜਾਬ 'ਚ ਲੱਗੇ ਕਰੋੜਾਂ ਦੀ ਗਿਣਤੀ 'ਚ ਇਹ ਰੁੱਖ ਇਕ ਮਿੰਟ 'ਚ ਲੱਖਾਂ ਗੈਲਨ ਪਾਣੀ ਧਰਤੀ ਹੇਠੋਂ ਸੋਖ ਰਹੇ ਹਨ. ਇਹੀ ਨਹੀਂ, ਜਿਸ ਖੇਤਰ 'ਚ ਇਨਹ੍ਾਂ ਦੀ ਕਾਸ਼ਤ ਹੈ, ਉਸ ਇਲਾਕੇ 'ਚ ਇਨਹ੍ਾਂ ਦੀ ਵਜਹ੍ਾ ਕਾਰਨ ਮਾਮੂਲੀ ਜੜਹ੍ੀ-ਬੂਟੀਆਂ ਵੀ ਪੈਦਾ ਨਹੀਂ ਹੁੰਦੀਆਂ.
ਦੂਜੇ ਪਾਸੇ ਦੇਸੀ ਰੁੱਖ, ਜਿਵੇਂ ਕਿੱਕਰ, ਬੇਰੀ, ਨਿੰਮ, ਬੋਹੜ ਆਦਿ ਦੀ ਪੰਜਾਬ 'ਚ ਲਗਾਤਾਰ ਘੱਟਦੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ. ਮਾਲਵਾ ਖੇਤਰ ਦੇ ਨਾਮਵਰ ਵੈਦ ਅਤੇ ਲੰਮੇ ਸਮੇਂ ਤੋਂ ਜੜਹ੍ੀ-ਬੂਟੀਆਂ 'ਤੇ ਖੋਜ ਕਰ ਰਹੇ ਡਾ. ਸ਼ੰਮੀ ਕਪੂਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਦਿਨੋ-ਦਿਨ ਨੀਵਾਂ ਜਾਣ ਦਾ ਮੁੱਖ ਕਾਰਨ ਹੀ ਸਫ਼ੈਦੇ ਦੇ ਰੁੱਖਾਂ ਦੀ ਕਾਸ਼ਤ ਹੈ. ਕਿਸੇ ਸਮੇਂ ਸੇਮ ਖ਼ਤਮ ਕਰਨ ਦੀ ਲੋੜ ਲਈ ਲਗਾਏ ਗਏ ਇਹ ਰੁੱਖ ਹੁਣ ਪੰਜਾਬ ਲਈ ਨੁਕਸਾਨਦੇਹ ਬਣੇ ਹੋਏ ਹਨ, ਪਰ ਪੰਜਾਬ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਇਸ ਮਾਮਲੇ 'ਚ ਚੁੱਪ ਧਾਰੀ ਬੈਠੀਆਂ ਹਨ. ਇਥੇ ਦੱਸਣਯੋਗ ਹੈ ਕਿ ਸਫ਼ੈਦਾ ਇਕ ਅਜਿਹਾ ਰੁੱਖ ਹੈ ਜੋ ਬਹੁਤ ਤੇਜ਼ੀ ਨਾਲ ਵੱਧਦਾ ਹੈ ਅਤੇ ਇਸ ਦੀ ਲੱਕੜ ਵੀ ਆਮ ਸਾਮਾਨ ਤਿਆਰ ਕਰਨ ਲਈ ਵਰਤੀ ਜਾਂਦੀ ਹੈ. ਇਸ ਕਾਰਨ ਜਿਥੇ ਆਮ ਲੋਕ ਸਫ਼ੈਦੇ ਨੂੰ ਆਪਣੀਆਂ ਖਾਲੀ ਪਈਆਂ ਥਾਵਾਂ 'ਚ ਮੁਨਾਫ਼ਾ ਖੱਟਣ ਲਈ ਲਗਾ ਰਹੇ ਹਨ, ਉਥੇ ਸਰਕਾਰੀ ਤੌਰ 'ਤੇ ਵੀ ਇਹ ਰੁੱਖ ਸੜਕਾਂ ਕੰਢੇ ਲਗਾਇਆ ਜਾ ਰਿਹਾ ਹੈ.
ਇਕੱਲੇ ਫ਼ਰੀਦਕੋਟ ਡਵੀਜ਼ਨ 'ਚ ਹੀ ਇਸ ਸਮੇਂ 1.22 ਕਰੋੜ ਸਫ਼ੈਦੇ ਲੱਗੇ ਹੋਏ ਹਨ, ਜਦੋਂਕਿ ਪਾਪੂਲਰ ਅਤੇ ਬਰਮਾ ਡੇਕ ਦੀ ਗਿਣਤੀ 52 ਲੱਖ ਹੈ. ਜਦੋਂ ਇਸ ਮਾਮਲੇ 'ਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ .ਐਸ.ਐਸ. ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨਹ੍ਾਂ ਆਖਿਆ ਕਿ ਸਫ਼ੈਦਾ ਤਰਾਈ ਖੇਤਰ ਦਾ ਰੁੱਖ ਹੈ. ਇਸ ਦਾ ਪੰਜਾਬ ਦੀ ਖੁਸ਼ਕ ਧਰਤੀ 'ਤੇ ਦੁਰਪਰ੍ਭਾਵ ਪੈਣਾ ਲਾਜ਼ਮੀ ਹੈ. ਪੰਜਾਬ ਦੇ ਜੰਗਲਾਤ ਮੰਤਰੀ ਤੀਕਸ਼ਣ ਸੂਦ ਵੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਹਨ. ਉਨਹ੍ਾਂ ਆਖਿਆ ਕਿ ਇਨਹ੍ਾਂ ਵਿਦੇਸ਼ੀ ਰੁੱਖਾਂ ਦੀ ਕਾਸ਼ਤ ਨੂੰ ਲਗਾਤਾਰ ਘੱਟ ਕੀਤਾ ਜਾ ਰਿਹਾ ਹੈ ਅਤੇ ਹਰ ਪਾਸੇ ਦੇਸੀ ਰੁੱਖ ਹੀ ਲਗਾਏ ਜਾ ਰਹੇ ਹਨ. ਉਨਹ੍ਾਂ ਕਿਹਾ ਕਿ ਆਉਣ ਵਾਲੇ ਸਾਲਾਂ 'ਚ ਇਸ ਸਮੱਸਿਆ ਤੋਂ ਮੁਕਤੀ ਪਾ ਲਈ ਜਾਵੇਗੀ.

Thursday, August 26, 2010

ਪਰਿਵਾਰ ਦੀ ਮਦਦ ਨਾਲ ਛੱਡੀ ਜਾ ਸਕਦੀ ਹੈ ਸ਼ਰਾਬ


ਸ਼ਰਾਬ ਦੀ ਲਤ ਦੇ ਸ਼ਿਕਾਰ ਵਿਅਕਤੀ ਦੀ ਜੇਕਰ ਉਸ ਦੇ ਪਰਿਵਾਰ ਵਾਲੇ ਮਦਦ ਕਰਨ, ਤਾਂ ਉਹ ਸਿਹਤਮੰਦ ਹੋ ਸਕਦਾ ਹੈ. ਉਸ ਦੀ ਲਤ ਛੁੱਟ ਸਕਦੀ ਹੈ. ਇਕ ਅਧਿਐਨ 'ਚ ਇਹ ਗੱਲ ਆਖੀ ਗਈ ਹੈ.
ਬੰਗਲੌਰ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਨੇ ਇਕ ਖੋਜ 'ਚ ਇਹ ਸਿੱਟਾ ਕੱਢਿਆ ਕਿ ਸ਼ਰਾਬ ਛੱਡਣ ਲਈ ਇਲਾਜ ਕਰਵਾ ਰਹੇ ਲੋਕਾਂ 'ਚ ਦੁਬਾਰਾ ਇਹ ਲਤ ਨਾ ਲੱਗੇ, ਇਸ 'ਚ ਪਰਿਵਾਰ ਦੇ ਸਹਿਯੋਗ ਦੀ ਵੱਡੀ ਭੂਮਿਕਾ ਹੁੰਦੀ ਹੈ. ਇੰਸਟੀਚਿਊਟ 'ਚ ਮਨੋਵਿਗਿਆਨ ਵਿਭਾਗ ਦੀ ਮੁਖੀ ਪਰ੍ਤਿਮਾ ਮੂਰਤੀ ਅਨੁਸਾਰ ਸ਼ਰਾਬ ਦੇ ਆਦੀ ਰਹੇ ਲੋਕਾਂ ਦੇ ਇਲਾਜ ਅਤੇ ਉਸ ਦੀ ਬਾਅਦ ਦੀ ਦੇਖਭਾਲ 'ਚ ਪਰਿਵਾਰ ਦੇ ਲੋਕਾਂ ਦਾ ਸ਼ਾਮਲ ਹੋਣਾ ਸਾਕਾਰਾਤਮਕ ਅਸਰ ਪੈਦਾ ਕਰਦਾ ਹੈ. ਖੋਜ ਲਈ ਛੇ ਮਹੀਨੇ ਤੱਕ 90 ਲੋਕਾਂ ਦੇ ਵੱਖ-ਵੱਖ ਸਮੂਹਾਂ ਦਾ ਅਧਿਐਨ ਕੀਤਾ ਗਿਆ.
ਪਰ੍ਤਿਮਾ ਮੁਤਾਬਕ ਖੋਜ ਦੇ ਅੰਤ 'ਚ, ਜਿਸ ਇਕ ਸਮੂਹ ਦੇ ਮੈਂਬਰਾਂ ਦੇ ਇਲਾਜ ਦੌਰਾਨ ਉਨਹ੍ਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਰਗਰਮੀ ਨਾਲ ਸ਼ਾਮਲ ਕੀਤਾ ਗਿਆ, ਉਨਹ੍ਾਂ ਮੈਂਬਰਾਂ ਦਾ ਪਰ੍ਦਰਸ਼ਨ ਹੋਰ ਦੋ ਸਮੂਹਾਂ ਦੀ ਤੁਲਨਾ 'ਚ ਬਿਹਤਰ ਰਿਹਾ.
ਖੋਜ ਅਨੁਸਾਰ, ‘‘ਪਰਿਵਾਰ ਨੂੰ ਨੇੜੇ ਮਹਿਸੂਸ ਕਰਦਿਆਂ ਸ਼ਰਾਬ ਦੇ ਆਦੀ ਵਿਅਕਤੀ 'ਚ ਇਕ ਸਾਕਾਰਾਤਮਕ ਭਾਵਨਾ ਰਹਿੰਦੀ ਹੈ. ਉਨਹ੍ਾਂ 'ਚ ਸ਼ਰਾਬ ਦੀ ਲਤ ਨਾਲ ਲੜਨ ਦੀ ਮਜ਼ਬੂਤ ਇੱਛਾ-ਸ਼ਕਤੀ ਦਿਖਾਈ ਦਿੰਦੀ ਹੈ.'' ਪਰ੍ਤਿਮਾ ਮੁਤਾਬਕ ਸ਼ਰਾਬ ਦੀ ਲਤ ਦੇ ਸ਼ਿਕਾਰ ਵਧੇਰੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਆਤਮ-ਵਿਸ਼ਵਾਸ ਦੀ ਕਮੀ ਦੇਖੀ ਜਾਂਦੀ ਹੈ ਕਿ ਉਹ ਸ਼ਰਾਬ 'ਤੇ ਨਿਰਭਰ ਹਨ. ਉਹ ਇਸ ਤੋਂ ਛੁਟਕਾਰਾ ਪਾਉਣ 'ਚ ਆਪਣੇ-ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ. ਜਦੋਂ ਉਨਹ੍ਾਂ ਨੂੰ ਪਤਾ ਲੱਗਦਾ ਹੈ ਕਿ ਉਨਹ੍ਾਂ ਦਾ ਪਰਿਵਾਰ ਇਸ ਲਤ ਨੂੰ ਖ਼ਤਮ ਕਰਨ 'ਚ ਉਨਹ੍ਾਂ ਦੀ ਮਦਦ ਕਰ ਰਿਹਾ ਹੈ, ਤਾਂ ਉਨਹ੍ਾਂ 'ਚ ਸਾਕਾਰਾਤਮਕ ਪਰ੍ਤੀਕਿਰਿਆ ਹੁੰਦੀ ਹੈ.

Wednesday, August 25, 2010

ਖ਼ਬਰ ਨੂੰ ਖ਼ਬਰ ਰਹਿਣ ਦਿਓ, ਨੌਟੰਕੀ ਨਾ ਬਣਾਓ

-ਦੀਪਕ ਸ਼ਰਮਾ ਚਨਾਰਥਲ
ਅੱਜ ਦੇ ਇਲੈਕਟਰ੍ਾਨਿਕ ਯੁੱਗ ਵਿਚ ਖ਼ਬਰ ਚੈਨਲਾਂ ਦਾ ਇਕ ਹੜਹ੍ ਆਇਆ ਹੋਇਆ ਹੈ. ਕੁਝ ਸਾਲ ਪਹਿਲਾਂ ਜਦੋਂ ਇਨਹ੍ਾਂ ਖ਼ਬਰਾਂ ਚੈਨਲਾਂ ਦਾ ਸ਼ੁਰੂਆਤੀ ਦੌਰ ਸੀ ਤਾਂ ਲੱਗਾ ਕਿ ਸ਼ਾਇਦ ਮੀਡੀਆ ਜਗਤ ਵਿਚ ਨਵੀਂ ਜਾਗਰ੍ਿਤੀ ਆਵੇਗੀ. ਨਾਲ-ਨਾਲ ਇਹ ਵੀ ਮਹਿਸੂਸ ਹੁੰਦਾ ਸੀ ਕਿ ਨਿਊਜ਼ ਚੈਨਲਾਂ ਕਾਰਨ ਅਖ਼ਬਾਰ ਪੜਹ੍ਨ ਵਾਲਿਆਂ ਦੀ ਗਿਣਤੀ ਵੀ ਘੱਟ ਸਕਦੀ ਹੈ, ਪਰ ਸਭ-ਕੁਝ ਉਲਟਾ ਹੋਇਆ ਹੈ. ਅੱਜ ਲੋਕ ਨਿਊਜ਼ ਚੈਨਲਾਂ 'ਤੇ ਖ਼ਬਰ ਨਹੀਂ, ਨਾਟਕ ਦੇਖਦੇ ਹਨ. ਨਾਟਕ ਵੀ ਖ਼ਬਰਾਂ ਦਾ. ਪਰ ਘਟਨਾ ਦੀ ਹਕੀਕਤ ਜਾਨਣ ਲਈ ਉਹ ਸਵੇਰੇ ਅਖ਼ਬਾਰ ਹੀ ਪੜਹ੍ਦੇ ਹਨ. ਕਹਿਣ ਤੋਂ ਭਾਵ ਨੌਟੰਕੀ ਲਈ ਟੀ.ਵੀ. ਅਤੇ ਸੱਚ ਲਈ ਅਖ਼ਬਾਰ. ਕਿਉਂਕਿ ਅੱਜ ਵੀ ਲੋਕਾਂ ਦਾ ਅਖ਼ਬਾਰ 'ਤੇ ਵਿਸ਼ਵਾਸ ਕਾਇਮ ਹੈ. ਹਾਂ, ਇੰਨਾ ਜ਼ਰੂਰ ਹੈ ਕਿ ਅਖ਼ਬਾਰਾਂ ਦੇ ਵੀ ਕੁਝ ਪੱਤਰਕਾਰ ਨਿਊਜ਼ ਚੈਨਲਾਂ ਤੋਂ ਖ਼ਬਰ ਦੀ ਜਾਣਕਾਰੀ ਲੈ ਕੇ ਅਖ਼ਬਾਰ ਲਈ ਖ਼ਬਰ ਘੜਹ੍ ਲੈਂਦੇ ਹਨ, ਪਰ ਆਪਾਂ ਜੋ ਗੱਲ ਕਰ ਰਹੇ ਹਾਂ, ਉਹ ਹੈ ਮੀਡੀਆ ਦੇ, ਖਾਸ ਕਰ ਇਲੈਕਟਰ੍ਾਨਿਕ ਮੀਡੀਆ ਦੇ ਬੇਲੋੜੇ ਮੁਕਾਬਲੇ ਦੀ. ਨਿਊਜ਼ ਚੈਨਲਾਂ ਅੰਦਰ ਟੀ.ਆਰ.ਪੀ. ਨੂੰ ਲੈ ਕੇ ਇਸ ਕਦਰ ਹੋੜ ਮਚੀ ਹੈ ਕਿ ਉਹ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਦਰਸ਼ਕਾਂ ਸਾਹਮਣੇ ਇੰਝ ਪੇਸ਼ ਕਰਦੇ ਹਨ, ਜਿਵੇਂ ਦੋ ਦੇਸ਼ਾਂ ਵਿਚ ਜੰਗ ਲੱਗ ਗਈ ਹੋਵੇ. ਸ਼ਾਇਦ ਨਿਊਜ਼ ਚੈਨਲਾਂ ਵਿਚ ਬੇ-ਮਾਇਨੇ ਖ਼ਬਰਾਂ ਦਿਖਾਉਣ ਦੀ ਰੇਸ ਲੱਗੀ ਹੋਈ ਹੈ. ਤਾਹੀਂਓਂ ਤਾਂ ਚੈਨਲ ਸਮਾਜਿਕ ਮੁੱਦਿਆਂ ਦੀ ਥਾਂ ਗਲੈਮਰ ਅਤੇ ਭੜਕਾਊ ਮੁੱਦਿਆਂ ਨੂੰ ਇਸ ਕਦਰ ਪੇਸ਼ ਕਰਦੇ ਹਨ ਕਿ ਜਿਵੇਂ ਜੇ ਉਹ ਇਹ ਖ਼ਬਰ ਨਾ ਦਿਖਾਉਣ ਤਾਂ ਸ਼ਾਇਦ ਦੁਨੀਆ ਰੁਕ ਜਾਵੇ.
13 ਅਗਸਤ ਦੀ ਤਾਜ਼ਾ ਘਟਨਾ ਨੇ ਤਾਂ ਹੱਦ ਹੀ ਕਰ ਦਿੱਤੀ. ਇਸ ਦਿਨ ਲਾਈਵ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਇਲੈਕਟਰ੍ੋਨਿਕ ਮੀਡੀਆ ਦੇ ਦੋ ਪੱਤਰਕਾਰਾਂ ਨੇ ਇਕ ਆਮ ਆਦਮੀ ਦੀ ਲਾਈਫ ਹੀ ਖਤਮ ਕਰ ਦਿੱਤੀ. ਇਸ ਘਟਨਾ ਤੋਂ ਤੁਸੀਂ ਜਾਣੂ ਹੋਵੋਗੇ ਕਿ ਗੁਜਰਾਤ ਦੇ ਓਝਾ ਵਿਚ ਆਪਣੀ ਬਰ੍ੇਕਿੰਗ ਨਿਊਜ਼ ਦੇ ਚੱਕਰ ਵਿਚ ਉਥੋਂ ਦੇ ਦੋ ਟੀਵੀ ਚੈਨਲਾਂ ਦੇ ਪੱਤਰਕਾਰਾਂ ਨੇ 29 ਸਾਲਾ ਕਲਪੇਸ਼ ਨਾਮਕ ਨੌਜਵਾਨ ਨੂੰ ਆਤਮ ਹੱਤਿਆ ਲਈ ਉਕਸਾਇਆ ਹੀ ਨਹੀਂ ਬਲਕਿ ਇਕ ਤਰਹ੍ਾਂ ਨਾਲ ਉਸਦਾ ਕਤਲ ਕਰ ਦਿੱਤਾ. ਕੀ ਇਹ ਘਟਨਾ ਪੀਪਲੀ ਲਾਈਵ ਫਿਲਮ ਦੀ ਕਹਾਣੀ ਦਾ ਉਹ ਦੂਜਾ ਪਹਿਲੂ ਨਹੀਂ ਜੋ ਇਹ ਸੱਚ ਸਾਬਤ ਕਰਦਾ ਹੋਵੇ ਕਿ ਹਕੀਕਤ ਵਿਚ ਨਿਊਜ਼ ਚੈਨਲ ਬਰ੍ੇਕਿੰਗ ਨਿਊਜ਼ ਲਈ ਆਮ ਲੋਕਾਂ ਦੀ ਲਾਈਫ ਨਾਲ ਕਿਵੇਂ ਖੇਡਦੇ ਹਨ. ਗੁਜਰਾਤ ਦੇ ਉਸ ਖੇਤਰ ਦੇ ਟੀ ਵੀ 9 ਅਤੇ ਜੀ ਟੀ ਪੀ ਐਲ ਟੀਵੀ ਚੈਨਲ ਦੇ ਪੱਤਰਕਾਰਾਂ ਨੇ ਇਸ ਨੌਜਵਾਨਾਂ ਨੂੰ ਆਤਮ ਹੱਤਿਆ ਲਈ ਪੁਲਿਸ ਥਾਣੇ ਸਾਹਮਣੇ ਨਾਟਕ ਕਰਨ ਲਈ ਇਹ ਕਹਿ ਕੇ ਉਕਸਾਇਆ ਕਿ ਜਦ ਅਸੀਂ ਤੇਰੀ ਖਬਰਾਂ ਚੈਨਲਾਂ 'ਤੇ ਦਿਖਾਵਾਂਗੇ ਤਾਂ ਤੂੰ ਜੋ ਚਾਹੁੰਦਾ ਹੈ, ਉਹ ਹੋ ਜਾਵੇਗਾ ਤੇ ਇਸੇ ਬਹਿਕਾਵੇ ਨੇ ਉਸਦੀ ਜਾਨ ਲੈ ਲਈ. ਕੀ ਇਹ ਤਾਜ਼ਾ ਘਟਨਾ ਪਟਿਆਲਾ ਵਿਚ ਖੁਦ ਨੂੰ ਅੱਗ ਲਾ ਕੇ ਮੀਡੀਆ ਸਾਹਮਣੇ ਸੜ ਕੇ ਮਰਨ ਵਾਲੇ ਉਥੋਂ ਦੇ ਇਕ ਵਿਅਕਤੀ ਦੀ ਕਹਾਣੀ ਨਹੀਂ ਦੁਹਰਾਉਂਦੀ, ਕਦੋਂ ਤੱਕ ਇਲੈਕਟਰ੍ੋਨਿਕ ਮੀਡੀਆ 'ਤੇ ਬਰ੍ੇਕਿੰਗ ਨਿਊਜ਼ ਲਈ ਹੇਠਲੇ ਪੱਧਰ ਤੱਕ ਗਿਰਨ ਦਾ ਕਰਮ ਜਾਰੀ ਰਹੇਗਾ.
ਇਸੇ ਪਹਿਲੂ ਨਾਲ ਜੁੜੀਆਂ ਕਝ ਹੋਰ ਹਕੀਕੀ ਘਟਨਾਵਾਂ ਲਈ ਮੈਂ ਛੋਟੀਆਂ-ਛੋਟੀਆਂ ਦੋ ਕੁ ਘਟਨਾਵਾਂ ਦਾ ੽ਿਕਰ ਜ਼ਰੂਰ ਕਰਾਂਗਾ. ਇਕ ਵਾਰ ਭਾਰਤ ਦੇ ਰੱਖਿਆ ਮਹਿਕਮੇ ਵਲੋਂ ਪਰ੍ੈਸ ਰਿਲੀਜ਼ ਜਾਰੀ ਹੋਇਆ ਕਿ ਸਰਹੱਦ ਨਾਲ ਲੱਗਦੀਆਂ ਕੁਝ ਚੌਂਕੀਆਂ ਤੋਂ ਫ਼ੌਜ ਦੀਆਂ ਟੁਕੜੀਆਂ ਨੂੰ ਹਟਾਇਆ ਜਾ ਰਿਹਾ ਹੈ, ਕਿਉਂਕਿ ਉਥੇ ਇੰਨੀ ਵੱਡੀ ਗਿਣਤੀ ਵਿਚ ਫ਼ੌਜੀ ਟੁਕੜੀਆਂ ਤਾਇਨਾਤ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ ਜਾ ਰਹੀ. ਇਸ ਨੂੰ ਅਖ਼ਬਾਰਾਂ ਦੇ ਨਾਲ-ਨਾਲ ਟੀ.ਵੀ. ਚੈਨਲਾਂ ਨੇ ਵੀ ਦਿਖਾਇਆ. ਪਰ ਦੂਜੇ ਦਿਨ ਇਕ ਨਾਮਵਰ ਨਿਊਜ਼ ਚੈਨਲ ‘ਐਕਸਕਲਿਊਸਿਵ' ਬੈਨਰ ਹੇਠ ਦਿਖਾ ਰਿਹਾ ਸੀ ਕਿ ਦੇਖੋ ਭਾਰਤ ਦਾ ਰੱਖਿਆ ਮਹਿਕਮਾ ਝੂਠ ਬੋਲ ਰਿਹਾ ਹੈ. ਮਿਲਟਰੀ ਦੀਆਂ ਜੋ ਟੁਕੜੀਆਂ ਸਰਹੱਦ ਤੋਂ ਹਟਾਈਆਂ ਗਈਆਂ ਹਨ, ਉਸ ਦੀ ਥਾਂ 'ਤੇ ਨਵੀਆਂ ਟੁਕੜੀਆਂ ਤਾਇਨਾਤ ਕਰਨ ਲਈ ਭੇਜੀਆਂ ਗਈਆਂ ਹਨ. ਬਾਕਾਇਦਾ ਟਰੱਕ ਆਉਂਦੇ ਅਤੇ ਫ਼ੌਜੀ ਉਤਰਦੇ ਦਿਖਾਏ ਗਏ. ਕਹਿਣ ਤੋਂ ਭਾਵ ਕਿ ਕੀ ਦੇਸ਼ ਦੀ ਸੁਰੱਖਿਆ ਅਤੇ ਖੁਫ਼ੀਆ ਏਜੰਡੇ ਨੂੰ ਵੀ ਅੱਖੋਂ-ਪਰੋਖੇ ਕਰਦਿਆਂ ਖ਼ਬਰ ਦਿਖਾਉਣੀ ਜ਼ਰੂਰੀ ਸੀ?
ਦੂਜਾ ੽ਿਕਰ ਪਿਛਲੇ ਦਿਨਾਂ ਦਾ ਹੈ. ਜਿਸ ਦਿਨ ਧੋਨੀ ਦਾ ਵਿਆਹ ਹੋਇਆ, ਉਸ ਦਿਨ ਮੀਡੀਆ ਵਾਲਿਆਂ ਨੂੰ ਨੇੜੇ ਵੀ ਨਹੀਂ ਫੜਕਣ ਦਿੱਤਾ ਗਿਆ, ਪਰ ਇਹ ਸਾਰਾ ਦਿਨ ਉਸ ਰਿਜ਼ੋਰਟ ਦਾ ਗੇਟ ਅਤੇ ਦੂਰੋਂ ਟੈਂਟ ਦਾ ਦਿਖਾਈ ਦੇ ਰਿਹਾ ਛੋਟਾ ਜਿਹਾ ਹਿੱਸਾ ਚੈਨਲਾਂ 'ਤੇ ਦਿਖਾਉਂਦੇ ਰਹੇ ਅਤੇ ਇਸ ਨੂੰ ‘ਸਿਰਫ਼ ਸਾਡੇ ਨਿਊਜ਼ ਚੈਨਲ 'ਤੇ' ਦੱਸ ਕੇ ਪੂਰਾ ਦਿਨ ਚੀਕ-ਚੀਕ ਕੇ ਬਰ੍ੇਕਿੰਗ ਨਿਊਜ਼ ਦੇ ਨਾਂ ਹੇਠ ਦੋ-ਤਿੰਨ ਅਜਿਹੀਆਂ ਫ਼ੁਟੇਜ਼, ਜਿਨਹ੍ਾਂ ਵਿਚ ਧੋਨੀ ਜਾਂ ਉਸ ਦੀ ਪਤਨੀ ਕਿਤੇ ਨਜ਼ਰ ਵੀ ਨਹੀਂ ਆ ਰਹੇ ਸਨ, ਦਿਖਾਉਂਦੇ ਰਹੇ. ਪਰ ਉਸ ਤੋਂ ਅਗਲੇ ਦਿਨ ਭਾਰਤ ਬੰਦ ਦੀ ਸਭ ਪਾਰਟੀਆਂ ਵਲੋਂ ਕਾਲ ਸੀ. ਮਤਲਬ ਸਾਫ਼ ਹੈ ਕਿ ਨਿਊਜ਼ ਚੈਨਲਾਂ ਨੇ ਲੋਕਾਂ ਨੂੰ ਇਸ ਗੱਲੋਂ ਜਾਗਰੂਕ ਕਰਨ ਦੀ ਬਜਾਏ ਕਿ ਕੱਲਹ੍ ਨੂੰ ਜੋ ਭਾਰਤ ਬੰਦ ਹੋਣਾ ਹੈ, ਉਸ ਨਾਲ ਕਿਹੜੇ-ਕਿਹੜੇ ਖੇਤਰ ੽ਿਆਦਾ ਪਰ੍ਭਾਵਿਤ ਹੋਣਗੇ, ਕਿੱਥੇ-ਕਿੱਥੇ ਬੰਦ ਕਾਰਨ ਰੇਲਾਂ, ਬੱਸਾਂ ਆਦਿ ਰੁਕ ਜਾਣਗੀਆਂ. ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਇਹ ਚੈਨਲ ਧੋਨੀ ਦੇ ਉਸ ਵਿਆਹ ਪਿੱਛੇ ਲੱਗੇ ਰਹੇ, ਜਿਸ ਵਿਚ ਉਨਹ੍ਾਂ ਨੂੰ ਸੱਦਿਆ ਵੀ ਨਹੀਂ ਗਿਆ. ਅਜਿਹੇ ਕਈ ਕਿੱਸੇ ਹਨ, ਜਿਨਹ੍ਾਂ ਦੀ ਚਰਚਾ ਕੀਤੀ ਜਾ ਸਕਦੀ ਹੈ.
ਨਿਊਜ਼ ਚੈਨਲਾਂ ਦੀ ਇਹ ਲੜਾਈ ਸਿਰਫ਼ ਟੀ.ਆਰ.ਪੀ. ਦੀ ਹੈ, ਉਹ ਟੀ.ਆਰ.ਪੀ. ਜਿਸ ਦੇ ਨਤੀਜੇ ਪਹਿਲਾਂ ਹੀ ਵਿਵਾਦਤ ਅਤੇ ਬੇਅਰਥ ਹਨ. ਕਿਉਂਕਿ ਕਿਹੜਾ ਚੈਨਲ ਵੱਧ ਦੇਖਿਆ ਜਾਂਦਾ ਹੈ, ਇਸ ਦਾ ਪਤਾ ਪੂਰੇ ਦੇਸ਼ ਵਿਚ ਸਿਰਫ਼ ਤੇ ਸਿਰਫ਼ 7 ਹਜ਼ਾਰ ਘਰਾਂ 'ਚ ਲੱਗੇ ਮੀਟਰ ਸਾਬਤ ਕਰਦੇ ਹਨ. ਪਹਿਲਾ ਤਾਂ ਸਾਡਾ ਦੇਸ਼ ਬਹੁਭਾਸ਼ੀ ਅਤੇ ਬਹੁਧਰਮੀ ਹੈ. ਅਜਿਹੇ ਵਿਚ ਇਹ ਕਿਵੇਂ ਸਾਬਤ ਹੋਵੇਗਾ ਕਿ 7 ਹਜ਼ਾਰ ਘਰਾਂ ਦੇ ਅੰਕੜੇ ਪੂਰੇ ਦੇਸ਼ ਦੇ ਅੰਕ੖ਿਆਂ ਦਾ ਆਧਾਰ ਹਨ. ਦੂਜਾ, ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਮੀਟਰ ਜਿਨਹ੍ਾਂ ਘਰਾਂ ਵਿਚ ਲੱਗਾ ਹੈ, ਉਹ ਜਿਸ ਟੀ.ਵੀ. ਨਾਲ ਅਟੈਚ ਹੈ, ਉਹ ਟੀ.ਵੀ. ਘਰ ਦੇ ਮਾਲਕਾਂ ਦੇ ਕਮਰੇ ਵਿਚ ਹੈ, ਬੱਚਿਆਂ ਦੇ ਕਮਰੇ ਵਿਚ ਹੈ, ਬਜ਼ੁਰਗ ਦੇ ਕਮਰੇ ਵਿਚ ਹੈ, ਜਾਂ ਉਸ ਮੀਟਰ ਨੂੰ ਨੌਕਰ ਦੇ ਕਮਰੇ ਵਿਚ ਲਗਾਇਆ ਹੈ. ਭਾਵ ਕਿ ਇਹ ਟੀ.ਆਰ.ਪੀ. ਦੇ ਮਾਪਦੰਡ ਕਿਸੇ ਵੀ ਪੈਮਾਨੇ 'ਤੇ ਖਰੇ ਨਹੀਂ ਉਤਰਦੇ. ਪਰ ਨਿਊਜ਼ ਚੈਨਲ ਇਸੇ ਟੀ.ਆਰ.ਪੀ. ਦੇ ਆਧਾਰ 'ਤੇ ਇਸ਼ਤਿਹਾਰ ਹਾਸਲ ਕਰਦੇ ਹਨ ਅਤੇ ਇਸੇ ਲਈ ਆਪਣੇ ਮਕਸਦ ਤੋਂ ਭਟਕ ਕੇ ਅੱਜ ਖ਼ਬਰਾਂ ਦੀ ਥਾਂ ਸ਼ੋਸ਼ੇ ਛੱਡ ਰਹੇ ਹਨ, ਜਿਨਹ੍ਾਂ ਵਿਚ ਸ਼ਨੀ ਗਰ੍ਹਿ ਦੀਆਂ ਗੱਲਾਂ, ਭਵਿੱਖਬਾਣੀਆਂ, ਭੂਤ-ਪਰ੍ੇਤਾਂ ਦੀਆਂ ਦਾਸਤਾਨਾਂ, ਮਨੋਰੰਜਨ ਚੈਨਲਾਂ 'ਤੇ ਦਿਖਾਏ ਜਾਣ ਵਾਲੇ ਨਾਟਕਾਂ ਅਤੇ ਰਿਆਲਿਟੀ ਸ਼ੋਆਂ ਦੇ ਐਪੀਸੋਡ ਅਤੇ ਫ਼ਿਲਮੀ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਦੇ ਆਪੇ-ਘੜੇ ਇਸ਼ਕ ਦੀਆਂ ਕਹਾਣੀਆਂ ਸ਼ਾਮਲ ਹਨ. ਇਹ ਸਭ ਦਿਖਾ ਕੇ ਨਿਊਜ਼ ਚੈਨਲ ਕੀ ਸਾਬਤ ਕਰਨਾ ਚਾਹੁੰਦੇ ਹਨ, ਇਹ ਸਮਝ ਤੋਂ ਪਰੇ ਹਨ, ਪਰ ਇਨਹ੍ਾਂ ਨੂੰ ਸਿਰਫ਼ ਪਰ੍ਚਾਰ ਚਾਹੀਦਾ ਹੈ, ਤਾਹੀਂਓਂ ਤਾਂ ਇਹ ‘ਪੀਪਲੀ ਲਾਈਵ' ਫ਼ਿਲਮ ਬਣਾਉਣ ਵਾਲੇ ਆਮਿਰ ਖਾਨ ਨੂੰ ਆਪੋ-ਆਪਣੇ ਸਟੂਡੀਓ ਬੁਲਾ ਕੇ ਇੰਟਰਵਿਊ ਕਰਦੇ ਰਹੇ, ਜਦਕਿ ਇਸੇ ਫ਼ਿਲਮ ਵਿਚ ਇਲੈਕਟਰ੍ਾਨਿਕ ਮੀਡੀਆ ਦਾ ਆਮਿਰ ਖਾਨ ਨੇ ਚੰਗਾ ਤਵਾ ਲਗਾਇਆ ਹੈ. ਪਰ ਚੈਨਲਾਂ ਨੂੰ ਕੀ, ਉਨਹ੍ਾਂ ਨੂੰ ਤਾਂ ਆਪਣੀ ਟੀ.ਆਰ.ਪੀ. ਵਧਾਉਣ ਲਈ ਇਕ ਹੋਰ ਸਟਾਰ ਮਿਲ ਗਿਆ, ਭਾਵੇਂ ਉਸ ਨੇ ਇਨਹ੍ਾਂ ਖਿਲਾਫ਼ ਹੀ ਆਵਾਜ਼ ਕਿਉਂ ਨਾ ਉਠਾਈ ਹੋਵੇ.
੽ਿਆਦਾ ਨਹੀਂ ਤਾਂ ਇਸ ਗੱਲੋਂ ਤਾਂ ਤੁਸੀਂ ਵੀ ਜਾਣੂ ਹੋਵੇਗੇ ਕਿ ਇਨਹ੍ਾਂ ਨਿਊਜ਼ ਚੈਨਲਾਂ ਦੀ ਭੀੜ ਵਿਚ ਨਿਊਜ਼ ਕਿਤੇ ਗੁਆਚ ਗਈ ਹੈ ਅਤੇ ਨਾਟਕ ਪੱਖ ਭਾਰੂ ਹੋ ਗਿਆ ਹੈ. ਇਕ-ਦੋ ਨਿਊਜ਼ ਚੈਨਲ ਤਾਂ ਅਜਿਹੇ ਹਨ, ਜੋ ਹਰ ਸਮੇਂ ਸਨਸਨੀ ਅਤੇ ਦਹਿਸ਼ਤ ਫ਼ੈਲਾਉਣ ਵਿਚ ਲੱਗੇ ਰਹਿੰਦੇ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਚੈਨਲ ਮੈਂਟਲੀ ਟਾਰਚਰ ਕਰਨ ਦਾ ਇੰਸਟੀਚਿਊਟ ਹੋਣ. ਬੱਸ ਬੇਨਤੀ ਹੈ ਕਿ ਖ਼ਬਰ ਨੂੰ ਖ਼ਬਰ ਰਹਿਣ ਦਿਓ, ਸ਼ੋਸ਼ਾ ਨਾ ਬਣਾਓ.
ਈਮੇਲ- dsk_punjabi@yahoo.com

Saturday, August 14, 2010

ਅਫ਼ਗਾਨਿਸਤਾਨ 'ਚ ਅਮਰੀਕੀ ਕਾਰਵਾਈ ਕਾਰਨ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ 'ਚ ਯੂਰੇਨੀਅਮ?


ਨਵੀਂ ਦਿੱਲੀ :ਪੰਜਾਬ ਦੇ ਪਾਣੀ 'ਚ ਯੂਰੇਨੀਅਮ ਅਮਰੀਕਾ ਵਲੋਂ ਅਫ਼ਗਾਨਿਸਤਾਨ ਵਿਚ ਕੀਤੀ ਫ਼ੌਜੀ ਕਾਰਵਾਈ ਦੌਰਾਨ ਵਰਤੇ ਯੂਰੇਨੀਅਮ ਦਾ ਹਿੱਸਾ ਹੈ. ਇਹ ਇੰਕਸ਼ਾਫ਼ ਕਾਂਗਰਸ ਦੇ ਅਦੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਕੀਤਾ. ਲੋਕ ਸਭਾ 'ਚ ਪੰਜਾਬ ਦੇ ਧਰਤੀ ਹੇਠਲੇ ਪਾਣੀ 'ਚ ਯੂਰੇਨੀਅਮ ਦੇ ਵਾਧੇ ਦਾ ਮੁੱਦਾ ਉਠਿਆ. ਅਦੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਕਿ ਅਮਰੀਕਾ ਅਫ਼ਗਾਨਿਸਤਾਨ ਵਿਚ ਫ਼ੌਜੀ ਕਾਰਵਾਈ ਦੌਰਾਨ ਯੂਰੇਨੀਅਮ ਦੀ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਭਾਰਤ ਨੂੰ ਸਭ ਤੋਂ ਵੱਧ ਅਨਾਜ ਦੇਣ ਵਾਲੇ ਪੰਜਾਬ ਦਾ ਜ਼ਮੀਨੀ ਪਾਣੀ ਪਰ੍ਦੂਸ਼ਿਤ ਹੁੰਦਾ ਜਾ ਰਿਹਾ ਹੈ. ਉਨਹ੍ਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਮੁਤਾਬਕ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ 224 ਮਾਕਰ੍ੋਗਰ੍ਾਮ ਹੁੰਦੀ ਹੈ, ਪਰ ਪੰਜਾਬ ਦੇ ਕਈ ਇਲਾਕਿਆਂ ਵਿਚ ਇਹ ਮਾਤਰਾ ਇਸ ਤੋਂ 115 ਫ਼ੀਸਦੀ ਵੱਧ ਪਾਈ ਜਾ ਰਹੀ ਹੈ. ਉਨਹ੍ਾਂ ਡਰ ਪਰ੍ਗਟਾਇਆ ਕਿ ਪੰਜਾਬ ਨਾਲ ਲੱਗਦੇ ਦਿੱਲੀ ਦਾ ਜ਼ਮੀਨੀ ਪਾਣੀ ਵੀ ਯੂਰੇਨੀਅਮ ਤੋਂ ਪਰ੍ਭਾਵਿਤ ਹੋ ਸਕਦਾ ਹੈ, ਇਸ ਲਈ ਸਰਕਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੇਂ ਪੱਧਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ.

Monday, August 9, 2010

ਕੁੱਖ 'ਚ ਧੀ ਤੇ ਧਰਤ 'ਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ



ਸਮਾਜਿਕ ਚੇਤਨਾ ਸੈਮੀਨਾਰ
ਨੰਗਲ : ਸੂਬੇ ਭਰ 'ਚ ਘਰ-ਘਰ ਜਾ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਜਾਗਰੂਕ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨੰਗਲ ਦੇ ਨੇੜਲੇ ਪਿੰਡ ਮਹਿਲਵਾਂ ਵਿਖੇ ਚੇਤਨਾ ਸੈਮੀਨਾਰ ਕਰਵਾਇਆ ਗਿਆ. ਪਿੰਡ ਦੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ 'ਚ ਸਕੂਲ ਪਰ੍ਬੰਧਕਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਚੇਤਨਾ ਸੈਮੀਨਾਰ ਦੌਰਾਨ ਜਿਥੇ ਪਾਣੀ ਬਚਾਉਣ, ਰੁੱਖ ਲਗਾਉਣ ਦਾ ਸੁਨੇਹਾ ਦਿੱਤਾ ਗਿਆ, ਉਥੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਧੀਆਂ ਦੀ ਹੋਂਦ ਬਚਾਉਣ ਦੀ ਵੀ ਅਪੀਲ ਕੀਤੀ ਗਈ.
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਭਰੂਣ ਹੱਤਿਆ ਨੂੰ ਬਹੁਤ ਵੱਡਾ ਸਮਾਜਿਕ ਕਲੰਕ ਕਰਾਰ ਦਿੰਦਿਆਂ ਸਿੱਧੇ ਸ਼ਬਦਾਂ 'ਚ ਕਿਹਾ ਕਿ ਜੇਕਰ ਤੁਸੀਂ ਕੁੱਖ ਵਿਚ ਹੀ ਧੀਆਂ ਕਤਲ ਕਰਨੀਆਂ ਹਨ ਤਾਂ ਫ਼ਿਰ ਕੰਜਕਾਂ ਨੂੰ ਕਿਉਂ ਲੱਭਦੇ ਹੋ?ਤ ਉਨਹ੍ਾਂ ਕਿਹਾ ਕਿ ਜੇਕਰ ਤੁਸੀਂ ਕੁੜੀਆਂ ਮਾਰਨੋਂ ਨਹੀਂ ਹਟਣਾ ਤਾਂ ਸਭ ਤੋਂ ਪਹਿਲਾਂ ਆਪਣੇ ਘਰਾਂ ਵਿਚੋਂ ਦੁਰਗਾ ਮਾਂ ਦੀਆਂ ਫ਼ੋਟੋਆਂ ਅਤੇ ਸਾਹਿਬਜ਼ਾਦਿਆਂ ਨੂੰ ਗੋਦੀ ਬਿਠਾਈ ਮਾਤਾ ਗੁਜਰੀ ਦੀਆਂ ਤਸਵੀਰਾਂ ਹਟਾ ਦਿਓ. ਦੀਪਕ ਸ਼ਰਮਾ ਨੇ ਸੁਨੇਹਾ ਦਿੱਤਾ, ‘‘ਕੁੱਖ ਵਿਚ ਧੀ, ਧਰਤ ਵਿਚ ਪਾਣੀ, ਦੋਵੇਂ ਮੁੱਕ ਗਏ ਤਾਂ ਖ਼ਤਮ ਕਹਾਣੀ''.
ਉਨਹ੍ਾਂ ਧਾਰਮਿਕ ਅਤੇ ਰਾਜਨੀਤਕ ਆਗੂਆਂ ਨੂੰ ਅਪੀਲ ਕਰਦਿਆਂ ਲੋਕਾਂ ਨੂੰ ਆਖਿਆ ਕਿ ਜੋ ਲੋਕ ਧਰਮ ਦੇ ਨਾਂ 'ਤੇ ਵੰਡੀਆਂ ਅਤੇ ਗੰਦੀ ਰਾਜਨੀਤੀ ਦੀ ਖੇਡ ਖੇਡਦੇ ਹਨ, ਉਨਹ੍ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਧਰਮ ਅਤੇ ਰਾਜਨੀਤੀ ਤਾਂ ਹੀ ਕਾਇਮ ਰਹੇਗੀ ਜੇਕਰ ਜੀਵਨ ਹੋਵੇਗਾ, ਤੇ ਜੀਵਨ ਨੂੰ ਅੱਜ ਅਸੀਂ ਖੁਦ ਮੁਕਾਉਣ ਲੱਗੇ ਹੋਏ ਹਾਂ. ਕਿਉਂਕਿ ਮਾਂ ਬਿਨਹ੍ਾਂ ਮਨੁੱਖੀ ਹੋਂਦ ਖਤਮ ਹੋ ਜਾਵੇਗੀ ਅਤੇ ਇਹੋ ਹਾਲ ਪਾਣੀ ਮੁੱਕਣ 'ਤੇ ਹੋਵੇਗਾ. ਉਨਹ੍ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੀ ਦੇ ਰੂਪ ਵਿਚ ਮਾਂ ਦਾ ਕਤਲ ਕਰਨਾ ਬੰਦ ਕਰ ਦੇਣ ਅਤੇ ਗੁਰਬਾਣੀ ਦੇ ਮਹਾਂਵਾਕ, ‘‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ'' ਦੇ ਸਹੀ ਅਰਥਾਂ ਨੂੰ ਸਮਝ ਕੇ ਕੁਦਰਤ ਦੇ ਇਨਹ੍ਾਂ ਅਨਮੋਲ ਖਜ਼ਾਨਿਆਂ ਨੂੰ ਬਰਬਾਦ ਕਰਕੇ ਆਪਣੇ ਔਲਾਦ ਦੇ ਦੁਸ਼ਮਣ ਨਾ ਬਣਨ. ਦੀਪਕ ਸ਼ਰਮਾ ਨੇ ਅਧਿਆਪਕਾਂ, ਸਮਾਜ ਸੇਵਕਾਂ, ਪੰਚਾਇਤਾਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪੂਰਾ ਧਿਆਨ ਵਾਤਾਵਰਣ ਨੂੰ ਬਚਾਉਣ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਸਣ ਤੋਂ ਰੋਕਣ 'ਤੇ ਲਗਾਉਣ.
ਇਸ ਮੌਕੇ ਨੰਗਲ ਖੇਤਰ ਦੇ ਉਘੇ ਸਮਾਜ ਸੇਵਕ ਡਾ. ਸੰਜੀਵ ਗੌਤਮ ਨੇ ਸੰਬੋਧਨ ਕਰਦਿਆਂ ਅਜੋਕੀ ਜੀਵਨ ਸ਼ੈਲੀ 'ਚ ਵਿਗਿਆਨ ਦੇ ਦੁਰਪਰ੍ਭਾਵਾਂ ਅਤੇ ਵਾਤਾਵਰਣ 'ਚ ਆ ਰਹੇ ਵਿਗਾੜਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ. ਇਸ ਤੋਂ ਬਾਅਦ ਉਘੇ ਸਾਹਿਤਕਾਰ ਗੁਰਪਰ੍ੀਤ ਸਿੰਘ ਗਰੇਵਾਲ, ਪਰ੍ਿੰ. ਦੌਲਤ ਰਾਮ, ਮਾ. ਅਮਰਜੀਤ ਅਤੇ ਸਤਪਾਲ ਜੀ ਨੇ ਵੀ ਸੰਬੋਧਨ ਕਰਦਿਆਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨੂੰ ਰੋਕਣ ਅਤੇ ਵਾਤਾਵਰਣ ਤੇ ਧੀਆਂ ਬਚਾਉਣ ਦਾ ਹੋਕਾ ਦਿੱਤਾ.
ਸਮਾਗਮ ਦੇ ਆਖਰੀ ਪੜਾਅ 'ਚ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਜਿਥੇ ਪਰ੍ਤਿੱਗਿਆ ਮੁਹਿੰਮ ਤਹਿਤ ਸੰਸਥਾ ਨਾਲ ਜੁੜੀਆਂ ਹਸਤੀਆਂ ਨੂੰ ਬੂਟੇ ਵੰਡੇ ਗਏ, ਉਥੇ ਸਕੂਲ ਦੇ ਅਧਿਆਪਕਾਂ, ਪੀ.ਟੀ.ਏ. ਕਮੇਟੀ ਅਤੇ ਪਰ੍ਬੰਧਕ ਕਮੇਟੀ ਦੇ ਮੈਂਬਰਾਂ, ਪਿੰਡ ਵਾਸੀਆਂ ਤੇ ਪੰਚਾਇਤ ਮੈਂਬਰਾਂ ਨੂੰ ਵੀ ਇਕ-ਇਕ ਬੂਟਾ ਦੇ ਕੇ ਇਸ ਮੁਹਿੰਮ ਵਿਚ ਸ਼ਾਮਲ ਕੀਤਾ ਅਤੇ ਸ਼ਹੀਦ ਨਾਇਕ ਬਚਿੱਤਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਦੇ ਗਲਿਆਰੇ ਵਿਚ ਵੀ ਪੰਜ ਬੂਟੇ ਲਗਾਏ. ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ, ਸੰਦੀਪ ਕੁਮਾਰ, ਨਵੀਨ ਸੈਣੀ, ਗੁਰਪਰ੍ੀਤ ਸਿੰਘ, ਜਰਨੈਲ ਸਿੰਘ, ਸਤਵਿੰਦਰ ਸਿੰਘ ਭੰਗਲ, ਜੁਗੇਸ਼ ਕੁਮਾਰ ਅਤੇ ਕਾਮਰੇਡ ਸੁਰਜੀਤ ਸਿੰਘ ਢੇਰ ਆਦਿ ਵੀ ਹਾਜ਼ਰ ਸਨ.

Tuesday, August 3, 2010

ਨਾ ਸੰਭਲੇ ਤਾਂ ਧਰਤੀ ਬਣ ਜਾਵੇਗੀ ਸਮਸ਼ਾਨਘਾਟ


ਸਮਾਜਿਕ ਚੇਤਨਾ ਲਈ ਸਮਸ਼ਾਨਘਾਟ ਤੋਂ ਹੋਕਾ
੦ ਜੀ.ਡੀ.ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਨਸ਼ਾਖੋਰੀ, ਭਰੂਣ ਹੱਤਿਆ ਤੇ ਵਾਤਾਵਰਣ ਦੀ ਬਰਬਾਦੀ ਵਿਰੁੱਧ ਸੈਮੀਨਾਰ
੦ ਪਾਣੀ ਅਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦਿਆਂ ਵੰਡੇ ਬੂਟੇ
ਫ਼ਤਿਹਗੜ੍ਹ ਸਾਹਿਬ: ਨਸ਼ਾਖੋਰੀ, ਭਰੂਣ ਹੱਤਿਆ ਰੋਕਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਪੱਧਰ 'ਤੇ ਕੰਮ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਨੇ ਸਮਸ਼ਾਨਘਾਟ ਤੋਂ ਜ਼ਿੰਦਗੀ ਬਚਾਉਣ ਦਾ ਹੋਕਾ ਦਿੱਤਾ। ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲ੍ਹਾਂ ਦੇ ਸਮਸ਼ਾਨਘਾਟ 'ਚ ਸੁਸਾਇਟੀ ਵਲੋਂ ਨਿਵੇਕਲੇ ਸੈਮੀਨਾਰ ਰਾਹੀਂ ਲੋਕਾਂ ਨੂੰ ਜਾਗ੍ਰਿਤ ਹੋਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪ੍ਰਤਿੱਗਿਆ ਮੁਹਿੰਮ ਤਹਿਤ 120 ਤੋਂ ਵਧੇਰੇ ਲੋਕਾਂ ਨੂੰ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਸੁਸਾਇਟੀ ਦੇ ਅਹੁਦੇਦਾਰਾਂ ਤੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਆਖਿਆ ਕਿ ਜੇਕਰ ਅਸੀਂ ਨਸ਼ਾਖੋਰੀ ਅਤੇ ਭਰੂਣ ਹੱਤਿਆ ਨਾ ਰੋਕੀ ਅਤੇ ਪਾਣੀ ਤੇ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਰੀ ਧਰਤੀ ਹੀ ਸ਼ਮਸ਼ਾਨਘਾਟ ਬਣ ਜਾਵੇਗੀ। ਸਮਾਜਿਕ ਚੇਤਨਾ ਤਹਿਤ ਕਰਵਾਏ ਗਏ ਇਸ ਵਿਲੱਖਣ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਿੰਡ ਚਨਾਰਥਲ ਕਲਾਂ ਦੇ ਸਰਪੰਚ ਸ਼ਰਨਜੀਤ ਸਿੰਘ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਅਤੇ ਮੁਲਾਜ਼ਮ ਆਗੂ ਕ੍ਰਿਸ਼ਨ ਲਾਲ ਨੇ ਨਸ਼ਾਖੋਰੀ ਲਈ ਬੇਰੁਜ਼ਗਾਰੀ ਨੂੰ ਦੋਸ਼ੀ ਕਰਾਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਦੀ ਇਖਲਾਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਰੁਜ਼ਗਾਰ ਦੇ ਵੱਧ ਤੋਂ ਵੱਧ ਵਸੀਲੇ ਪੈਦਾ ਕਰੇ, ਤਾਂ ਜੋ ਨੌਜਵਾਨ ਵਿਹਲੇ ਨਾ ਰਹਿਣ। ਇਨ੍ਹਾਂ ਬੁਲਾਰਿਆਂ ਨੇ ਜਿੱਥੇ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਸੁਸਾਇਟੀ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਪਾਣੀ ਨੂੰ ਬਚਾਉਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪਾਣੀ ਬਚਾਉਣ ਲਈ ਜੁਟ ਜਾਵੇ, ਕਿਉਂਕਿ ਅੱਜ ਜੋ ਹਾਲਾਤ ਹਨ, ਉਨ੍ਹਾਂ ਅਨੁਸਾਰ 2025 ਤੱਕ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ। ਉਨ੍ਹਾਂ ਅੰਕੜਿਆਂ ਨਾਲ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਵੀ ਪੰਜਾਬ ਦੇ 141 ਬਲਾਕਾਂ ਵਿਚੋਂ 108 ਬਲਾਕ ਖ਼ਤਰਨਾਕ ਹਾਲਤ 'ਚ ਪਹੁੰਚ ਗਏ ਹਨ। ਪਾਣੀ ਬਚਾਉਣ ਦੇ ਨਾਲ-ਨਾਲ ਉਨ੍ਹਾਂ ਭਰੂਣ ਹੱਤਿਆ ਰੋਕਣ ਅਤੇ ਨਸ਼ਿਆਂ ਤੋਂ ਨੌਜਵਾਨੀ ਨੂੰ ਬਚਾਉਣ ਲਈ ਵੱਖੋ-ਵੱਖ ਧਾਰਮਿਕ, ਸਮਾਜਿਕ ਅਤੇ ਪੰਚਾਇਤੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਗੱਲਾਂ ਤੋਂ ਧਿਆਨ ਹਟਾ ਕੇ ਪਿੰਡ ਪੱਧਰ 'ਤੇ ਜਵਾਨੀ ਨੂੰ ਬਚਾਉਣ ਦੇ ਉਪਰਾਲੇ ਕਰਨ। ਦੀਪਕ ਸ਼ਰਮਾ ਨੇ ਸੰਬੋਧਨ ਕਰਦਿਆਂ ਜ਼ੋਰਦਾਰ ਢੰਗ ਨਾਲ ਕਿਹਾ ਕਿ ਅਸੀਂ ਸਮਸ਼ਾਨਘਾਟ 'ਚ ਸਮਾਗਮ ਰੱਖ ਕੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇਕਰ ਨਸ਼ੇ, ਭਰੂਣ ਹੱਤਿਆ ਅਤੇ ਵਾਤਾਵਰਣ ਦੀ ਬਰਬਾਦੀ ਅਸੀਂ ਸਮੇਂ ਸਿਰ ਨਾ ਰੋਕੀ ਤਾਂ ਜ਼ਿੰਦਗੀ ਦੇ ਅੰਤਮ ਪੜ੍ਹਾਅ ਸਮਸ਼ਾਨਘਾਟ 'ਚ ਅਸੀਂ ਸਮੇਂ ਤੋਂ ਪਹਿਲਾਂ ਪਹੁੰਚ ਜਾਵਾਂਗੇ।
ਜ਼ਿਕਰਯੋਗ ਹੈ ਕਿ ਇਹ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇ ਕਿ ਸਮਾਜਿਕ ਚੇਤਨਾ ਲਈ ਸਮਸ਼ਾਨਘਾਟ 'ਚ ਕੋਈ ਇਕੱਤਰਤਾ ਕੀਤੀ ਗਈ ਹੋਵੇ। ਇਸ ਵਿਲੱਖਣ ਸਮਾਜਿਕ ਚੇਤਨਾ ਸਮਾਗਮ ਦੇ ਅਖੀਰ 'ਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬੈਂਸ, ਸੀਨੀਅਰ ਮੈਂਬਰ ਤਲਵਿੰਦਰ ਸਿੰਘ ਬੁੱਟਰ ਅਤੇ ਹਰਤੇਜ ਸਿੰਘ ਨੇ ਫ਼ਲਦਾਰ ਅਤੇ ਛਾਂਦਾਰ ਬੂਟੇ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਸ਼ਰਨਜੀਤ ਸਿੰਘ, ਪਰਮਪਾਲ ਸਿੰਘ, ਪੰਚ ਕ੍ਰਿਸ਼ਨ ਲਾਲ, ਪੰਚ ਇੰਦਰਪਾਲ ਸਿੰਘ, ਪੰਚ ਅਵਤਾਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਜੀਤ ਸਿੰਘ, ਅਵਤਾਰ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਨੰਬਰਦਾਰ ਜਗਦੀਪ ਸਿੰਘ, ਜਿਊਲਰ ਕੇਵਲ ਕ੍ਰਿਸ਼ਨ, ਬਲਵਿੰਦਰ ਕੁਮਾਰ, ਸੰਦੀਪ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

Wednesday, July 28, 2010

ਅੱਧੇ ਤੋਂ ਵੱਧ ਪੰਜਾਬੀ ਸ਼ਾਮ ਨੂੰ ਟੱਲੀ ਹੋਣ ਦੇ ਸ਼ੌਕੀਨ



ਚੰਡੀਗੜ : ਅੱਧੇ ਤੋਂ ਵੱਧ ਪੰਜਾਬੀ ਰੋਜ਼ ਸ਼ਾਮ ਨੂੰ ਟੱਲੀ (ਸ਼ਰਾਬੀ) ਹੋਣ ਦੇ ਸ਼ੌਕੀਨ ਹਨ. ਪੰਜਾਬ 'ਚ ਵਸਦੇ ਪੰਜਾਬੀਆਂ ਵਿੱਚੋਂ 43 ਫੀਸਦੀ ਰੋਜ਼ਾਨਾ ਸ਼ਰਾਬ ਪੀਂਦੇ ਹਨ, ਜਦੋਂ ਕਿ 23 ਫੀਸਦੀ ਨੂੰ ਇਕ ਦੋ ਦਿਨ ਛੱਡ ਕੇ ਘੁੱਟ ਲਾਉਣ ਦਾ ਭੁੱਸ ਹੈ. ਨਿਗੂਣੀ ਗਿਣਤੀ ਵਿਚ ਦਿਨ-ਦਿਹਾੜੇ ਪੈੱਗ ਲਾਉਣ ਵਾਲੇ ਰਹਿ ਗਏ ਹਨ. ਇਹ ਅੰਕੜੇ ਕੌਮੀ ਪਰਿਵਾਰ ਤੰਦਰੁਸਤੀ ਸਰਵੇਖਣ ਵਿਚੋਂ ਮਿਲੇ ਹਨ. ਸਰਵੇਖਣ ਵਿੱਚ ਪੰਜਾਬੀਆਂ ਦੇ ਖਾਣ-ਪੀਣ ਦੇ ਤੌਰ ਤਰੀਕਿਆਂ ਨੂੰ ਗਲਤ ਦੱਸਦਿਆਂ ਕਿਹਾ ਗਿਆ ਹੈ ਕਿ ਹਰ ਸੱਤਵੇਂ ਪੰਜਾਬੀ ਦੀ ਸਿਹਤ ਵਿੱਚ ਵਿਗਾੜ ਆ ਚੁੱਕਾ ਹੈ.
ਰਾਸ਼ਟਰੀ ਜਨ-ਸੰਖਿਆ ਵਿਗਿਆਨ ਕੇਂਦਰ ਮੁੰਬਈ ਵੱਲੋਂ ਕਰਵਾਏ ਇਸ ਸਰਵੇਖਣ ਦੀ ਰਿਪੋਰਟ ਨੂੰ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਰਿਲੀਜ਼ ਕੀਤਾ ਗਿਆ. ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਬਾਹਰੋਂ ਲਿਸ਼ਕ-ਪੁਸ਼ਕ ਕੇ ਰਹਿਣ ਵਾਲੇ ਬਹੁਤੇ ਪੰਜਾਬੀ ਅੰਦਰੋਂ ਖੋਖਲੇ ਹੋਣ ਲੱਗੇ ਹਨ. ਰਿਪੋਰਟ ਵਿਚ ਪੰਜਾਬੀਆਂ ਦੀ ਨਵੀਂ ਪੀੜਹ੍ੀ ਬਾਰੇ ਅੰਕ੖ਿਆਂ ਸਮੇਤ ਦੱਸਿਆ ਗਿਆ ਹੈ ਕਿ ਪੰਜ ਸਾਲ ਦੀ ਉਮਰ ਤੱਕ ਦੇ 37 ਫੀਸਦੀ ਤੋਂ ਵੱਧ ਬੱਚੇ ਅਣਵਿਕਸਤ ਹਨ, ਜਦੋਂ ਕਿ 66 ਫੀਸਦੀ ਬੱਚਿਆਂ ਵਿੱਚ ਖੂਨ ਦੀ ਕਮੀ ਹੈ. ਪੰਜ ਸਾਲਾਂ ਦੇ 25 ਫੀਸਦੀ ਬੱਚਿਆਂ ਦਾ ਭਾਰ ਘੱਟ ਹੈ. ਇਕ ਹਜ਼ਾਰ ਵਿੱਚੋਂ 42 ਬੱਚੇ ਜਨਮ ਵੇਲੇ ਹੀ ਮਰ ਜਾਂਦੇ ਹਨ, ਜਦੋਂ ਕਿ ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ 24 ਬੱਚਿਆਂ ਪਿੱਛੇ ਇੱਕ ਰੱਬ ਨੂੰ ਪਿਆਰਾ ਹੋ ਜਾਂਦਾ ਹੈ, ਜਦੋਂ ਕਿ ਪੰਜ ਸਾਲ ਦੇ 19 ਬੱਚਿਆਂ ਵਿੱਚੋਂ ਇੱਕ ਨੂੰ ੽ਿੰਦਗੀ ਬਸਰ ਕਰਨ ਦਾ ਮੌਕਾ ਨਹੀਂ ਮਿਲਦਾ.
ਰਿਪੋਰਟ ਅਨੁਸਾਰ ਐਚ ਆਈ ਵੀ ਬਾਰੇ ਅਜੇ ਵੀ 46 ਫੀਸਦੀ ਔਰਤਾਂ ਅਤੇ 19 ਫੀਸਦੀ ਪੁਰਸ਼ਾਂ ਨੂੰ ਜਾਣਕਾਰੀ ਨਹੀਂ. ਇੱਥੋਂ ਤੱਕ ਕਿ 26 ਫੀਸਦੀ ਔਰਤਾਂ ਨੇ ਕਦੇ ਏਡਜ਼ ਬਾਰੇ ਨਹੀਂ ਸੁਣਿਆ. ਪੰਜਾਬ ਵਿੱਚ ਵਧੇਰੇ ਪਰਿਵਾਰਾਂ ਵੱਚ ਦੋ ਲੜਕੇ ਜਾਂ ਇਕ ਲੜਕਾ ਹੈ. ਇਕ ਲੜਕੀ ਪੈਦਾ ਹੋਣ ਪਿੱਛੋਂ ਤੀਜੇ ਬੱਚੇ ਦੀ ਇੱਛਾ ਨਹੀਂ ਰੱਖਦੇ, ਜਦੋਂ ਕਿ ਪਰਿਵਾਰ ਵਿੱਚ ਦੋ ਲੜਕੀਆਂ ਪੈਦਾ ਹੋਣ 'ਤੇ ਤੀਜੀ ਵਾਰ ਲੜਕੇ ਲਈ ਹਰ ਤਰਹ੍ਾਂ ਦੇ ਯਤਨ ਕੀਤੇ ਜਾਂਦੇ ਹਨ. ਪੰਜਾਬ ਦੇ ਆਧੁਨਿਕ ਹੋਣ ਦੇ ਬਾਵਜੂਦ ਹਰ ਚੌਥੀ ਔਰਤ ਨੂੰ ਸੈਕਸ ਸਬੰਧੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ.
ਦੂਜੇ ਬੰਨੇ ਸਰ੍ੀਮਤੀ ਚਾਵਲਾ ਨੇ ਰਿਪੋਰਟ ਰਿਲੀਜ਼ ਕਰਨ ਸਮੇਂ ਇਸ ਨਾਲ ਅਸਹਿਮਤੀ ਪਰ੍ਗਟ ਕਰਦਿਆਂ ਕਿਹਾ ਇਹ ਰਿਪੋਰਟ ਦੋ ਸਾਲਾਂ ਤੋਂ ਵੱਧ ਪੁਰਾਣੀ ਹੈ, ਜਦੋਂ ਕਿ ਅੱਜ-ਕੱਲਹ੍ ਹਾਲਾਤ ਪਹਿਲਾਂ ਨਾਲੋਂ ਵਧੀਆ ਬਣ ਚੁੱਕੇ ਹਨ.

Saturday, July 24, 2010

ਪਰ੍ਤਿੱਗਿਆ ਮੁਹਿੰਮ ਤਹਿਤ ਘਰ-ਘਰ ਜਾ ਕੇ ਵੰਡੇ ਬੂਟੇ





ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਧੀਆਂ, ਪਾਣੀ ਤੇ ਜਵਾਨੀ ਨੂੰ ਬਚਾਉਣ ਦਾ ਸੁਨੇਹਾ
ਆਨੰਦਪੁਰ ਸਾਹਿਬ : ਭਰੂਣ ਹੱਤਿਆ, ਵਾਤਾਵਰਣ ਸੰਕਟ ਅਤੇ ਨਸ਼ਾਖੋਰੀ ਵਰਗੀਆਂ ਸਾਡੇ ਸਮਾਜ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਵਿਰੁੱਧ ਪੰਜਾਬ ਪੱਧਰੀ ‘ਪਰ੍ਤਿੱਗਿਆ ਮੁਹਿੰਮ' ਤਹਿਤ ਨਗਰ, ਪਿੰਡ ਅਤੇ ਸ਼ਹਿਰਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਇਤਿਹਾਸਕ ਨਗਰੀ ਆਨੰਦਪੁਰ ਸਾਹਿਬ 'ਚ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਕੀਤਾ ਗਿਆ ਅਤੇ ਛਾਂਦਾਰ, ਫ਼ਲਦਾਰ ਬੂਟੇ ਵੰਡੇ ਗਏ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਉਨਹ੍ਾਂ ਦੀ ਸਮਾਜਿਕ ਚੇਤਨਾ ਲਹਿਰ ਨੂੰ ਵੱਡੇ ਪੱਧਰ 'ਤੇ ਹੁੰਗਾਰਾ ਮਿਲ ਰਿਹਾ ਹੈ. ਉਨਹ੍ਾਂ ਕਿਹਾ ਕਿ ਮੌਜੂਦਾ ਸਮੇਂ ਭਰੂਣ ਹੱਤਿਆ, ਨਸ਼ਾਖੋਰੀ ਅਤੇ ਪਲੀਤ ਹੋ ਰਹੇ ਵਾਤਾਵਰਣ ਤੇ ਪਾਣੀ ਨੂੰ ਬਚਾਉਣ ਲਈ ਲੋਕ ਚੇਤਨਾ ਦੀ ਵੱਡੀ ਲੋੜ ਹੈ. ਜੇਕਰ ਅਜੇ ਵੀ ਲੋਕ ਨਾ ਸੰਭਲੇ ਤਾਂ ਮਨੁੱਖ ਆਪਣੀ ਹੋਂਦ ਨੂੰ ਆਪਣੇ ਹੱਥੀਂ ਹੀ ਖਤਮ ਕਰ ਦੇਵੇਗਾ.
ਸੁਸਾਇਟੀ ਵਲੋਂ ਚਲਾਈ ਜਾ ਰਹੀ ਪਰ੍ਤਿੱਗਿਆ ਮੁਹਿੰਮ ਤਹਿਤ ਤਿੰਨ ਦਿਨ ਲਗਾਤਾਰ ਆਨੰਦਪੁਰ ਸਾਹਿਬ ਖੇਤਰ 'ਚ ਘਰੋ-ਘਰ ਪਹੁੰਚ ਕਰਕੇ ਕਰੀਬ 150 ਤੋਂ ਵਧੇਰੇ ਜਿਥੇ ਛਾਂਦਾਰ ਤੇ ਫ਼ਲਦਾਰ ਬੂਟੇ ਵੰਡੇ ਗਏ, ਉਥੇ ਲੋਕਾਂ ਨੂੰ ਸੁਸਾਇਟੀ ਦੇ ਨੁਮਾਇੰਦਿਆਂ ਨੇ ਜਾਗਰੂਕ ਕਰਦਿਆਂ ਸੁਨੇਹਾ ਦਿੱਤਾ ਕਿ ਪਾਣੀ ਦੀ ਬੇਲੋੜੀ ਵਰਤੋਂ ਬੰਦ ਕਰ ਦਿਓ. ਉਨਹ੍ਾਂ ਸ਼ਹਿਰ ਦੇ ਆਮ ਨਾਗਰਿਕਾਂ ਤੋਂ ਲੈ ਕੇ ਅਹਿਮ ਹਸਤੀਆਂ ਤੱਕ ਪਹੁੰਚ ਕਰਕੇ ਆਪਣਾ ਸੁਨੇਹਾ ਘਰ-ਘਰ ਪਹੁੰਚਾਇਆ.
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਪੰਜਾਬ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਹੀ ਭਿਆਨਕ ਹੁੰਦੀ ਜਾ ਰਹੀ ਹੈ. ਉਨਹ੍ਾਂ ਅਨੁਸਾਰ ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਅੰਦਰ ਲਗਾਤਾਰ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਹੈ, ਪਰ ਨਾਸਾ ਦੀਆਂ ਚਿਤਾਵਨੀਆਂ ਦੇ ਬਾਵਜੂਦ ਪੰਜਾਬ ਅੰਦਰ ਪਾਣੀ ਨੂੰ ਰਿਵਾਈਨ ਕਰਨ ਲਈ ਕੋਈ ਵੱਡੀ ਯੋਜਨਾ ਨਹੀਂ ਬਣਾਈ ਜਾ ਰਹੀ. ਸੁਸਾਇਟੀ ਆਗੂਆਂ ਨੇ ਅੰਕ੖ਿਆਂ ਦਾ ਹਵਾਲਾ ਦਿੰਦਿਆਂ ਖੁਲਾਸਾ ਕੀਤਾ ਕਿ ਪੰਜਾਬ ਦੇ ਕੁੱਲ 141 ਬਲਾਕਾਂ ਵਿਚੋਂ 8 ਬਲਾਕ ਕਰ੍ਿਟੀਕਲ ਜੋਨ 'ਚ ਪਹੁੰਚ ਗਏ ਹਨ, ਜਿਥੇ ਬੋਰ ਕਰਨ ਤੋਂ ਪਹਿਲਾਂ ਸਰਕਾਰ ਦੀ ਇਜਾਜ਼ਤ ਲੈਣੀ ਪਵੇਗੀ, ਜਦਕਿ 103 ਬਲਾਕ ਅਜਿਹੇ ਹਨ, ਜਿਥੇ ਧਰਤੀ ਹੇਠਲਾ ਪਾਣੀ ਬਹੁਤ ਨੀਵੇਂ ਪੱਧਰ ਤੱਕ ਡਿੱਗ ਚੁੱਕਾ ਹੈ. ਉਨਹ੍ਾਂ ਦੱਸਿਆ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ਅਤੇ ਰੂਪਨਗਰ ੽ਿਲਹ੍ਿਆਂ ਦੇ ਕਾਫ਼ੀ ਹਿੱਸੇ ਅਜਿਹੇ ਹਨ, ਜਿਥੇ ਪਾਣੀ 500 ਫੁੱਟ ਤੱਕ ਹੇਠਾਂ ਡਿੱਗ ਚੁੱਕਾ ਹੈ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਉਲੀਕੇ ਇਸ ਸਮਾਜਿਕ ਚੇਤਨਾ ਮੁਹਿੰਮ ਅਤੇ ‘ਸਾਡਾ ਸੰਕਲਪ ਨਸ਼ਾ ਮੁਕਤ ਸਮਾਜ' ਦੇ ਬੈਨਰ ਹੇਠ ਚਲਾਈ ਜਾ ਰਹੀ ਜਾਗਰੂਕਤਾ ਲਹਿਰ ਨੂੰ ਜਿਥੇ ਚੰਗਾ ਹੁੰਗਾਰਾ ਮਿਲ ਰਿਹਾ ਹੈ, ਉਥੇ ਆਨੰਦਪੁਰ ਸਾਹਿਬ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਸਮੇਤ ਸ਼ਹਿਰ ਦੇ ਨੁਮਾਇੰਦੇ ਵੀ ਭਰਪੂਰ ਸਹਿਯੋਗ ਦੇਣ ਲਈ ਅੱਗੇ ਆਏ. ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ, ਜਨਰਲ ਸਕੱਤਰ ਦੀਪਕ ਸ਼ਰਮਾ, ਸੰਦੀਪ ਕੁਮਾਰ ਵਿੱਕੀ, ਗੁਰਪਰ੍ੀਤ ਸਿੰਘ, ਸੋਨੀਆ ਸ਼ਰਮਾ, ਅਮਨਦੀਪ ਸਿੰਘ ਆਦਿ ਨੇ ਆਨੰਦਪੁਰ ਸਾਹਿਬ 'ਚ ਘਰ-ਘਰ ਜਾ ਕੇ ਬੂਟੇ ਵੰਡੇ.

Monday, July 19, 2010

ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ...




ਉਪਰਾਲਾ : ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ ਜਾਗਰੂਕਤਾ ਸੈਮੀਨਾਰ ਤੇ ਬੂਟੇ ਵੰਡ ਸਮਾਗਮ ੦ ਸੁਨੇਹਾ : ਪਾਣੀ ਨਾ ਬਚਾਇਆ ਤਾਂ 2025 ਤੱਕ ਪਿਆਸਾ ਮਰੇਗਾ ਪੰਜਾਬ, ਧੀ' ਨਾ ਸੰਭਾਲੀ ਤਾਂ ਮਾਂ' ਨਹੀਂ ਲੱਭੇਗੀ
ਨੰਗਲ, 16 ਜੁਲਾਈ 2010
ਅਸੀਂ ਜਿਸ ਤੇਜ਼ੀ ਨਾਲ ਕੁਦਰਤ ਦੇ ਅਨਮੋਲ ਖਜ਼ਾਨੇ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਉਸ ਦਾ ਨਤੀਜਾ ਇਹ ਹੋਵੇਗਾ ਕਿ ਆਉਂਦੇ 15 ਵਰਹ੍ਿਆਂ ਤੱਕ ਪੰਜਾਬ ਪਿਆਸਾ ਮਰੇਗਾ. ਅੱਜ ਪੰਜਾਬ ਦੇ 141 ਵਿਚੋਂ 108 ਬਲਾਕਾਂ ਵਿਚ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ. ਅੱਜ ਨਾ ਸੰਭਲੇ ਤਾਂ ਕੱਲਹ੍ ਸਾਡੀ ਔਲਾਦ ਪਾਣੀ ਦੀ ਬੂੰਦ-ਬੂੰਦ ਲਈ ਤਰਸ ਜਾਵੇਗੀ.'' ਉਕਤ ਵਿਚਾਰ ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਸਮਾਜਿਕ ਚੇਤਨਾ ਦੀ ਲਹਿਰ ਤਹਿਤ ਨੰਗਲ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਇਕ ਸੈਮੀਨਾਰ ਤੇ ਬੂਟੇ ਵੰਡ ਸਮਾਗਮ ਦੌਰਾਨ ਕਹੇ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵਲੋਂ 4 ਫ਼ਰਵਰੀ 2010 ਨੂੰ ਸੱਚਖੰਡ ਸਰ੍ੀ ਦਰਬਾਰ ਸਾਹਿਬ ਅੰਮਰ੍ਿਤਸਰ ਤੋਂ ਅਰਦਾਸ ਕਰਕੇ ਪੰਜਾਬ ਪੱਧਰੀ ਪਰ੍ਤਿੱਗਿਆ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਸੰਸਥਾ ਦੇ ਨੁਮਾਇੰਦੇ ਸੂਬੇ ਭਰ 'ਚ ਘਰੋ-ਘਰ ਜਾ ਕੇ ਲੋਕਾਂ ਨੂੰ ਨਸ਼ਾਖੋਰੀ, ਭਰੂਣ ਹੱਤਿਆ ਨੂੰ ਰੋਕਣ ਅਤੇ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਕਰ ਰਹੇ ਹਨ. ਇਸ ਲੜੀ ਤਹਿਤ ਨੰਗਲ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਸੈਮੀਨਾਰ ਅਤੇ ਬੂਟੇ ਵੰਡ ਸਮਾਗਮ ਕੀਤਾ ਗਿਆ. ਸਮਾਗਮ ਦੀ ਅਗਵਾਈ ਉਘੇ ਸਮਾਜ ਸੇਵੀ ਡਾ. ਸੰਜੀਵ ਗੌਤਮ ਨੇ ਕੀਤੀ ਜਦੋਂਕਿ ਪਰ੍ਿੰ. ਸਤੀਸ਼ ਕੁਮਾਰ, ਐਮ.ਸੀ. ਵਿਨੋਦ ਸ਼ਰਮਾ ਅਤੇ ਪਰ੍ਿੰ. ਸਰ੍ੀਮਤੀ ਰਾਜ ਰਾਣੀ ਉਚੇਚੇ ਤੌਰ 'ਤੇ ਸ਼ਾਮਲ ਹੋਏ.
ਆਏ ਮਹਿਮਾਨਾਂ ਨੂੰ ਸੁਸਾਇਟੀ ਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ ਨੇ ਜਿਥੇ ਜੀ ਆਇਆਂ ਕਿਹਾ, ਉਥੇ ਜਨਰਲ ਸਕੱਤਰ ਦੀਪਕ ਸ਼ਰਮਾ ਨੇ ‘ਸਾਡਾ ਸੰਕਲਪ ਨਸ਼ਾ ਮੁਕਤ ਸਮਾਜ' ਦੇ ਨਾਅਰੇ ਨੂੰ ਬੁਲੰਦ ਕਰਦਿਆਂ ਸਮਾਜ ਦੇ ਬੁੱਧੀਜੀਵੀਆਂ ਨੂੰ ਸੁਨੇਹਾ ਦਿੱਤਾ ਕਿ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੰਭਲਾ ਮਾਰੋ, ਕਿਉਂਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਇਸ ਕਦਰ ਖੁੱਭ ਚੁੱਕੀ ਹੈ ਕਿ ਹਰ ਤੀਜਾ ਨੌਜਵਾਨ ਇਸ ਦੀ ਦਲਦਲ 'ਚ ਧੱਸਿਆ ਹੈ. ਇਸ ਦੇ ਨਾਲ ਹੀ ਉਨਹ੍ਾਂ ਪਾਣੀ ਦੀ ਸੰਭਾਲ ਅਤੇ ਭਰੂਣ ਹੱਤਿਆ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਜੋ ਹਾਲਤ ਹੈ, ਉਸ ਅਨੁਸਾਰ ਪੰਜਾਬ ਵਿਚ 2025 ਤੱਕ ਪਾਣੀ ਦੇ ਸਰੋਤ ਸੁੱਕ ਜਾਣਗੇ ਅਤੇ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ. ਜਦਕਿ ਪੂਰੇ ਭਾਰਤ ਵਿਚ 2035 ਤੱਕ ਧਰਤੀ ਹੇਠਲਾ 60 ਤੋਂ 70 ਫ਼ੀਸਦੀ ਪਾਣੀ ਮੁੱਕ ਜਾਵੇਗਾ. ਪੀਣ ਵਾਲੇ ਪਾਣੀ ਦੀ ਸੰਭਲ ਕੇ ਵਰਤੋਂ ਕਰਨ 'ਤੇ ਜ਼ੋਰ ਦਿੰਦਿਆਂ ਉਨਹ੍ਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਅੱਜ ਧੀ ਮਾਰਨੋ ਨਾ ਹਟੇ ਤਾਂ ਕੱਲਹ੍ ਸਾਨੂੰ ਮਾਂ ਨਹੀਂ ਲੱਭੇਗੀ.
ਇਸ ਮੌਕੇ 'ਤੇ ਸੰਬੋਧਨ ਕਰਦਿਆਂ ਵਾਤਾਵਰਣ ਪਰ੍ੇਮੀ ਡਾ. ਸੰਜੀਵ ਗੌਤਮ ਨੇ ਨਸ਼ੇ ਅਤੇ ਭਰੂਣ ਹੱਤਿਆ ਖਿਲਾਫ਼ ਲੜਾਈ ਨੂੰ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਸੁਨੇਹਾ ਦਿੱਤਾ. ਉਨਹ੍ਾਂ ਵਾਤਾਵਰਣ ਨੂੰ ਬਚਾਉਣ ਲਈ ਉਕਤ ਸੰਸਥਾ ਸਮੇਤ ਵੱਖ-ਵੱਖ ਐਨ.ਜੀ.ਓਜ਼ ਵਲੋਂ ਨਿਭਾਏ ਜਾਂਦੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਅਜਿਹੀ ਸਮਾਜਿਕ ਚੇਤਨਾ ਦੀ ਜ਼ਰੂਰਤ ਹੈ, ਜੋ ਬਿਨਹ੍ਾਂ ਕਿਸੇ ਦਿਖਾਵੇ ਤੋਂ ਹਕੀਕੀ ਰੂਪ ਵਿਚ ਸਮਾਜ ਨੂੰ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ. ਉਨਹ੍ਾਂ ਨੇ ਨਿੱਕੀਆਂ-ਨਿੱਕੀਆਂ ਟਿੱਪਣੀਆਂ ਰਾਹੀਂ ਸਾਡੀ ਜੀਵਨਸ਼ੈਲੀ 'ਚ ਆ ਰਹੇ ਵਿਗਾੜਾਂ ਤੋਂ ਬਚਣ ਦੀ ਵੀ ਅਪੀਲ ਕੀਤੀ. ਇਸ ਤੋਂ ਇਲਾਵਾ ਪਰ੍ਿੰ. ਸਤੀਸ਼ ਕੁਮਾਰ ਨੇ ਵੀ ਸੰਬੋਧਨ ਕੀਤਾ, ਜਦੋਂਕਿ ਸਟੇਜ ਸਕੱਤਰ ਦੀ ਭੂਮਿਕਾ ਲਲਿਤ ਚੌਧਰੀ ਨੇ ਨਿਭਾਈ.
ਪਰ੍ਤਿੱਗਿਆ ਮੁਹਿੰਮ ਤਹਿਤ ਇਕ ਸੌ ਤੋਂ ਵਧੇਰੇ ਨੰਗਲ ਖੇਤਰ ਦੇ ਪਰ੍ੱਤਿਗਿਆ ਪੱਤਰ ਭਰਨ ਵਾਲੇ ਮੈਂਬਰਾਂ ਨੂੰ ਛਾਂ-ਦਾਰ ਬੂਟੇ ਵੰਡੇ ਗਏ.
ਜੀ.ਡੀ. ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਦਾ ਇਹ ਉਪਰਾਲਾ ਇਸ ਲਈ ਵੀ ਖਾਸ ਸੀ, ਕਿਉਂਕਿ ਪਰ੍ਤਿੱਗਿਆ ਪੱਤਰ ਭਰਨ ਵਾਲੇ ਜਿਹੜੇ ਸੱਜਣ ਇਸ ਸੈਮੀਨਾਰ 'ਚ ਸ਼ਿਰਕਤ ਨਹੀਂ ਕਰ ਸਕੇ, ਉਨਹ੍ਾਂ ਨੂੰ ਸੁਸਾਇਟੀ ਦੇ ਨੁਮਾਇੰਦਿਆਂ ਨੇ ਘਰ-ਘਰ ਜਾ ਕੇ ਬੂਟੇ ਵੰਡੇ. ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਨੁਮਾਇੰਦੇ ਪਰ੍ਧਾਨ ਗੁਰਮੀਤ ਸਿੰਘ ਬੈਂਸ, ਦੀਪਕ ਸ਼ਰਮਾ, ਹਰਤੇਜ ਸਿੰਘ, ਸੰਦੀਪ ਕੁਮਾਰ ਵਿੱਕੀ, ਸੋਨੀਆ ਸ਼ਰਮਾ, ਨਵੀਨ ਸੈਣੀ, ਜਸਪਰ੍ੀਤ ਸਿੰਘ, ਮੈਡਮ ਅੰਜੂ, ਅਮਨਦੀਪ ਸਿੰਘ, ਸੁਰਜੀਤ ਸਿੰਘ ਢੇਰ, ਸੁਖਦੇਵ ਸਿੰਘ ਡਿਗਵਾ, ਲਲਿਤ ਚੌਧਰੀ, ਬਲਜੀਤ ਨੂਰਪੁਰੀ ਅਤੇ ਸਾਹਿਤਕਾਰ ਗੁਰਪਰ੍ੀਤ ਗਰੇਵਾਲ ਸਣੇ ਵੱਡੀ ਗਿਣਤੀ 'ਚ ਲੋਕ ਤੇ ਆਈ.ਟੀ.ਆਈ. ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ.

Tuesday, July 13, 2010

ਜਿਥੇ ਧੀ ਦੇ ਜਨਮ ਦੀ ਖੁਸ਼ੀ ਦਾ ਇਜ਼ਹਾਰ ਪੌਦੇ ਲਗਾ ਕੇ ਕੀਤਾ ਜਾਂਦੈ




ਭਾਗਲਪੁਰ ਬਿਹਾਰ 'ਚ ਇਕ ਅਜਿਹਾ ਪਿੰਡ ਹੈ, ਜਿਥੇ ਲੜਕੀਆਂ ਦੇ ਜਨਮ ਦੇ ਨਾਲ ਪੌਦੇ ਲਗਾਉਣ ਦਾ ਰਿਵਾਜ਼ ਹੈ. ਭਾਗਲਪੁਰ ੽ਿਲਹ੍ੇ ਦੇ ਧਰਹਰਾ ਪਿੰਡ 'ਚ ਜਦ ਕਿਸੇ ਘਰ ਧੀ ਜਨਮ ਲੈਂਦੀ ਹੈ ਤਾਂ ਉਸੇ ਵੇਲੇ ਹੀ ਉਸ ਪਰਿਵਾਰ ਦੇ ਮੈਂਬਰ ਪਿੰਡ 'ਚ 10 ਪੌਦੇ ਲਗਾਉਂਦੇ ਹਨ.
ਭਾਗਲਪੁਰ ੽ਿਲਹ੍ਾ ਮੁੱਖ ਦਫ਼ਤਰ ਤੋਂ ਲਗਭਗ 33 ਕਿਲੋਮੀਟਰ ਦੂਰ ਸਥਿਤ ਧਰਹਰਾ ਪਿੰਡ 'ਚ ਵਰਹ੍ਿਆਂ ਪਹਿਲਾਂ ਸ਼ੂਰੂ ਕੀਤੀ ਗਈ ਇਹ ਪਰ੍ੰਪਰਾ ਅੱਜ ਪਿੰਡ ਦਾ ਸੱਭਿਆਚਾਰ ਬਣ ਗਈ ਹੈ. ਪਹਿਲਾਂ-ਪਹਿਲ ਇਸ ਪਿੰਡ 'ਚ ਦਰੱਖ਼ਤ ਕਿਤੇ-ਕਿਤੇ ਨਜ਼ਰ ਆਉਂਦੇ ਸਨ, ਪਰ ਹੁਣ ਇਹ ਪਿੰਡ ਦਰੱਖ਼ਤਾਂ ਨਾਲ ਭਰਿਆ ਪਿਆ ਹੈ. ਇਹ ਦਰੱਖ਼ਤ ਇਨਹ੍ਾਂ ਕਿਸਾਨਾਂ ਨੂੰ ਆਰਥਿਕ ਰੂਪ ਨਾਲ ਵੀ ਖੁਸ਼ਹਾਲ ਬਣਾ ਰਹੇ ਹਨ.
ਧਰਹਰਾ ਪਿੰਡ ਦੀ ਪੰਚਾਇਤ ਦੇ ਮੁਖੀ ਵਿਜੇ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਪਰ੍ੰਪਰਾ ਪਿੰਡ 'ਚ ਬਹੁਤ ਸਮਾਂ ਪਹਿਲਾਂ ਤੋਂ ਚਲੀ ਆ ਰਹੀ ਹੈ. ਉਨਹ੍ਾਂ ਕਿਹਾ ਕਿ ਧੀ ਦੇ ਜਨਮ ਦੇ ਨਾਂਲ ਜਿਹੜੇ 10 ਪੌਦੇ ਲਗਾਏ ਜਾਂਦੇ ਹਨ, ਉਹ ਉਨਹ੍ਾਂ ਦੇ ਵਿਆਹ ਸਮੇਂ ਤੱਕ ਵੱਡੇ ਹੋ ਜਾਂਦੇ ਹਨ ਅਤੇ ਲੋਕਾਂ ਦੀ ਕਮਾਈ ਦਾ ਜ਼ਰੀਆ ਬਣ ਜਾਂਦਾ ਹੈ. ਇਹੀ ਕਾਰਨ ਹੈ ਕਿ ਅੱਜ ਇਸ ਪਿੰਡ 'ਚ ਕਈ ਲੋਕ 3 ਤੋਂ 4 ਏਕੜ ਜ਼ਮੀਨ 'ਤੇ ਲੱਗੇ ਬਗੀਚਿਆਂ ਦੇ ਮਾਲਕ ਹਨ. ਸਿਰਫ਼ ਇਹੀ ਨਹੀਂ, ਸਗੋਂ ਲੜਕੀਆਂ ਦੇ ਜਨਮ ਦਿਨ ਮਨਾਉਣ ਵੇਲੇ ਪਰਿਵਾਰ ਦੇ ਲੋਕ ਇਨਹ੍ਾਂ ਦਰੱਖ਼ਤਾਂ ਦਾ ਜਨਮ ਦਿਨ ਮਨਾਉਣਾ ਵੀ ਨਹੀਂ ਭੁੱਲਦੇ.
ਲਗਭਗ 5 ਹਜ਼ਾਰ ਦੀ ਆਬਾਦੀ ਵਾਲੇ ਧਰਹਰਾ ਪਿੰਡ ਦੇ ਵਿਸਲੇਸ਼ ਸਿੰਘ ਕੋਲ 3 ਏਕੜ ਦਾ ਬਗੀਚਾ ਹੈ. ਉਨਹ੍ਾਂ ਦੱਸਿਆ ਕਿ ਉਨਹ੍ਾਂ ਦਾ ਵਿਆਹ 1998 ਵਿਚ ਹੋਇਆ ਸੀ. 2003 'ਚ ਉਨਹ੍ਾਂ ਦੀ ਪਹਿਲੀ ਧੀ ਦਾ ਜਨਮ ਹੋਇਆ, ਜਿਸ ਤੋਂ ਬਾਅਦ ਉਨਹ੍ਾਂ ਨੇ ਪੌਦੇ ਲਗਾਏ ਸਨ.

Sunday, July 11, 2010

ਸਿਗਰਟ ਪੀਣ ਵਾਲਿਆਂ ਦੇ ਨੇੜੇ ਰਹਿਣਾ ਬੀਬੀਆਂ ਲਈ ਵੱਧ ਖਤਰਨਾਕ, ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ


ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟਾਂ ਪੀਣ ਵਾਲੇ ਵਿਅਕਤੀਆਂ ਦੇ ਨੇੜੇ ਉੱਠਦੀਆਂ ਬੈਠਦੀਆਂ ਰਹੀਆਂ ਹੋਣ, ਉਨਹ੍ਾਂ ਦੇ ਬਾਂਝ ਰਹਿਣ ਦਾ ਜਾਂ ਗਰਭ ਡਿੱਗਣ ਦਾ ਖਤਰਾ ਆਮ ਨਾਲੋਂ 68 ਫੀਸਦੀ ਵੱਧ ਰਹਿੰਦਾ ਹੈ. ਇਹ ਜਾਣਕਾਰੀ ਹਾਲ ਹੀ ਵਿਚ ਕੀਤੇ ਗਏ ਇਕ ਅਧਿਐਨ ਤੋਂ ਮਿਲੀ ਹੈ.
ਸਿਗਰਟਾਂ ਨਾ ਪੀਣ ਵਾਲੀਆਂ 4800 ਔਰਤਾਂ ਨੂੰ ਆਧਾਰ ਬਣਾ ਕੇ ਕੀਤੇ ਗਏ ਇਕ ਅਧਿਐਨ ਵਿਚ ਖੋਜੀਆਂ ਨੇ ਦੇਖਿਆ ਕਿ ਜਿਹੜੀਆਂ ਔਰਤਾਂ ਬਚਪਨ ਵਿਚ ਜਾਂ ਮੁਟਿਆਰ ਹੋ ਕੇ ਸਿਗਰਟ ਪੀਣ ਵਾਲੇ ਵਿਅਕਤੀਆਂ ਕੋਲ ਹਰ ਰੋਜ਼ 6 ਘੰਟੇ ਜਾਂ ਉਸ ਤੋਂ ਵੱਧ ਸਮਾਂ ਬੈਠਦੀਆਂ ਰਹੀਆਂ ਸਨ, ਉਨਹ੍ਾਂ ਦੇ ਗਰਭਵਤੀ ਹੋਣ ਵਿਚ ਬਹੁਤ ਜਿਆਦਾ ਸਮੱਸਿਆਵਾਂ ਹੀ ਨਹੀਂ ਆਉਂਦੀਆਂ ਸਗੋਂ ਉਨਹ੍ਾਂ ਦੇ ਗਰਭ ਇਕ ਦੋ ਵਾਰ ਡਿੱਗਣ ਦਾ ਖਤਰਾ ਵੀ ਕਾਫੀ ਰਹਿੰਦਾ ਹੈ.
ਰੌਚੈਸਟਰਜ਼ ਜੇਮਜ਼ ਪੀ ਵਿਲਮੌਟ ਕੈਂਸਰ ਸੈਂਟਰ ਦੇ ਖੋਜ ਸਹਾਇਕ ਪਰ੍ੋਫੈਸਰ ਲਿਊਕ ਜੇ. ਪੇਪੋਨ ਦਾ ਕਹਿਣਾ ਹੈ, ‘‘ਇਹ ਅੰਕੜੇ ਬਹੁਤ ਹੀ ਹੌਲਨਾਕ ਹਨ ਅਤੇ ਇਨਹ੍ਾਂ ਤੋਂ ਸਿਗਰਟਾਂ ਪੀਣ ਵਾਲਿਆਂ ਕੋਲ ਉੱਠਣ-ਬੈਠਣ ਤੋਂ ਹੋਣ ਵਾਲੇ ਇਕ ਨਵੇਂ ਖਤਰੇ ਬਾਰੇ ਇਲਮ ਹੁੰਦਾ ਹੈ.''
ਇਸ ਸਬੰਧ 'ਚ ਪੋਜ ਕਰਨ ਵਾਲੀ ਟੀਮ ਨੇ ਦੱਸਿਆ ਕਿ ਪੰਜ ਔਰਤਾਂ ਵਿਚੋਂ ਚਾਰ ਇਹੋ ਜਿਹੀਆਂ ਸਨ, ਜਿਹੜੀਆਂ ਸਾਰੀ ਉਮਰ ਸਿਗਰਟ ਪੀਣ ਵਾਲਿਆਂ ਦੀ ਸੰਗਤ ਵਿਚ ਰਹੀਆਂ ਸਨ. ਉਨਹ੍ਾਂ ਵਿਚੋਂ ਅੱਧੀਆਂ ਔਰਤਾ ਇਹੋ ਜਿਹੇ ਘਰਾਂ 'ਚ ਰਹੀਆਂ, ਜਿੱਥੇ ਉਨਹ੍ਾਂ ਦੇ ਮਾਪੇ ਸਿਗਰਟ ਪੀਂਦੇ ਰਹੇ ਸਨ. ਇਨਹ੍ਾਂ ਵਿਚੋਂ ਦੋ ਤਿਹਾਈ ਔਰਤਾਂ ਇਸ ਸਰਵੇਖਣ ਸਮੇਂ ਸਿਗਰਟ ਪੀਣ ਵਾਲਿਆਂ ਦੀ ਸੰਗਤ 'ਚ ਰਹੀਆਂ ਸਨ.
ਇਨਹ੍ਾਂ ਵਿਚ 40 ਫੀਸਦੀ ਤੋਂ ਵੱਧ ਔਰਤਾਂ ਦਾ ਵਾਸਤਾ ਬਾਂਝਪਨ ਨਾਲ ਪਿਆ ਸੀ ਜਾਂ ਉਨਹ੍ਾਂ ਦੇ ਗਰਭ ਡਿੱਗ ਚੁੱਕੇ ਸਨ. ਕਈਆਂ ਦੇ ਗਰਭ ਤਾਂ ਕਈ ਵਾਰ ਡਿੱਗ ਚੁੱਕੇ ਸਨ.

Tuesday, July 6, 2010

ਦਾਦਾ ਪੀਵੇ ਪੋਤਾ ਭੁਗਤੇ


ਪੀੜੀਆਂ ਨੂੰ ਤਬਾਹ ਕਰ ਸਕਦਾ ਹੈ ਨਸ਼ਾ
ਸਿਗਰਟ ਦਾ ਇਕ ਸੂਟਾ ਜਾਂ ਸ਼ਰਾਬ ਦਾ ਇਕ ਪੈੱਗ ਨਾ ਸਿਰਫ਼ ਪੀਣ ਵਾਲੇ ਦੇ ਸਰੀਰ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਉਸ ਦੀ ਆਉਣ ਵਾਲੀਆਂ ਪੀੜਹ੍ੀਆਂ ਦੇ ਲਈ ਵੀ ਖ਼ਤਰਾ ਬਣ ਸਕਦਾ ਹੈ. ਇਹ ਚਿਤਾਵਨੀ ਅੰਤਰਰਾਸ਼ਟਰੀ ਖੋਜਕਰਤਾਵਾਂ ਦੇ ਇਕ ਦਲ ਨੇ ਦਿੱਤੀ ਹੈ.
ਵੱਖ-ਵੱਖ ਪਰ੍ਯੋਗਾਂ ਤੋਂ ਬਾਅਦ ਖੋਜਕਾਰੀ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਜੋ ਲੋਕ ੽ਿਆਦਾ ਮਾਤਰਾ ਵਿਚ ਸ਼ਰਾਬ ਅਤੇ ਸਿਗਰਟ ਪੀਂਦੇ ਹਨ, ਉਨਹ੍ਾਂ ਦੀਆਂ ਆਉਣ ਵਾਲੀਆਂ ਪੀੜਹ੍ੀਆਂ ਨੂੰ ਵੀ ਇਸ ਦੇ ਮਾੜੇ ਪਰ੍ਭਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ. ‘ਡੇਲੀ ਟੈਲੀਗਰ੍ਾਫ਼' ਨੇ ਯੂਨੀਵਰਸਿਟੀ ਆਫ਼ ਈਡਾਊ ਦੇ ਡਾਕਟਰ ਮੈਥਿਊ ਐਨਵੇ ਅਤੇ ਹੋਰ ਖੋਜੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਮੋਕਿੰਗ ਅਤੇ ਸ਼ਰਾਬ ਪੀਣ ਨਾਲ ਆਦਮੀ ਦੇ ਅੰਦਰ ਕਈ ਪਰ੍ਕਾਰ ਦੇ ਰਸਾਇਣਕ ਬਦਲਾਅ ਹੁੰਦੇ ਹਨ. ਇਹ ਬਦਲਾਅ ਉਸ ਦੀ ਔਲਾਦ ਅਤੇ ਔਲਾਦ ਦੀ ਵੀ ਅਗਲੀਆਂ ਪੀੜਹ੍ੀਆਂ ਵਿਚ ਕਈ ਵਾਰ ਬਿਮਾਰੀਆਂ ਦਾ ਕਾਰਨ ਬਣਦੇ ਹਨ. ਡਾਕਟਰ ਐਨਵੇ ਨੇ ਕਿਹਾ ਕਿ ਸ਼ਰਾਬ ਅਤੇ ਸਿਗਰਟ ਦੇ ਕਾਰਨ ਪੀੜਹ੍ੀ ਦਰ ਪੀੜਹ੍ੀ ਮਰਦਾਨਾ ਤਾਕਤ ਘਟਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ. ਇਸ ਤੋਂ ਇਲਾਵਾ ਨਸ਼ਾ ਕਰਨ ਵਾਲੇ ਵਿਅਕਤੀ ਜਾਂ ਉਸ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਕਿਡਨੀ ਦੀ ਬਿਮਾਰੀ ਹੋਣ ਦੇ ੽ਿਆਦਾ ਆਸਾਰ ਰਹਿੰਦੇ ਹਨ.
ਔਰਤਾਂ ਦੇ ਮੁਕਾਬਲੇ ਆਦਮੀਆਂ ਨੂੰ ਕੈਂਸਰ ਦਾ ੽ਿਆਦਾ ਖ਼ਤਰਾ : ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਵਿਗਿਆਨੀਆਂ ਨੇ ਦਸ ਸਾਲ ਦੀ ਖੋਜ ਤੋਂ ਬਾਅਦ ਇਹ ਸਾਫ਼ ਕੀਤਾ ਹੈ ਕਿ ਤੰਬਾਕੂ ਚਬਾਉਣ ਵਾਲੇ ਆਦਮੀ ਔਰਤਾਂ ਦੇ ਮੁਕਾਬਲੇ ਮੂੰਹ ਦੇ ਕੈਂਸਰ ਦਾ ੽ਿਆਦਾ ਸ਼ਿਕਾਰ ਬਣਦੇ ਹਨ. ਤੰਬਾਕੂ ਖਾਣ ਵਾਲਿਆਂ ਵਿਚ ਕੈਂਸਰ ਦਾ ਖ਼ਤਰਾ ਚਾਰ ਗੁਣਾ ੽ਿਆਦਾ ਵਧ ਜਾਂਦਾ ਹੈ. ਖੋਜਕਾਰੀਆਂ ਅਨੁਸਾਰ 40 ਤੋਂ 50 ਸਾਲ ਦੀ ਉਮਰ ਵਿਚ ਮੂੰਹ ਦੇ ਕੈਂਸਰ ਦੀ ਬਿਮਾਰੀ ੽ਿਆਦਾ ਹੋਣ ਦੀ ਸੰਭਾਵਨਾ ਹੈ.

Tuesday, June 29, 2010

ਪੰਜਾਬ ਯੂਰੇਨੀਅਮ ਦੀ ਮਾਰ ਹੇਠ


ਮਾਲਵਾ ਖਿੱਤਾ ਯੂਰੇਨੀਅਮ ਦੀ ਮਾਰ ਹੇਠ ਇਥੋਂ ਦੇ ਪਾਣੀ
ਵਿਚ ਯੂਰੇਨੀਅਮ ਤੇ ਹੋਰ ਭਾਰੀ ਧਾਤਾਂ ਖ਼ਤਰਨਾਕ ਹੱਦ ਤੱਕ ਮੌਜੂਦ
ਜਰਮਨ ਦੀ ਲੈਬਾਰਟਰੀ ਵਲੋਂ ਯੂਰੇਨੀਅਮ ਬਾਰੇ ਕੀਤੇ ਖੁਲਾਸੇ ਮਗਰੋਂ ਦੇਸ਼ ਦੀਆਂ ਵਾਤਾਵਰਣ ਪਰ੍ੇਮੀ ਸੰਸਥਾਵਾਂ ਅੱਗੇ ਆਖ਼ਰ ਭਾਰਤ ਸਰਕਾਰ ਨੇ ਸੱਚ ਕਬੂਲ ਕਰ ਲਿਆ ਹੈ.
ਮੁੰਬਈ ਵਿਖੇ ਸਥਿਤ ਭਾਬਾ ਆਟੋਮਿਕ ਐਨਰਜੀ ਸੈਂਟਰ ਦੇ ਡਾਇਰੈਕਟਰ ਐਚ.ਐਸ. ਖੁਸ਼ਵਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਮਾਲਵਾ ਖਿੱਤਾ ਯੂਰੇਨੀਅਮ ਦੀ ਬੁਰੀ ਤਰਹ੍ਾਂ ਮਾਰ ਹੇਠ ਹੈ ਅਤੇ ਇਥੋਂ ਦੇ ਪਾਣੀ ਵਿਚ ਯੂਰੇਨੀਅਮ ਤੇ ਹੋਰ ਭਾਰੀ ਧਾਤਾਂ ਖ਼ਤਰਨਾਕ ਹੱਦ ਤੱਕ ਮੌਜੂਦ ਹਨ. ਇਸ ਖੋਜ ਕੇਂਦਰ ਦੇ ਡਾਇਰੈਕਟਰ ਨੇ ਇਹ ਵੀ ਆਖਿਆ ਹੈ ਕਿ ਉਨਹ੍ਾਂ ਨੇ ਪਾਣੀ ਦੇ 240 ਸੈਂਪਲ ਭਰੇ ਸਨ ਅਤੇ ਉਨਹ੍ਾਂ ਸਾਰਿਆਂ ਵਿਚ ਯੂਰੇਨੀਅਮ ਦੀ ਭਾਰੀ ਮੌਜੂਦਗੀ ਦਿਖਾਈ ਗਈ ਹੈ. ਹਾਲਾਂਕਿ ਪੰਜਾਬ ਸਰਕਾਰ ਨੇ ਯੂਰੇਨੀਅਮ ਦੇ ਮਸਲੇ 'ਤੇ ਹੁਣ ਤੱਕ ਪੂਰੀ ਤਰਹ੍ਾਂ ਚੁੱਪ ਧਾਰੀ ਹੋਈ ਸੀ ਅਤੇ ਸਿਹਤ ਵਿਭਾਗ ਇਸ ਗੱਲ ਨੂੰ ਬਿਲਕੁਲ ਵੀ ਮੰਨਣ ਲਈ ਤਿਆਰ ਨਹੀਂ ਕਿ ਮਾਲਵਾ ਇਲਾਕੇ ਦੇ ਵਾਤਾਵਰਣ, ਧਰਤੀ ਅਤੇ ਬਹੁਤੀ ਆਬਾਦੀ ਯੂਰੇਨੀਅਮ ਅਤੇ ਭਾਰੀ ਧਾਤਾਂ ਦੀ ਮਾਰ ਹੇਠ ਹੈ. ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਤੀਕਸ਼ਣ ਸੂਦ ਨੇ ਆਖਿਆ ਕਿ ਯੂਰੇਨੀਅਮ ਦਾ ਮਾਮਲਾ ਸਾਹਮਣੇ ਆਉਣ 'ਤੇ ਸਰਕਾਰ ਕਾਫ਼ੀ ਚਿੰਤਾ ਵਿਚ ਹੈ ਅਤੇ ਜਲਦ ਹੀ ਯੂਰੇਨੀਅਮ ਦੇ ਮਾਰੂ ਪਰ੍ਭਾਵਾਂ ਤੋਂ ਬਚਾਅ ਲਈ ਉਚ ਪੱਧਰੀ ਵਿਉਂਤਬੰਦੀ ਕੀਤੀ ਜਾ ਰਹੀ ਹੈ.
ਦੂਜੇ ਪਾਸੇ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਓਮਿੰਦਰ ਦੱਤ ਤੇ ਸੀ.ਐਸ.ਈ. ਦੀ ਡਾਇਰੈਕਟਰ ਸੁਨੀਤਾ ਨਰਾਇਣਨ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ ਉਹ ਸਰਕਾਰੀ ਵਿਭਾਗ ਨਾਲ ਸਾਂਝੇ ਤੌਰ 'ਤੇ ਜਾਂਚ ਲਈ ਦੁਬਾਰਾ ਨਮੂਨੇ ਇਕੱਤਰ ਕਰਨ ਲਈ ਤਿਆਰ ਹਨ ਤਾਂ ਕਿ ਸਾਰਾ ਸੱਚ ਲੋਕਾਂ ਸਾਹਮਣੇ ਆ ਸਕੇ. ਯੂਰੇਨੀਅਮ ਦੀ ਰਿਪੋਰਟ ਦਾ ਖੁਲਾਸਾ ਕਰਨ ਵਾਲੀ ਸੰਸਥਾ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਖਿਲਾਫ਼ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡਾ. ਮਨਜੀਤ ਕਰ੍ਿਸ਼ਨਾ ਭੱਲਾ ਨੇ ਵੀ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਪੰਜਾਬ ਦੇ ਵਾਤਾਵਰਣ ਅਤੇ ਮਿੱਟੀ ਵਿਚ ਯੂਰੇਨੀਅਮ ਮੌਜੂਦ ਹੈ.